ਰਾਇਲ ਐਨਫੀਲਡ ਲਗਾਤਾਰ ਆਪਣੀ ਨਵੀਂ ਬਾਈਕ ਕਾਰਨ ਸੁਰਖੀਆਂ ‘ਚ ਬਣੀ ਹੋਈ ਹੈ, ਨਾਲ ਹੀ ਆਉਣ ਵਾਲੇ ਦਿਨਾਂ ‘ਚ ਕੰਪਨੀ ਕਈ ਹੋਰ ਬਾਈਕਾਂ ਨੂੰ ਨਵੈਨ ਕਲੇਵਰ ਦੇ ਨਾਲ ਮਾਰਕੀਟ ‘ਚ ਉਤਾਰਨ ਦੀ ਪਲਾਨਿੰਗ ਕਰ ਰਹੀ ਹੈ।
ਇਹ ਵੀ ਪੜ੍ਹੋ : Report : 2050 ਤੱਕ ‘ਯੰਗ ਇੰਡੀਆ’ ਬਣ ਜਾਵੇਗਾ ‘ਪੁਰਾਣਾ ਭਾਰਤ’, ਪੰਜਾਂ ਵਿੱਚੋਂ ਇੱਕ ਵਿਅਕਤੀ 65 ਸਾਲ ਦਾ ਹੋਵੇਗਾ
ਹਾਲ ‘ਚ ਹੀ ਕੰਪਨੀ ਨੇ ਹੰਟਰ 350 ਲਾਂਚ ਕੀਤੀ ਹੈ।ਹੁਣ ਖਬਰ ਹੈ ਕਿ ਰਾਇਲ ਐਨਫੀਲਡ ਆਪਣੀਆਂ ਬੇਹੱਦ ਪੁਰਾਣੀ ਬੁਲੇਟ ਨੂੰ ਨਵੇਂ ਰੂਪ ‘ਚ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ।ਕੰਪਨੀ ਇਸ ਨੂੰ ਕਈ ਸਾਰੇ ਬਦਲਾਅ ਦੇ ਨਾਲ ਲਾਂਚ ਕਰਨ ਦਾ ਪਲਾਨ ਕਰ ਰਹੀ ਹੈ।ਰਿਪੋਰਟਾਂ ਦੀ ਮੰਨੀਏ ਤਾਂ ਫਿਲਹਾਲ ਨੈਕਸਟ ਜੇਨਰੇਸ਼ਨ ਬੁਲੇਟ 350 ਦੀ ਟੈਸਟਿੰਗ ਚੱਲ ਰਹੀ ਹੈ।ਕੰਪਨੀ ਲਗਾਤਾਰ ਆਪਣੇ ਪੋਰਟਫੋਲੀਓ ਨੂੰ ਹੋਰ ਮਜ਼ਬੂਤ ਕਰ ਰਹੀ ਹੈ।
- ਜੇ-ਸੀਰੀਜ਼ ਪਲੇਟਫਾਰਮ ‘ਤੇ ਹੋਵੇਗੀ ਡੇਵਲਪ
ਰਾਇਲ ਐਨਫੀਲ਼ਡ ਦੀ ਨੇਕਸਟ ਜੇਨਰੇਸ਼ਨ ਬੁਲੇਟ 350 ਨੂੰ ਨਵੀਂ ਕਲਾਸਿਕ 350, ਮੀਟਿਯਾਰ 350 ਤੇ ਹੰਟਰ 350 ਦੀ ਤਰ੍ਹਾਂ ਹੀ ਕੰਪਨੀ ਦੇ ਨਵੇਂ ਜੇ-ਸੀਰੀਜ਼ ਪਲੇਟਫਾਰਮ ‘ਤੇ ਡੇਵਲਪ ਕੀਤਾ ਜਾਵੇਗਾ।ਜੇ-ਸੀਰੀਜ਼ ਪਲੇਟਫਾਰਮ ਦੀ ਖਾਸ ਗੱਲ ਇਹ ਹੈ ਕਿ ਇੱਥੇ ਡੇਵਲਪ ਹੋਣ ਵਾਲੀ ਬਾਈਕਸ ‘ਚ ਜਬਰਦਸਤ ਪਰਫਾਰਮੈਂਸ ਮਿਲਣ ਦੇ ਨਾਲ ਵੱਧ ਪਾਵਰ ਤੇ ਘੱਟ ਵਾਈਬ੍ਰੇਸ਼ਨ ਹੁੰਦਾ ਹੈ।ਇਸ ਕਾਰਨ ਰਾਇਲ ਐਨਫੀਲ਼ਡ ਦੀ ਨਵੀਂ ਬਾਈਕਸ ਵਧੇਰੇ ਪਾਵਰਫੁਲ ਨਜ਼ਰ ਆ ਰਹੀ ਹੈ। - ਦਮਦਾਰ ਹੋਵੇਗਾ ਇੰਜਣ: ਜੇਕਰ ਰਾਇਲ ਐਨਫੀਲਡ ਦੀ ਅਗਲੀ ਜਨਰੇਸ਼ਨ ਬੁਲੇਟ 350 ‘ਚ ਮਿਲਣ ਵਾਲੇ ਇੰਜਣ ਦੀ ਗੱਲ ਕਰੀਏ, ਤਾਂ ਇਹ 349ਸੀਸੀ ਦਾ ਸਿੰਗਲ ਸਿਲਿੰਡਰ ਏਅਰ ਕੂਲਡ ਇੰਜਣ ਦੇ ਨਾਲ ਆ ਸਕਦੀ ਹੈ।