ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਡਾਇਮੰਡ ਲੀਗ ਫਾਈਨਲਜ਼ ਦਾ ਖ਼ਿਤਾਬ ਜਿੱਤਣ ‘ਤੇ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਲਿਖਿਆ, ”ਵੱਕਾਰੀ ਡਾਇਮੰਡ ਲੀਗ ਟਰਾਫੀ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਕੇ ਇਕ ਵਾਰ ਫਿਰ ਇਤਿਹਾਸ ਰਚਣ ਲਈ ਨੀਰਜ ਚੋਪੜਾ ਨੂੰ ਵਧਾਈ। ਉਨ੍ਹਾਂ ਨੇ ਬੜੀ ਲਗਨ ਅਤੇ ਨਿਰੰਤਰਤਾ ਨਾਲ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀਆਂ ਲਗਾਤਾਰ ਸਫ਼ਲਤਾਵਾਂ ਦਰਸਾਉਂਦੀਆਂ ਹਨ ਕਿ ਭਾਰਤੀ ਅਥਲੈਟਿਕਸ ਕਿੰਨੀ ਤਰੱਕੀ ਕਰ ਰਿਹਾ ਹੈ।’
Congratulations to @Neeraj_chopra1 for scripting history yet again by becoming the first Indian to win the prestigious Diamond League Trophy. He has demonstrated great dedication and consistency. His repeated successes show the great strides Indian athletics is making. pic.twitter.com/dlkXU77Xt5
— Narendra Modi (@narendramodi) September 9, 2022
ਚੋਪੜਾ ਸਵਿਟਜ਼ਰਲੈਂਡ ਦੇ ਜ਼ਿਊਰਿਖ ਵਿੱਚ ਮਸ਼ਹੂਰ ਡਾਇਮੰਡ ਲੀਗ ਫਾਈਨਲ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਚੋਪੜਾ ਨੇ ਫਾਊਲ ਨਾਲ ਸ਼ੁਰੂਆਤ ਕੀਤੀ ਪਰ ਆਪਣੀ ਦੂਜੀ ਕੋਸ਼ਿਸ਼ ਵਿੱਚ 88.44 ਮੀਟਰ ਦੇ ਥਰੋਅ ਨਾਲ ਸਿਖਰ ‘ਤੇ ਪਹੁੰਚ ਗਏ। ਇਹ ਉਨ੍ਹਾਂ ਦੇ ਕਰੀਅਰ ਦਾ ਚੌਥਾ ਸਰਵੋਤਮ ਪ੍ਰਦਰਸ਼ਨ ਹੈ। ਉਨ੍ਹਾਂ ਨੇ ਆਪਣੀਆਂ ਅਗਲੀਆਂ ਚਾਰ ਕੋਸ਼ਿਸ਼ਾਂ ਵਿੱਚ 88.00 ਮੀਟਰ, 86.11 ਮੀਟਰ, 87.00 ਮੀਟਰ ਅਤੇ 83.60 ਮੀਟਰ ਜੈਵਲਿਨ ਥਰੋਅ ਕੀਤਾ।