ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੈਪਟਨ ਸਰਕਾਰ ‘ਤੇ 2 ਟਵੀਟ ਕਰ ਨਿਸ਼ਾਨੇ ਸਾਧੇ ਗਏ ਹਨ ,ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਬਾਦਲ ਸਰਕਾਰ ਦੇ ਵੇਲੇ ਜੋ ਬਿਜਲੀ ਸਮਝੋਤੇ ਕੀਤੇ ਗਏ ਸੀ ਉਨ੍ਹਾਂ ‘ਤੇ ਸਮੀਖਿਆ ਕੀਤੀ ਜਾਵੇਗੀ |ਜਿਸ ਦਾ ਜਵਾਬ ਸੁਖਬੀਰ ਬਾਦਲ ਦੇ ਵੱਲੋਂ ਟਵੀਟ ਕਰ ਕੇ ਦਿੱਤਾ ਗਿਆ ਹੈ ਉਹ ਲਿਖਦੇ ਹਨ ਕਿ ਹੁਣ ਤੁਸੀਂ ਸਮੀਖਿਆ ਕਰ ਰਹੇ ਹੋ ਪਹਿਲਾ ਸਾਢੇ 4 ਸਾਲ ਤੁਸੀਂ ਕਿੱਥੇ ਸੀ , 2017 ਦੇ ਵਿੱਚ ਇਸ ਮੁੱਦੇ ‘ਤੇ ਸਮੀਖਿਆ ਕੀਤੀ ਹੁੰਦੀ ਤਾਂ ਸ਼ਾਇਦ ਕੋਈ ਹੱਲ ਨਿਕਲ ਜਾਂਦਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਵੇਂ ਵੀ ਸਮਝੌਤਾ ਕਰੇ ਪਰ ਪੰਜਾਬੀਆਂ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਨਾ ਸਹਿਣਯੋਗ ਬਿਜਲੀ ਕੱਟਾ ਅਤੇ ਬਿਜਲੀ ਬਿੱਲਾਂ ਤੋਂ ਬਚਾਏ | ਸੁਖਬੀਰ ਬਾਦਲ ਨੇ ਕਿਹਾ ਕਿ ਕਿਉਂ ਕੈਪਟਨ ਸਰਕਾਰ ਅਜਿਹਾ ਕਰ ਲੋਕਾਂ ਤੋਂ ‘ਬਿਜਲੀ ਮਹਿੰਗੀ’ ‘ਬਿਜਲੀ ਗੁੱਲ‘ ਕਹਾਉਣਾ ਚਾਹੁੰਦੀ ਹੈ |
ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਹੈ ਅਤੇ ਹੁਣ ਜਦੋਂ ਚੋਣਾ ‘ਚ 7 ਮਹੀਨੇ ਰਹਿ ਗਏ ਹਨ ਤਾਂ ਪੰਜਾਬ ਸਰਕਾਰ ਦੂਜਿਆਂ ਤੇ ਦੋਸ਼ ਲੱਗਾ ਰਹੀ ਹੈ | ਉਨ੍ਹਾਂ ਕਿਹਾ ਕਿ 2007 ਦੇ ਵਿੱਚ ਵੀ ਰੋਜ਼ਾਨਾ 16-16 ਘੰਟੇ ਬਿਜਲੀ ਦੇ ਕੱਟ ਲੱਗਦੇ ਸੀ ਪਰ ਬਾਦਲ ਸਰਕਾਰ ਨੇ ਲੋਕਾਂ ਨੂੰ ਬਿਜਲੀ ਦੀਆਂ ਚੰਗੀਆਂ ਸਹੂਲਤਾਂ ਦਿੱਤੀਆਂ |