30 ਸਾਲ ਦੀ ਚਲਾਕ ਔਰਤ ਨੇ ਆਪਣੀ ਕਿਡਨੈਪਿੰਗ ਦਾ ਹੀ ਨਾਟਕ ਰਚ ਦਿੱਤਾ।ਔਰਤ ਫਰਜ਼ੀ ਕਿਡਨੈਪਿੰਗ ਆਪਣੀ ਮਾਂ ਤੋਂ ਕਰੀਬ 40 ਲੱਖ ਰੁਪਏ ਹੜੱਪਣਾ ਚਾਹੁੰਦੀ ਸੀ।ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੇ ਕਸੀਨੋ ਤੋਂ ਗ੍ਰਿਫਤਾਰ ਕਰ ਲਿਆ।ਇਹ ਔਰਤ ਪਹਿਲਾਂ ਵੀ ਆਪਣੀ ਮਾਂ ਨੂੰ ਕਈ ਵਾਰ ਠੱਗ ਚੁੱਕੀ ਸੀ।
ਮਹਿਲਾ ਨੇ ਸਪੇਨ ਦੇ ਟੇਨਰਿਫ ‘ਚ ਫਰਜ਼ੀ ਕਿਡਨੈਪਿੰਗ ਦਾ ਫੁਟੇਜ਼ ਬਣਾਇਆ।ਵੀਡੀਓ ‘ਚ ਔਰਤ, ਮਾਂ ਨੂੰ ਗੁਹਾਰ ਲਗਾਉਂਦੀ ਦਿਸ ਰਹੀ ਹੈ, ਉਸਦੀਆਂ ਅੱਖਾਂ ‘ਤੇ ਪੱਟੀ, ਗਲੇ ‘ਤੇ ਨਕਲੀ ਖੂਨ ਤੇ ਚਾਕੂ ਲੱਗਾ ਹੋਇਆ ਦਿਸ ਰਿਹਾ ਹੈ।
ਵੀਡੀਓ ‘ਚ ਔਰਤ ਲਗਾਤਾਰ ਗਿੜਗਿੜਾ ਰਹੀ ਹੈ।ਫੁਟੇਜ਼ ‘ਚ ਇਹ ਵੀ ਦਿਸ ਰਿਹਾ ਹੈ ਕਿ ਇੱਕ ਸ਼ਖਸ ਕਾਲੇ ਕੱਪੜੇ ਪਹਿਨੇ ਹੋਏ ਦਿਸ ਰਿਹਾ ਹੈ।ਸ਼ਖਸ ਨੇ ਔਰਤ ਦੇ ਗਲੇ ‘ਤੇ ਚਾਕੂ ਲਗਾ ਰੱਖਿਆ ਹੈ।ਦੂਜੇ ਪਾਸੇ ਸ਼ਕਸ਼ ਨੇ ਆਪਣੇ ਹੱਥ ‘ਚ ਗਲਵਸ ਵੀ ਪਹਿਨ ਰੱਖੇ ਹਨ।
ਇਹ ਵੀ ਪੜ੍ਹੋ : ਖੁਦ ਨੂੰ ਗੋਲੀ ਮਾਰਨ ਵਾਲੇ ASI ਦੇ ਭਰਾ ਨੇ ਰੋ-ਰੋ ਕੇ ਸੁਣਾਈਆਂ SHO ਦੀਆਂ ਕਰਤੂਤਾਂ, ਕਿਹਾ- ਭਰਾ ਨੂੰ ਕੱਢੀਆਂ ਸੀ ਗੰਦੀਆਂ ਗਾਲਾਂ (ਵੀਡੀਓ)
ਵੀਡੀਓ ‘ਚ ਔਰਤ ਕਹਿ ਰਹੀ ਹੈ, ‘ ਮੰਮੀ, ਇਨ੍ਹਾਂ ਲੋਕਾਂ ਨੇ ਮੇਰਾ ਕਿਡਨੈਪ ਕਰ ਲਿਆ ਹੈ।ਪਤਾ ਨਹੀਂ ਕਿਓ?ਤੁਸੀਂ ਪੁਲਿਸ ਨੂੰ ਕੁਝ ਨਹੀਂ ਦੱਸਣਾ… ਜੇਕਰ ਤੁਸੀਂ ਅਜਿਹਾ ਕੀਤਾ ਤਾਂ ਇਹ ਲੋਕ ਮੈਨੂੰ ਮਾਰ ਦੇਣਗੇ।ਕਿਡਨੈਪਿੰਗ ਦੇ ਫਰਜ਼ੀ ਵੀਡੀਓ ‘ਚ ਔਰਤ ਇਹ ਕਹਿੰਦੀ ਹੋਈ ਵੀ ਦਿਖਾਈ ਦੇ ਰਹੀ ਹੈ ਕਿ ਉਸ ਨੂੰ ਖਾਣਾ ਨਹੀਂ ਦਿੱਤਾ ਜਾ ਰਿਹਾ ਹੈ ਤੇ ਕਿਡਨੈਪਰ ਉਸਦੀ ਕੁੱਟਮਾਰ ਕਰ ਰਹੇ ਹਨ।
