ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਘਪਲੇ ‘ਚ ਭਾਵੇਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਅੱਜ ਤੀਸਰੇ ਦਿਨ ਉਨ੍ਹਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ ਕਿਉਂਕਿ ਮੋਹਾਲੀ ਕੋਰਟ ਵੱਲੋਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਫੈਕਸ ਆਈ ਹੈ, ਉਸ ਵਿੱਚ ਤੱਥ ਸਹੀ ਨਹੀਂ ਸਨ।
ਧਾਰਾਵਾਂ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਅਤੇ ਧਰਮਸੋਤ ਦੇ ਵਕੀਲ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਸਾਧੂ ਸਿੰਘ ਜ਼ਮਾਨਤ ਮਿਲਣ ਤੋਂ ਬਾਅਦ ਧਰਮਸੋਤ ਨਾਭਾ ਜੇਲ੍ਹ ‘ਚੋਂ ਜਿਵੇਂ ਹੀ ਬਾਹਰ ਆਏ ਤਾਂ ਕਾਂਗਰਸੀ ਵਰਕਰਾਂ ਨੇ ਢੋਲ ਦੀ ਡਗੇ ‘ਤੇ ਨੱਚ-ਟੱਪ ਕੇ ਖੁਸ਼ੀ ਮਨਾਈ ਅਤੇ ਉਨ੍ਹਾਂ ਦੇ ਪਿੱਛੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਕਈ ਕਿਲੋਮੀਟਰ ਕਾਰਾਂ ਦਾ ਕਾਫਲਾ ਵੇਖਣ ਨੂੰ ਮਿਲਿਆ।
ਕਰੀਬ ਤਿੰਨ ਮਹੀਨੇ ਜੇਲ੍ਹ ਵਿੱਚ ਬਿਤਾਏ ਹਨ, ਇਸ ਦੌਰਾਨ ਇਹ ਸਮਝ ਆ ਚੁੱਕੀ ਹੈ ਕੀ ਕੌਣ ਆਪਣਾ ਤੇ ਕੌਣ ਬੇਗਾਨਾ ਹੈ। ਹੁਣ ਉਹ ਹੋਰ ਵੀ ਮਜ਼ਬੂਤੀ ਨਾਲ ਜੇਲ੍ਹ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਹਾਲੇ ਵੀ ਸਿਆਸਤ ਵਿੱਚ ਹਾਂ ਤੇ ਕਰਦਾ ਰਹਾਂਗਾ।
ਜਿਕਰਯੋਗ ਹੈ ਕਿ 6 ਜੂਨ ਨੂੰ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਮੰਤਰੀ ਹੁੰਦਿਆਂ ਦਰੱਖਤ ਕੱਟਣ ਦੇ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਵਿੱਚ ਜਿਵੇਂ ਹੀ ਧਰਮਸੋਤ ਦਾ ਨਾਮ ਆਇਆ ਤਾਂ ਵਿਜੀਲੈਂਸ ਟੀਮ ਨੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮੋਹਾਲੀ ਦੀ ਅਦਾਲਤ ਨੇ 13 ਜੂਨ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।