sidhumoose wala ਕਤਲ ਸਾਜ਼ਿਸ਼ ਵਿਚ ਸ਼ਾਮਲ ਖ਼ਤਰਨਾਕ ਗੈਂਗਸਟਰ ਦੀਪਕ ਮੁੰਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, ‘‘ਮੁੰਡੀ ਨੂੰ ਕਾਬੂ ਕਰਨਾ ਵਧੀਆ ਗੱਲ ਹੈ ਤੇ ਪੁਲਿਸ ਵਧਾਈ ਦੀ ਪਾਤਰ ਹੈ। ਇਕ ਹਿੱਸਾ ਪੂਰਾ ਕਰ ਲਿਆ ਗਿਆ ਹੈ, ਹਾਲੇ ਦੂਜੇ ਪਾਸੇ ਜਾਣਾ ਬਾਕੀ ਹੈ। ਜਿਹਡ਼ੇ ਗੈਂਗਸਟਰ ਜੇਲ੍ਹਾਂ ਵਿਚ ਬੈਠੇ ਮਾਡ਼ੇ ਕੰਮ ਕਰਵਾਉਂਦੇ ਹਨ ਅਤੇ ਜੋ ਬਾਹਰ ਬੈਠੇ ‘ਮੈਨੇਜ’ ਕਰਦੇ ਹਨ, ਫਿਰੌਤੀਆਂ ਲੈ ਕੇ ਆਉਂਦੇ ਹਨ, ’ਤੇ ਸਖ਼ਤੀ ਕਰਨ ਦੀ ਲੋੜ ਹੈ।
ਸਿੱਧੂ ਦਾ ਇਲਾਕੇ ਪ੍ਰਤੀ ਬਹੁਤ ਪਿਆਰ ਸੀ, ਉਹ ਮੈਨੂੰ ਹਮੇਸ਼ਾ ਹੀ ਕਹਿੰਦਾ ਸੀ , ਮਈ ਰਹਿਣਾ ਹੀ ਪਿੰਡ ਹੈ। ਉਹਨਾਂ ਕਿਹਾ ਕਿ ਸਾਨੂ ਸਰਕਾਰ ਤੋਂ ਕੁਝ ਨਹੀ ਚਾਹੀਦਾ ਸਿਰਫ ਸਾਹ ਲੈਣ ਦੀ ਇਜਾਜਤ ਸਾਨੂ ਦੇ ਦੋ।
ਸਿੱਧੂ ਮੂਸੇਵਾਲਵੇ ਦੇ ਪਿਤਾ ਨੇ ਕਿਹਾ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਫਾਂਸੀ ਦੀ ਸਜਾ ਦੇਵੋ। ਓਹਨਾ ਕਿਹਾ ਕਿ ਸਿੱਧੂ ਨੂੰ ਕੋਈ ਕੱਪੜੇ ਦਾ ਚਾਅ ਵੀ ਨਹੀਂ ਸੀ. ਉਹ ਬਹੁਤ simple ਰਹਿਣਾ ਪਸੰਦ ਸੀ ,
ਉਨ੍ਹਾਂ ਅੱਗੇ ਕਿਹਾ, ‘‘ਇਨਸਾਫ਼ ਲਈ ਅਫ਼ਸਰਾਂ ਨੂੰ ਮਿਲਦਾ ਰਹਿੰਦਾ ਹਾਂ। ਜਿਹਡ਼ੇ ਮਾਸਟਰਮਾਈਂਡ ਹਨ, ਉਨ੍ਹਾਂ ਅਨਸਰਾਂ ’ਤੇ ਸਖ਼ਤੀ ਕਰਨ ਦੀ ਮੰਗ ਕਰਦਾ ਹਾਂ’’। ਗੈਂਗਸਟਰਾਂ ਦੀ ਸੁਰੱਖਿਆ ਵਧਾਉਣ ਬਾਰੇ ਸੁਣਦਾ ਹਾਂ ਤਾਂ ਮਨ ਦੁਖੀ ਹੁੰਦਾ ਹੈ ਕਿ ਸ਼ਾਇਦ ਹਾਕਮਾਂ ਨੂੰ ਗੈਂਗਸਟਰਾਂ ਦਾ ਵੱਧ ਫ਼ਿਕਰ ਹੈ ਪਰ ਆਮ ਲੋਕਾਂ ਦਾ ਨਹੀਂ ਹੈ।
ਗੈਂਗਸਟਰਾਂ ਨੂੰ 200 200 ਸਕਿਉਰਿਟੀ ਦੇਣ ਦੇ ਮਾਮਲੇ ਤੇ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਇਹਨੀ ਟਾਈਟ ਸਕਿਉਰਿਟੀ ਦਾ ਕਿ ਫਾਇਦਾ , ਉਗ ਗੈਂਗਸਟਰ ਹਨ।
