ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਬ੍ਰਿਟੇਨ ਦੀ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਭਾਰਤੀ ਮੂਲ ਦੀ ਇਕਲੌਤੀ ਮਹਿਲਾ ਮੰਤਰੀ ਹੈ। ਹੁਣ ਗੋਆ ‘ਚ ਸੁਏਲਾ ਬ੍ਰੇਵਰਮੈਨ ਦੇ ਪਿਤਾ ਦੀਆਂ ਦੋ ਜਾਇਦਾਦਾਂ ‘ਤੇ ਕਿਸੇ ਨੇ ਕਬਜ਼ਾ ਕਰ ਲਿਆ ਹੈ। ਸੁਏਲਾ ਦੇ ਪਿਤਾ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਗੋਆ ਵਿੱਚ ਉਨ੍ਹਾਂ ਦੀਆਂ ਦੋ ਜੱਦੀ ਜਾਇਦਾਦਾਂ ‘ਤੇ ਅਣਪਛਾਤੇ ਵਿਅਕਤੀ ਨੇ ਕਬਜ਼ਾ ਕਰ ਲਿਆ ਹੈ। ਜਿਸ ਤੋਂ ਬਾਅਦ ਸੂਬਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵਿਦੇਸ ਭੇਜਣ ਦੇ ਨਾਂ ‘ਤੇ ਸ਼ਾਤਿਰ ਪਤੀ-ਪਤਨੀ ਨੇ 50 ਲੱਖ ਦੀ ਮਾਰੀ ਠੱਗੀ, ਇੰਝ ਰਚੀ ਸੀ ਸਾਜਿਸ਼
ਸਮਾਚਾਰ ਏਜੰਸੀ ਦੇ ਅਨੁਸਾਰ ਪੁਲਿਸ ਸੁਪਰਡੈਂਟ ਨਿਧੀ ਵਾਸਨ ਨੇ ਦੱਸਿਆ ਕਿ ਉਸ ਦੇ ਪਿਤਾ ਕ੍ਰਿਸਟੀ ਫਰਨਾਂਡਿਸ ਨੇ ਗੋਆ ਦੇ ਆਸਗਾਓ ਵਿੱਚ 13,900 ਵਰਗ ਮੀਟਰ ਦੀਆਂ ਦੋ ਜੱਦੀ ਜਾਇਦਾਦਾਂ ਨੂੰ ਗਲਤ ਤਰੀਕੇ ਨਾਲ ਕੁਰਕ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਐਸਪੀ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ‘ਤੇ ਐਸਆਈਟੀ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਏਲਾ ਬ੍ਰੇਵਰਮੈਨ ਦੇ ਪਿਤਾ ਗੋਆ ਤੋਂ ਸਨ। ਉੱਥੇ ਉਨ੍ਹਾਂ ਦੀ ਜੱਦੀ ਜਾਇਦਾਦ ਸੀ।
ਉਨ੍ਹਾਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮਲਕੀਅਤ ਵਾਲੀ ਪਿੰਡ ਆਸਗਾਓ ਵਿੱਚ ਜਾਇਦਾਦ ਦੇ ਸਬੰਧ ਵਿੱਚ ਪਾਵਰ ਆਫ਼ ਅਟਾਰਨੀ ਰਾਹੀਂ ਸੂਚੀ ਦੀ ਕਾਰਵਾਈ ਦਾਇਰ ਕੀਤੀ ਸੀ। ਐਸਆਈਟੀ ਗਠਿਤ ਕਰਨ ਅਤੇ ਜਾਂਚ ਸ਼ੁਰੂ ਕਰਨ ਤੋਂ ਬਾਅਦ ਫਰਨਾਂਡੀਜ਼ ਨੇ ਲਿਖਿਆ- “ਹੁਣ ਇਹ ਮੇਰੇ ਧਿਆਨ ਵਿੱਚ ਆਇਆ ਹੈ ਕਿ ਹਾਲ ਹੀ ਵਿੱਚ ਗੋਆ ਸਰਕਾਰ ਨੇ ਧੋਖਾਧੜੀ ਕਰਨ ਵਾਲਿਆਂ ਦੀ ਜਾਂਚ ਅਤੇ ਮੁਕੱਦਮਾ ਚਲਾਉਣ ਲਈ ਇੱਕ ਐਸਆਈਟੀ ਦਾ ਗਠਨ ਕੀਤਾ ਹੈ। ਇਹ ਚੰਗੀ ਪਹਿਲ ਹੈ।”