ਏਸ਼ੀਆ ਕੱਪ 2022 ਦੇ ਫਾਈਨਲ ਮੈਚ ‘ਚ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ। ਭਾਨੁਕਾ ਰਾਜਪਕਸ਼ੇ ਨੂੰ ਇਸ ਮੈਚ ਲਈ ‘ਪਲੇਅਰ ਆਫ਼ ਦਾ ਮੈਚ’ ਚੁਣਿਆ ਗਿਆ। ਜਦਕਿ ਵਨਿੰਦੂ ਹਸਾਰੰਗਾ ਨੂੰ ‘ਪਲੇਅਰ ਆਫ ਦਾ ਸੀਰੀਜ਼’ ਚੁਣਿਆ ਗਿਆ। ਪਰ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਪਾਕਿਸਤਾਨ ਦੇ ਮੁਹੰਮਦ ਰਿਜ਼ਵਾਨ ਦੇ ਨਾਂ ਦਰਜ ਹੈ। ਇਸ ਮਾਮਲੇ ‘ਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੂਜੇ ਨੰਬਰ ‘ਤੇ ਆਏ ਹਨ। ਚੋਟੀ ਦੇ ਪੰਜ ਖਿਡਾਰੀਆਂ ਦੀ ਸੂਚੀ ‘ਚ ਕੋਹਲੀ ਇਕੱਲੇ ਭਾਰਤੀ ਹਨ।
ਇਹ ਵੀ ਪੜ੍ਹੋ : VIDEO : ਪੁਜਾਰੀ ਨੇ ਬਾਦਾਮ ਚੁੱਕਣ ‘ਤੇ 11 ਸਾਲਾ ਬੱਚੇ ਨੂੰ ਦਰੱਖ਼ਤ ਨਾਲ ਬੰਨ੍ਹਿਆ, ਹੱਥ ਜੋੜ ਮਾਫੀ ਮੰਗਦਾ ਰਿਹਾ ਬੱਚਾ ਪਰ ਨਹੀਂ ਕੀਤਾ ਰਹਿਮ !
ਰਿਜ਼ਵਾਨ ਏਸ਼ੀਆ ਕੱਪ 2022 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹੈ। ਉਨ੍ਹਾਂ ਨੇ 6 ਮੈਚਾਂ ‘ਚ 281 ਦੌੜਾਂ ਬਣਾਈਆਂ। ਇਸ ਦੌਰਾਨ ਰਿਜ਼ਵਾਨ ਨੇ ਤਿੰਨ ਅਰਧ ਸੈਂਕੜੇ ਲਗਾਏ। ਇਸ ਮਾਮਲੇ ‘ਚ ਕੋਹਲੀ ਦੂਜੇ ਨੰਬਰ ‘ਤੇ ਰਹੇ। ਉਨ੍ਹਾਂ ਨੇ 5 ਮੈਚਾਂ ‘ਚ 276 ਦੌੜਾਂ ਬਣਾਈਆਂ। ਕੋਹਲੀ ਨੇ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਲਗਾਏ। ਇਬਰਾਹਿਮ ਜ਼ਦਰਾਨ ਤੀਜੇ ਸਥਾਨ ‘ਤੇ ਰਿਹਾ। ਉਨ੍ਹਾਂ ਨੇ 5 ਮੈਚਾਂ ‘ਚ 196 ਦੌੜਾਂ ਬਣਾਈਆਂ। ਜਦਕਿ ਭਾਨੁਕਾ ਰਾਜਪਕਸ਼ੇ 191 ਦੌੜਾਂ ਬਣਾ ਕੇ ਚੌਥੇ ਸਥਾਨ ‘ਤੇ ਰਹੇ। ਸ੍ਰੀਲੰਕਾ ਲਈ ਭਾਨੁਕਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ।
ਇਸ ਵਾਰ ਵੀ ਰਿਜ਼ਵਾਨ ਏਸ਼ੀਆ ਕੱਪ ‘ਚ ਸਭ ਤੋਂ ਵੱਧ ਅਰਧ ਸੈਂਕੜੇ ਲਗਾਉਣ ਦੇ ਮਾਮਲੇ ‘ਚ ਪਹਿਲੇ ਸਥਾਨ ‘ਤੇ ਰਹੇ। ਉਸ ਨੇ ਤਿੰਨ ਅਰਧ ਸੈਂਕੜੇ ਲਗਾਏ ਹਨ। ਜਦਕਿ ਕੋਹਲੀ, ਨਿਸਾਂਕਾ ਅਤੇ ਕੁਸਲ ਮੈਂਡਿਸ ਨੇ ਦੋ-ਦੋ ਅਰਧ ਸੈਂਕੜੇ ਲਗਾਏ। ਕੋਹਲੀ ਟੂਰਨਾਮੈਂਟ ‘ਚ ਸੈਂਕੜਾ ਲਗਾਉਣ ਵਾਲੇ ਇਕਲੌਤੇ ਖਿਡਾਰੀ ਸਨ। ਉਸ ਨੇ ਅਫਗਾਨਿਸਤਾਨ ਖਿਲਾਫ 61 ਗੇਂਦਾਂ ‘ਚ ਅਜੇਤੂ 122 ਦੌੜਾਂ ਬਣਾਈਆਂ। ਕੋਹਲੀ ਨੇ ਇਸ ਮੈਚ ‘ਚ 12 ਚੌਕੇ ਅਤੇ 6 ਛੱਕੇ ਲਗਾਏ।
ਏਸ਼ੀਆ ਕੱਪ 2022 ਵਿੱਚ ਸਭ ਤੋਂ ਵੱਧ ਦੌੜਾਂ:
ਮੁਹੰਮਦ ਰਿਜ਼ਵਾਨ – 281 ਦੌੜਾਂ
ਵਿਰਾਟ ਕੋਹਲੀ – 276 ਦੌੜਾਂ
ਇਬਰਾਹਿਮ ਜ਼ਦਰਾਨ – 196 ਦੌੜਾਂ
ਭਾਨੁਕਾ ਰਾਜਪਕਸ਼ੇ – 191 ਦੌੜਾਂ
ਪਥੁਮ ਨਿਸਾਂਕਾ – 173 ਦੌੜਾਂ
ਇਹ ਵੀ ਪੜ੍ਹੋ : ਕੁਰਦਿਸਤਾਨ (ਇਰਾਕ) ‘ਚ ਰਹਿੰਦੇ ਲੋਕ ਵੀ ਜਾਣਦੇ ਹਨ ਸਿੱਖਾਂ ਬਾਰੇ, ਦੇਖੋ ਕਿਵੇਂ ਆਪਣੀ ਭਾਸ਼ਾ ‘ਚ ਕਰ ਰਿਹਾ ਸਿੱਖਾਂ ਦੀ ਤਾਰੀਫ (ਵੀਡੀਓ)