ਉਹਨਾਂ ਕਿਹਾ ਕਿ ਮੇਰੇ ਪੁੱਤ ਨੂੰ ਮਾਰਨ ਲਾਈ ਕਰੋੜਾਂ ਰੁਪਏ ਦਾ ਹਥਿਆਰਾਂ ਦਾ ਪ੍ਰਬੰਧ ਕਰਨਾ ਕੋਈ ਸੌਖਾ ਕੰਮ ਨਹੀਂ ਹੈ , ਸਿਰਫ ਇਕ ਗਾਇਕ ਨੂੰ ਮਾਰਨ ਲਈ ਇਹਨਾਂ ਪਿੱਛੇ ਪੈਣਾ ਮਾੜੀ ਮੋਟੀ ਸਾਜਿਸ਼ ਨਹੀਂ ਹੈ ,
ਇਹ ਵੀ ਪੜ੍ਹੋ :sidhumoose wala murder : ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿ ਲਿਖਿਆ,ਪੜ੍ਹੋ
ਉਨ੍ਹਾਂ ਕਿਹਾ, ‘‘ਦਿੱਲੀ ਤੋਂ ਉਨ੍ਹਾਂ ਦੇ ਪੁੱਤ ਦੀ ਸੁਰੱਖਿਆ ਲਈ ਲਿਖਿਆ ਗਿਆ ਸੀ ਕਿ ਮੂਸੇਵਾਲਾ ਨੂੰ ਸਭ ਤੋਂ ਵੱਧ ਖ਼ਤਰਾ ਹੈ ਪਰ ਹਾਕਮਾਂ ਨੇ ਸੁਰੱਖਿਆ ਵਾਪਸ ਲੈ ਲਈ ਸੀ। ਗੈਂਗਸਟਰ ਲਾਰੈਂਸ ਵਰਗਿਆਂ ਦੀ ਸੁਰੱਖਿਆ ਲਗਾਤਾਰ ਕਿਉਂ ਵਧਾ ਰਹੇ ਹਨ? ਜਿਹਡ਼ੇ ਕਮਾਊ ਪੁੱਤ ਹਨ, ਜਿਹਡ਼ੇ ਖਜ਼ਾਨਾ ਭਰਨ ਵਾਲੇ ਹਨ, ਜੋ ਰੁਜ਼ਗਾਰ ਪੈਦਾ ਕਰਦੇ ਹਨ, ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ? ਗੈਂਗਸਟਰਾਂ ਦੀ ਜਾਨ ਦਾ ਜ਼ਿਆਦਾ ਫ਼ਿਕਰ ਕਿਉਂ ਹੈ?
ਮੈਂ ਪੁੱਤ ਦੇ ਕਤਲ ਮਗਰੋਂ ਇਨਸਾਫ਼ ਮੰਗ ਰਿਹਾ ਹਾਂ ਤੇ ਗੈਂਗਸਟਰ ਧਮਕੀਆਂ ਦੇ ਰਹੇ ਹਨ। ਸਰਕਾਰ ਸਖ਼ਤ ਕਦਮ ਕਿਉਂ ਨਹੀਂ ਚੁੱਕ ਰਹੀ? ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਸਮਾਂ ਰਹਿੰਦੇ ਸਰਕਾਰ ਨੂੰ ਜ਼ਿਆਦਾ ਸਖ਼ਤ ਕਦਮ ਚੁੱਕਣੇ ਪੈਣਗੇ ਨਹੀਂ ਤਾਂ ਕਿੰਨੇ ਦਾਊਦ ਇਬਰਾਹਿਮ ਹੋਣਗੇ, ਗਿਣੇ ਵੀ ਨਹੀਂ ਜਾਣੇ। ਗੈਂਗਸਟਰਾਂ ਨਾਲ ਨਰਮੀ ਕਰਨ ਦੀ ਲੋਡ਼ ਨਹੀਂ ਹੈ’’।
ਡੀਜੀਪੀ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਪੱਛਮੀ ਬੰਗਾਲ-ਨੇਪਾਲ ਸਰਹੱਦ ਤੋਂ ਫੜੇ ਗਏ ਸਨ। ਦੀਪਕ ਮੁੰਡੀ ਬੋਲੇਰੋ ਮੋਡੀਊਲ ਦਾ ਸ਼ੂਟਰ ਸੀ। ਇਸ ਦੇ ਨਾਲ ਹੀ ਕਪਿਲ ਪੰਡਿਤ ਅਤੇ ਰਜਿੰਦਰ ਜੋਕਰ ਨੇ ਹਥਿਆਰ ਲੁਕਾਉਣ ਅਤੇ ਮੁਹੱਈਆ ਕਰਵਾਉਣ ‘ਚ ਮਦਦ ਕੀਤੀ ਸੀ।