ਇਹ 20.2ਬੀਐਚਪੀ ਦੀ ਪਾਵਰ ਤੇ 27ਐਨਐਮ ਟਾਰਕ ਜੇਨਰੇਟ ਕਰ ਸਕਦਾ ਹੈ।ਨਵੀਂ ਬੁਲੇਟ 350 5 ਸਪੀਡ ਗਿਅਰਬਾਕਸ ਦੇ ਨਾਲ ਆਵੇਗੀ।ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸਦਾ ਮਾਇਲੇਜ਼ ਵੀ ਪਹਿਲਾਂ ਬਿਹਤਰ ਹੋਵੇਗਾ।
- ਮਿਲ ਸਕਦੇ ਹਨ ਇਹ ਫੀਚਰ: ਆਉਣ ਵਾਲੇ ਨਵੇਂ ਰਾਇਲ ਐਨਫੀਲ਼ਡ ਬੁਲੇਟ 350 ਦੀਆਂ ਵਿਸ਼ੇਸਤਾਵਾਂ ਦੀ ਗੱਲ ਕਰੀਏ ਤਾਂ ਇਸ ‘ਚ ਨਵੇਂ ਡਿਜ਼ਾਇਨ ਦਾ ਰਾਊਂਡ ਹੇਡਲੈਂਪ, ਨਵੇਂ ਟੇਲਲੈਂਪ, ਰਾਉਂਡ ਰਿਅਰ ਵਿਊ ਮਿਰਰ ਦੇਖਣ ਨੂੰ ਮਿਲ ਸਕਦਾ ਹੈ।ਇਹ ਸਿੰਗਲ ਸੇਟਅਪ ਦੇ ਨਾਲ ਆ ਸਕਦੀ ਹੈ।ਇਸ ਤੋਂ ਇਲਾਵਾ ਇਸ ‘ਚ ਨਵਾਂ ਫ੍ਰੰਟ ਡਿਸਕ ਬ੍ਰੇਕ ਤੇ ਰਿਅਰ ਡ੍ਰੰਮ ਬ੍ਰੇਕ ਮਿਲ ਸਕਦਾ ਹੈ।ਨਵੀਂ ਬੁਲੇਟ 350ਸਿੰਗਲ ਚੈਨਲ ਏਬੀਐਸ ਤੇ ਟਵਿਨ ਸ਼ਾਕ ਆਬਜਾਬਰ ਦੇ ਨਾਲ ਆ ਸਕਦੀ ਹੈ।
ਕਿੰਨੀ ਹੋ ਸਕਦੀ ਹੈ ਕੀਮਤ- ਮੰਨਿਆ ਜਾ ਰਿਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤਕ ਕੰਪਨੀ ਨਵੇਂ ਬੁਲੇਟ 350 ਨੂੰ ਲਾਂਚ ਕਰ ਸਕਦੀ ਹੈ।ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਹੰਟਰ 350 ਵਾਲੇ ਰੇਂਜ਼ ‘ਚ ਆ ਸਕਦੀ ਹੈ।ਰਾਇਲ਼ ਐਨਫੀਲ਼ਡ ਦੀ ਨਵੀਂ ਬਾਇਕ ਹੰਟਰ 350 ਦੀ ਕੀਮਤ 1.49 ਲੱਖ ਰੁਪਏ ਤੋਂ ਸ਼ੁਰੂ ਹੋ ਕੇ 1.68 ਲੱਖ ਰੁਪਏ ਤੱਕ ਜਾਂਦੀ ਹੈ।
ਇਹ ਵੀ ਪੜ੍ਹੋ : America: ਮੈਮਫ਼ਿਸ ‘ਚ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਦੀ ਫੇਸਬੁੱਕ ‘ਤੇ ਕੀਤੀ ਲਾਈਵ ਸਟ੍ਰੀਮਿੰਗ