ਕੀ ਵਿਅਕਤੀ ਹਮੇਸ਼ਾ ਲਈ ਅਮਰ ਹੋ ਸਕਦਾ ਹੈ ? ਇਹ ਇਕ ਅਜਿਹਾ ਸਵਾਲ ਹੈ ਜਿਸਦੀ ਖੋਜ ਮਨੁੱਖ ਆਦ ਕਾਲ ਤੋਂ ਕਰਦਾ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਇਸ ਧਰਤੀ ’ਤੇ ਕੋਈ ਵੀ ਜੀਵ ਅਮਰ ਨਹੀਂ ਹੈ, ਜੋ ਵੀ ਇਥੇ ਆਇਆ ਹੈ ਉਸ ਦੀ ਮੌਤ ਵੀ ਨਿਸ਼ਚਿਤ ਹੈ। ਅੱਜ ਤੱਕ ਅਜਿਹਾ ਕੋਈ ਜਵਾਬ ਨਹੀਂ ਮਿਲਿਆ, ਜੋ ਅਮਰਤਾ ਦੇ ਭੇਦ ਨੂੰ ਖੋਲ੍ਹ ਸਕੇ। ਦੇਵੀ-ਦੇਵਤਾਵਾਂ ਨੂੰ ਛੱਡ ਦਈਏ ਤਾਂ ਪੁਰਾਣਾਂ ਵਿਚ ਸਪਸ਼ਟ ਲਿਖਿਆ ਹੈ ਕਿ ਇਨਸਾਨ ਦਾ ਸਰੀਰ ਨਾਸ਼ਵਾਨ ਹੈ ਪਰ ਇਸ ਦਾਅਵੇ ਨੂੰ ਸਪੇਨ ਦੇ ਵਿਗਿਆਨੀ ਚੁਣੌਤੀ ਦੇਣ ਜਾ ਰਹੇ ਹਨ। ਹਾਲ ਹੀ ਵਿਚ ਸਪੇਨ ਦੀ ਇਕ ਯੂਨੀਵਰਸਿਟੀ ਨੇ ਸਾਈਂਟਿਸਟ੍ਰਸ ਅਤੇ ਜੈਲੀਫਿਸ਼ ’ਤੇ ਇਕ ਖੋਜ ਕੀਤੀ ਅਤੇ ਉਸ ਖੋਜ ਦੇ ਆਧਾਰ ’ਤੇ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਉਹ ਬਸ ਅਮਰ ਹੋਣ ਦੇ ਇਕ ਕਦਮ ਦੀ ਦੂਰੀ ’ਤੇ ਹਨ।
ਇਹ ਵੀ ਪੜ੍ਹੋ- ਟਵਿਟਰ ’ਤੇ ਜਲਦ ਮਿਲੇਗਾ ਵਟਸਐਪ ਬਟਨ, ਇਕ ਕਲਿੱਕ ’ਚ ਸ਼ੇਅਰ ਕਰ ਸਕੋਗੇ ਟਵੀਟ
ਜੈਲੀਫਿਸ਼ ’ਤੇ ਕੀਤਾ ਗਿਆ ਪ੍ਰਯੋਗ
ਸਪੇਨ ਦੀ ਯੂਨੀਵਰਸਿਟੀ ਆਫ ਓਵੀਏਡੋ ਦੇ ਡਿਪਾਰਟਮੈਂਟ ਆਫ ਬਾਇਓਕੇਮਿਸਟਰੀ ਐਂਡ ਮਾਲੀਕਿਊਲਰ ਬਾਇਓਲਾਜੀ ਦੇ ਖੋਜੀਆਂ ਨੇ ਧਰਤੀ ਦੇ ਇਕਲੌਤੇ ਅਜਿਹੇ ਜੀਵ ’ਤੇ ਪ੍ਰਯੋਗ ਕੀਤਾ ਹੈ, ਜਿਸਨੂੰ ਅਮਰ ਹੋਣ ਦੇ ਨੇੜੇ ਮੰਨਿਆ ਜਾਂਦਾ ਹੈ। ਉਹ ਜੀਵ ਜੈਲੀਫਿਸ਼ ਹੈ, ਜਿਸਨੂੰ ਟਰੀਟਾਪਿਸਸ ਡੋਹਰਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਜੀਵ ਵਿਚ ਵਾਪਸ ਜਵਾਨੀ ਵਿਚ ਪਰਤਣ ਦੀ ਸਮਰੱਥਾ ਹੁੰਦੀ ਹੈ, ਭਾਵ ਕਿ ਜਦੋਂ ਇਸਦੇ ਸਰੀਰ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਹ ਖੁਦ ਨੂੰ ਫਿਰ ਤੋਂ ਜਵਾਨ ਬਣਾ ਲੈਂਦਾ ਹੈ। ਇਸ ਤਰ੍ਹਾਂ ਨਾਲ ਉਹ ਜਦੋਂ ਤੱਕ ਚਾਹੇ, ਓਦੋਂ ਤੱਕ ਜਿਊਂਦਾ ਰਹਿ ਸਕਦਾ ਹੈ।
