ਉੱਤਰ ਪ੍ਰਦੇਸ਼ ਦੇ ਅਲੀਗੜ੍ਹ ‘ਚ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਅਲੀਗੜ੍ਹ ‘ਚ ਰੇਲਵੇ ਟਰੈਕ ‘ਤੇ ਫਾਟਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਰਿਕਸ਼ਾ ਚਾਲਕ ਦਾ ਹੈ। ਜਿਸ ‘ਚ ਇਹ ਰਿਕਸ਼ਾ ਚਾਲਕ ਮੌਤ ਦੇ ਮੂੰਹ ‘ਚੋਂ ਬੱਚ ਜਾਂਦਾ ਹੈ। ਹਾਲਾਂਕਿ ਇਸ ਸਾਰੀ ਘਟਨਾ ਤੋਂ ਬਾਅਦ ਰਿਕਸ਼ਾ ਚਾਲਕ ਟਰੇਨ ਦੀ ਲਪੇਟ ‘ਚ ਆਉਣ ਤੋਂ ਵਾਲ-ਵਾਲ ਬਚ ਗਿਆ ਪਰ ਉਸਦਾ ਰਿਕਸ਼ਾ ਗੱਡੀ ਹੇਠਾ ਆ ਗਿਆ।
ਇਹ ਵੀ ਪੜ੍ਹੋ- ਪਟਰੀ ‘ਤੇ ਫਸੀ ਔਰਤ ਨੂੰ ਬਚਾਉਣ ਲਈ ਜਾਨ ‘ਤੇ ਖੇਡ ਗਿਆ ਇਹ ਪੁਲਿਸ ਵਾਲਾ ਪਰ ਔਰਤ ਨਹੀਂ ਪਾਈ ਕਦਰ (ਵੀਡੀਓ)
ਦਰਅਸਲ, ਅਲੀਗੜ੍ਹ ਵਿੱਚ ਇੱਕ ਰਿਕਸ਼ਾ ਚਾਲਕ ਰੇਲਵੇ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਓਦੋਂ ਹੀ ਟਰੇਨ ਆ ਗਈ, ਜਿਵੇਂ ਹੀ ਉਸ ਦੀ ਨਜ਼ਰ ਟਰੇਨ ‘ਤੇ ਪੈਂਦੀ ਹੈ ਉਹ ਰਿਕਸ਼ਾ ਛੱਡ ਕੇ ਭੱਜ ਜਾਂਦਾ ਹੈ। ਉਹ ਤਾਂ ਬਚ ਜਾਂਦਾ ਹੈ ਪਰ ਉਸਦਾ ਰਿਕਸ਼ਾ ਟਰੇਨ ਦੀ ਲਪੇਟ ‘ਚ ਆ ਜਾਂਦਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
#WATCH उत्तर प्रदेश: अलीगढ़ में रेलवे ट्रैक पार करते समय एक रिक्शा चालक ट्रेन की चपेट में आने से बचा। (09.09) pic.twitter.com/kY76sdzVK6
— ANI_HindiNews (@AHindinews) September 10, 2022
ਦੋਸ਼ੀ ਗ੍ਰਿਫਤਾਰ
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਅਲੀਗੜ੍ਹ ਦੇ ਬਾਰਡਰ ਕਰਾਸਿੰਗ ‘ਤੇ ਵਾਪਰੀ। ਇੱਥੇ ਸ਼ੁੱਕਰਵਾਰ ਸਵੇਰੇ ਰਿਕਸ਼ਾ ਚਾਲਕ ਬੰਦ ਰੇਲਵੇ ਫਾਟਕ ਨੂੰ ਬਾਈਪਾਸ ਕਰਕੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਾਰੀ ਘਟਨਾ ਦੀ ਵੀਡੀਓ ਸੀਸੀਟੀਵੀ ਫੁਟੇਜ ਤੋਂ ਸਾਹਮਣੇ ਆਈ ਹੈ। ਉਦੋਂ ਤੋਂ ਇਹ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਵਾਇਰਲ ਵੀਡੀਓ ਦੇ ਆਧਾਰ ‘ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- Fact Check: ਕੀ ਸੱਚਮੁੱਚ ਕਾਲਜਾਂ ’ਚ BA ਕਰ ਰਹੇ PM, ਰਾਜਪਾਲ ਤੇ ਧੋਨੀ!
ਅਲੀਗੜ੍ਹ ਦੇ ਆਰਪੀਐਫ ਇੰਸਪੈਕਟਰ ਰਾਜੀਵ ਵਰਮਾ ਨੇ ਇਸ ਘਟਨਾ ਬਾਰੇ ਬਿਆਨ ਦਿੱਤਾ ਹੈ। ਘਟਨਾ ਸਬੰਧੀ ਉਨ੍ਹਾਂ ਦੱਸਿਆ ਕਿ ਸਾਨੂੰ ਇਸ ਦੀ ਸੂਚਨਾ ਮਿਲੀ ਤਾਂ ਰਿਕਸ਼ਾ ਚਾਲਕ ਉਥੋਂ ਫ਼ਰਾਰ ਹੋ ਗਿਆ, ਸੂਚਨਾ ਮਿਲਦਿਆਂ ਹੀ ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਤੋਂ ਸਾਨੂੰ ਰਿਕਸ਼ਾ ਚਾਲਕ ਬਾਰੇ ਜਾਣਕਾਰੀ ਮਿਲੀ ਹੈ। ਫੜ ਕੇ ਜੇਲ੍ਹ ਭੇਜ ਦਿੱਤਾ ਗਿਆ।” ਇਹ ਟਰੇਨ ਗੁਹਾਟੀ ਤੋਂ ਨਵੀਂ ਦਿੱਲੀ ਜਾ ਰਹੀ ਸੀ।