ਕੱਚੇ ਅਧਿਆਪਕ ਯੂਨੀਅਨ ਵਲੋਂ ਅੱਜ ਮੰਗਾਂ ਦੇ ਹੱਲ ਲਈ ਵਿਚਾਰ ਕਰਨ ਵਾਸਤੇ ਮਿਲੀ ਪੈਨਲ ਮੀਟਿੰਗ ਅੱਜ ਰੱਦ ਹੋਣ ਤੋਂ ਬਾਅਦ ਰੋਸ ਵਜੋਂ ਹਜ਼ਾਰਾਂ ਕੱਚੇ ਅਧਿਆਪਕਾਂ ਵਲੋਂ ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਵਿਚ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਲ ਰੋਸ ਮਾਰਚ ਕੀਤਾ ਗਿਆ । ਪਰ ਇਸ ਦੌਰਾਨ ਮੁਹਾਲੀ –ਚੰਡੀਗੜਹ ਬਾਰਡਰ ‘ਤੇ ਪੁਲਿਸ ਨੇ ਅਧਿਆਪਕਾਂ ਨੂੰ ਘੇਰ ਲਿਆ, ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ।ਪਰ ਜਦੋਂ ਕੱਚੇ ਅਧਿਆਪਕਾਂ ਨੇ ਬੈਟਰੀਕੇਡ ਟੱਪਣ ਦੀ ਕੋਸ਼ਿਸ਼ ਕੀਤੀ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਅਤੇ ਅਤੇ ਅੱਥਰੂ ਗੈਸ ਦਾ ਇਸਤੇਮਾਲ ਕੀਤਾ ।ਇਸ ਦੌਰਾਨ ਕਈ ਅਧਿਆਪਣਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ |