ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆਂ ਗਾਂਧੀ ਨਾਲ ਮੀਟਿੰਗ ਖਤਮ ਹੋ ਚੁੱਕੀ ਹੈ | ਅੱਜ ਸਵੇਰੇ ਹੀ ਕੈਪਟਨ ਚੰਡੀਗੜ੍ਹ ਤੋਂ ਦਿੱਲੀ ਮੀਟਿੰਗ ਲਈ ਰਵਾਨਾ ਹੋਏ ਸਨ | ਇਹ ਮੀਟਿੰਗ ਸੋਨੀਆਂ ਗਾਂਧੀ ਦੀ ਰਿਹਾਇਸ਼ 10 ਜਨਪਥ ਤੇ ਹੋਈ ਸੀ | ਇਹ ਮੀਟਿੰਗ ਤਕਰੀਬਨ 2 ਘੰਟੇ ਚੱਲੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਤੋਂ ਬਾਹਰ ਆ ਕੇ ਮੀਡੀਆਂ ਨਾਲ ਗੱਲਬਾਤ ਕੀਤੀ ਹੈ |ਉਨ੍ਹਾਂ ਕਿਹਾ ਜਿਹੜਾਂ ਫੈਸਲਾ ਹਾਈਕਮਾਨ ਕਰੇਗਾ ਉਹ ਕਾਂਗਰਸ ਨੂੰ ਮਨਜ਼ੂਰ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਕਾਂਗਰਸ ਦੇ ਅੰਦਰੂਨੀ ਮਸਲਿਆਂ ਤੇ ਚਰਚਾ ਹੋਈ ਹੈ | ਮੀਡੀਆ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਬਾਰੇ ਪੁੱਛੇ ਸਵਾਲਾ ਤੋਂ ਇਨਕਾਰ ਕਰ ਕੀਤਾ ਕਿਹਾ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ,ਕੈਪਟਨ ਨੇ ਸਿੱਧੂ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ |