Google ਲੋਗੋ ਅਕਸਰ ਵਾਈਬ੍ਰੈਂਟ ਨੀਲੇ, ਲਾਲ, ਪੀਲੇ ਅਤੇ ਹਰੇ ਰੰਗਾਂ ਨਾਲ ਆਕਾਰਸ਼ਕ ਲੱਗਦਾ ਹੈ ਪਰ ਐਤਵਾਰ ਨੂੰ ਸਲੇਟੀ ਰੰਗ ਚ ਤਬਦੀਲ ਹੋ ਗਯਾ।, ਇਸ ਦਾ ਕਾਰਨ ਅੱਜ 11 ਸਤੰਬਰ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ਦੇ ਸਨਮਾਨ ਵਿੱਚ ਦੇਸ਼ ਭਰ ਵਿੱਚ ਸਰਕਾਰੀ ਸੋਗ ਦਾ ਦਿਨ ਹੈ। ਸਾਰੇ ਭਾਰਤ ਵਿੱਚ ਰਾਜ ਦੇ ਸੋਗ ਦੌਰਾਨ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਹੋਇਆ ਹੈ।
ਬ੍ਰਿਟੇਨ ਦੀ ਮਰਹੂਮ ਮਹਾਰਾਣੀ ਐਲਿਜ਼ਾਬੈਥ II ਦੇ ਸਨਮਾਨ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ 11 ਸਤੰਬਰ ਨੂੰ ਦੇਸ਼ ਭਰ ਵਿੱਚ ਸਰਕਾਰੀ ਸੋਗ ਦਾ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਜ ਦੇ ਸੋਗ ਵਾਲੇ ਦਿਨ, ਦੇਸ਼ ਭਰ ਵਿਚ ਉਨ੍ਹਾਂ ਸਾਰੀਆਂ ਇਮਾਰਤਾਂ ‘ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਜਿੱਥੇ ਰਾਸ਼ਟਰੀ ਝੰਡਾ ਨਿਯਮਤ ਤੌਰ ‘ਤੇ ਲਹਿਰਾਇਆ ਜਾਂਦਾ ਹੈ, ਅਤੇ ਉਸ ਦਿਨ ਕੋਈ ਅਧਿਕਾਰਤ ਮਨੋਰੰਜਨ ਗਤੀਵਿਧੀਆਂ ਨਹੀਂ ਆਯੋਜਿਤ ਕੀਤੀਆਂ ਜਾਣਗੀਆਂ।
ਇਸ ਦੇ ਨਾਲ ਹੀ ਸਰਚ ਇੰਜਣ ਗੂਗਲ ਵੀ ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ‘ਤੇ ਸਰਕਾਰੀ ਸੋਗ ਮਨਾ ਰਿਹਾ ਹੈ। ਮਰਹੂਮ ਮਹਾਰਾਣੀ ਦੇ ਸਨਮਾਨ ‘ਚ ਰੰਗੀਨ ਗੂਗਲ ‘ਬੇਰੰਗ’ ਹੋ ਗਿਆ ਹੈ ਰੰਗਦਾਰ ਦਿਖਣ ਵਾਲਾ ਗੂਗਲ ਸਧਾਰਨ ਅਤੇ ਸਲੇਟੀ ਜਾਪਦਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਮਹਾਰਾਣੀ ਐਲਿਜ਼ਾਬੇਥ II ਨੂੰ ਸ਼ਰਧਾਂਜਲੀ ਦਿੱਤੀ…
Sending our deepest condolences to the people of the UK and around the world mourning the passing of Queen Elizabeth II. Her steadfast leadership and public service have been a constant through many of our lifetimes. She will be missed.
— Sundar Pichai (@sundarpichai) September 8, 2022
ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਐਲਿਜ਼ਾਬੈਥ-2 ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ, “ਆਪਣੇ ਸੁਨੇਹੇ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਉਹ ਸਾਡੇ ਸਮਿਆਂ ਦੀ ਦਿੱਗਜ ਸਨ। ਉਹ ਇੱਕ ਦਿਆਲੂ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਲੋਕਾਂ ਨੂੰ ਪ੍ਰੇਰਨਾਦਾਇਕ ਅਗਵਾਈ ਪ੍ਰਦਾਨ ਕੀਤੀ।