ਬੀਤੀ ਰਾਤ ਅੰਮ੍ਰਿਤਸਰ ਚ ਦੇਰ ਰਾਤ ਥਾਣਾ ਡੀ ਡਵੀਜ਼ਨ ਦੇ ਨਜਦੀਕ ਇੱਕ ਕਾਰ ਚਾਲਕ ਤੇ ਰਿਕਸ਼ਾ ਚਾਲਕ ‘ਚ ਸੜਕ ‘ਤੇ ਹੋਏ ਮਾਮੂਲੀ ਵਿਵਾਦ ਤੋਂ ਬਾਅਦ ਕਾਰ ਚਾਲਕ ਨੇ ਰਿਕਸ਼ਾ ਚਾਲਕ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਿਆ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ
ਜਿਕਰਯੋਗ ਹੈ ਕਿ ਰਿਕਸ਼ਾ ਚਾਲਕ ਸਾਹਿਲ ਤੇ ਕਾਰ ਚਾਲਕ ਮਨੀ, ਵਾਸੀ ਸ਼ਕਤੀ ਨਗਰ ਦੇਰ ਰਾਤ ਥਾਣਾ ਡੀ ਡਵੀਜ਼ਨ ਨੇੜੇ ਸੜਕ ‘ਤੇ ਜਾ ਰਹੇ ਸਨ ਤਾਂ ਰਿਕਸ਼ਾ ਕਾਰ ਨਾਲ ਲੱਗਣ ਕਾਰਨ ਕਾਰ ਚਾਲਕ ਨੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ।
ਇਸ ਉਪਰੰਤ ਇਸ ਦੌਰਾਨ ਅਚਾਨਕ ਕਾਰ ਚਾਲਕ ਨੇ ਆਪਣੇ ਲਾਇੰਸੰਸੀ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਸਾਹਿਲ ਦੇ ਚੂਲੇ ‘ਤੇ ਲੱਗੀ ਤੇ ਥਾਣੇ ਦੇ ਬਾਹਰ ਡਿਊਟੀ ‘ਤੇ ਤੈਨਾਤ ਪੁਲਿਸ ਕਰਮੀ ਤੁਰੰਤ ਗੋਲੀ ਦੀ ਆਵਾਜ ਸੁਣ ਕੇ ਮੌਕੇ ‘ਤੇ ਪੁੱਜੇ ਪਰ ਇੰਨੇ ਨੂੰ ਮਨੀ ਫਰਾਰ ਹੋ ਚੁੱਕਾ ਸੀ।