ਸਿਵਿਲ ਗਾਰਡ ਨੇ ਆਪਣੇ ਬਿਆਨ ‘ਚ ਦੱਸਿਆ ਕਿ ਜਿਵੇਂ ਹੀ ਮਾਂ ਨੂੰ ਇਹ ਵੀਡੀਓ ਮਿਲਿਆ ਉਸਨੇ ਆਪਣੀ ਬੇਟੀ ਦੀ ਜਾਨ ਬਣਾਉਣ ਲਈ 50 ਹਜ਼ਾਰ ਪੌਂਡ 45 ਲੱਖ ਰੁਪਏ ਬੈਂਕ ਤੋਂ ਕਢਵਾਏ।
ਉਨ੍ਹਾਂ ਨੇ 30 ਸਾਲ ਦੀ ਔਰਤ ਦੇ ਪਾਰਟਨਰ ਦੇ ਘਰ ਦੀ ਤਲਾਸ਼ੀ ਲਈ।ਜਿੱਥੇ ਉਨ੍ਹਾਂ ਨੇ ਇਸ ਫਰਜ਼ੀ ਕਿਡਨੈਪਿੰਗ ਨਾਲ ਜੁੜੇ ਸਮਾਨ ਮਿਲੇ।ਸਿਵਿਲ ਗਾਰਡ ਨੂੰ ਮੌਕੇ ਤੋਂ ਚਾਕੂ, ਨਕਲੀ ਖੂਨ ਤੇ ਰੁਮਾਲ ਮਿਲਿਆ।ਇਸ ਮਾਮਲੇ ‘ਚ ਸਿਵਿਲ ਗਾਰਡ ਨੇ ਔਰਤ ਦੇ ਬੁਆਏਫ੍ਰੈਂਡ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕਥਿਤ ਕਿਡਨੈਪਿੰਗ ਦੇ ਕੇਸ ‘ਚ ਗ੍ਰਿਫਤਾਰ ਕੀਤਾ।ਹਾਲਾਂਕਿ ਬਾਅਦ ‘ਚ ਪੁਲਿਸ ਨੂੰ ਇਹ ਔਰਤ ਕਸੀਨੋ ‘ਚ ਮਿਲ ਗਈ।ਉਹ ਬਿਲਕੁਲ ਠੀਕ ਸੀ।ਇਸ ਮਾਮਲੇ ‘ਚ ਸਾਰੇ ਦੋਸ਼ੀਆਂ ਨੂੰ 5ਸਾਲ ਤੱਕ ਜੇਲ੍ਹ ‘ਚ ਰਹਿਣਾ ਪੈ ਸਕਦਾ ਹੈ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਨੇ ਪਹਿਲੀ ਵਾਰ ਅਜਿਹਾ ਕਾਰਨਾਮ ਨਹੀਂ ਕੀਤਾ, ਉਹ ਇਸ ਤੋਂ ਪਹਿਲਾਂ ਵੀ ਬੁੱਢੀ ਮਾਂ ਤੋਂ ਕਈ ਵਾਰ ਪੈਸੇ ਹੜੱਪ ਚੁੱਕੀ ਸੀ।
ਉਸਨੇ ਮਾਂ ਦੇ ਨਾਲ ਤਿੰਨ ਵਾਰ ਠੱਗੀ ਕੀਤੀ ਹੈ।ਇਨ੍ਹਾਂ ਸਾਰਿਆਂ ਮੌਕਿਆਂ ‘ਤੇ ਉਸਨੇ ਮਾਂ ਨੂੰ ਇਹੀ ਦੱਸਿਆ ਕਿ ਉਸਦੀ ਜਾਨ ਖਤਰੇ ‘ਚ ਹੈ।ਸਿਵਿਲ ਗਾਰਡ ਨੇ ਦੱਸਿਆ ਕਿ ਪਿਛਲੀ ਵਾਰ ਆਪਣੀ ਮਾਂ ਨੂੰ ਮਨਗੜਤ ਕਹਾਣੀ ਦੱਸ ਕੇ ਔਰਤ ਨੇ 35 ਲੱਖ ਰੁਪਏ ਠੱਗ ਲਏ ਸੀ।
ਇਹ ਵੀ ਪੜ੍ਹੋ : ਮਹਾਰਾਣੀ ਐਲੀਜ਼ਾਬੈਥ-II ਦੇ ਦਿਹਾਂਤ ਮਗਰੋਂ ਟਵਿਟਰ ‘ਤੇ ‘ਕੋਹਿਨੂਰ’ ਨੂੰ ਵਾਪਸ ਲਿਆਉਣ ਦੀ ਮੰਗ ‘ਚ ਹੋਈ ਤੇਜ਼ੀ