ਆਪਣੀ ਉਮਰ ਘੱਟ ਕਰ ਲੈਂਦਾ ਹੈ ਇਹ ਜੀਵ
ਪ੍ਰੋਸੀਡਿੰਗਸ ਆਫ ਦਿ ਨੈਸ਼ਨਲ ਅਕਾਦਮੀ ਆਫ ਸਾਈਂਸੇਜ ਵਿਚ ਪ੍ਰਕਾਸ਼ਿਤ ਇਸ ਸਟੱਡੀ ਨੂੰ ਕੰਪੈਰੇਟਿਵਲ ਜੀਨੋਮਿਕਸ ਆਫ ਮੋਰਟਲ ਐਂਡ ਇੰਮੋਰਟਲ ਨਿਡੇਰੀਅੰਸ ਅਨਵੀਲਸ ਨੋਵੇਲ ਕੀਜ ਬਿਹਾਈਂਡ ਰਿਜੁਵੇਨੇਸ਼ਨ ਕਿਹਾ ਜਾਂਦਾ ਹੈ। ਇਸ ਖੋਜ ਰਾਹੀਂ ਵਿਗਿਆਨੀਆਂ ਨੇ ਉਮਰ ਨੂੰ ਘੱਟ ਕਰਨ ਵਾਲੀ ਜੈਲੀਫਿਸ਼ ਦੇ ਜੀਨੋਮ ਨੂੰ ਸੂਚੀਬੱਧ ਕੀਤਾ ਅਤੇ ਡੀ. ਐੱਨ. ਏ. ਦੇ ਸਟੀਕ ਹਿੱਸੇ ਨੂੰ ਵੱਖ ਕਰਨ ਵਿਚ ਕਾਮਯਾਬ ਰਹੇ। ਇਸੇ ਹਿੱਸੇ ਦੀ ਵਰਤੋਂ ਕਰ ਕੇ ਜੈਲੀਫਿਸ਼ ਆਪਣੀ ਉਮਰ ਘੱਟ ਕਰ ਕੇ ਖੁਦ ਨੂੰ ਦੁਬਾਰਾ ਜਵਾਨ ਬਣਾ ਲੈਂਦੀ ਹੈ।
ਇਹ ਵੀ ਪੜ੍ਹੋ- ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਹੈਰੀ ਅਤੇ ਮੇਘਨ ਦੇ ਬੱਚੇ ਬਣੇ ਪ੍ਰਿੰਸ ਆਰਚੀ ਅਤੇ ਪ੍ਰਿੰਸੈੱਸ ਲਿਲੀਬੇਟ
ਡੋਹਰਨੀ ਦੇ ਜੀਨੋਮ ’ਚ ਹੈ ਫਰਕ
ਇਹ ਖੋਜ ਯੂਨੀਵਰਸਿਟੀ ਆਫ ਓਵੀਏਡੋ ਦੇ ਡਾ. ਕਾਰਲੋਸ ਲੋਪੇਜ-ਓਟਿਨ ਦੀ ਅਗਵਾਈ ਵਿਚ ਹੋਇਆ। ਇਨ੍ਹਾਂ ਦੀ ਟੀਮ ਨੇ ਜੈਲੀਫਿਸ਼ ਦੇ ਜੱਦੀ ਕ੍ਰਮ ਨੂੰ ਉਨ੍ਹਾਂ ਦੀ ਲੰਬੀ ਉਮਰ ਦੇ ਭੇਦ ਦਾ ਪਤਾ ਲਾਉਣ ਅਤੇ ਮਨੁੱਖ ਦੀ ਉਮਰ ਵਧਾਉਣ ਦੇ ਨਵੇਂ ਸੁਰਾਗ ਲੱਭਣ ਦੀ ਉਮੀਦ ਨੂੰ ਦੇਖਦੇ ਹੋਏ ਮੈਪ ਕੀਤਾ। ਉਨ੍ਹਾਂ ਨੇ ਇਹ ਪਤਾ ਲਗਾਇਆ ਕਿ ਟੀ. ਡੋਹਰਨੀ ਦੇ ਜੀਨੋਮ ਵਿਚ ਫਰਕ ਹਨ ਜੋ ਇਸਨੂੰ ਡੀ. ਐੱਨ. ਏ. ਦੀ ਕਾਪੀ ਬਣਾਉਣ ਅਤੇ ਮੁਰੰਮਤ ਕਰਨ ਵਿਚ ਬਿਹਤਰ ਬਣਾ ਸਕਦੀਆਂ ਹਨ ਅਤੇ ਟੇਲੋਮੇਰੇਸ ਨਾਮੀ ਗੁਣਸੂਤਰਾਂ ਦੇ ਸਿਰਿਆਂ ਨੂੰ ਬਣਾਏ ਰੱਖਣ ਵਿਚ ਬਿਹਤਰ ਪ੍ਰਤੀਤ ਹੁੰਦੇ ਹਨ। ਉਥੇ, ਮਨੁੱਖਾਂ ’ਚ ਉਮਰ ਦੇ ਨਾਲ ਟੈਲੋਮੇਅਰ ਦੀ ਲੰਬਾਈ ਘੱਟ ਹੁੰਦੀ ਦਿਖਾਈ ਗਈ ਹੈ।