ਪੰਜਾਬ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ।ਪੁਲਿਸ ਨੇ ਇਸ ਮਾਮਲੇ ‘ਚ ਬਿੱਟੂ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਦੋਸ਼ ਹੈ ਕਿ ਬਿੱਟੂ ਸਿੰਘ ਨੇ ਮੂਸੇਵਾਲਾ ਦੀ ਹੱਤਿਆ ‘ਚ ਸ਼ਾਮਿਲ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ।ਇੰਨਾ ਹੀ ਨਹੀਂ ਬਿੱਟੂ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲੇ ਗੈਂਗਸਟਰ ਸੰਦੀਪ ਕੇਕੜਾ ਦਾ ਭਰਾ ਹੈ।ਬਿੱਟੂ ਸਿੰਘ ‘ਤੇ ਵੀ ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ਦਾ ਦੋਸ਼ ਹੈ।
ਇਹ ਵੀ ਪੜ੍ਹੋ : “ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”, ਚਮਤਕਾਰੀ ਢੰਗ ਨਾਲ ਬਚਿਆ ਮੁਸਾਫਿਰ, ਹੈਰਾਨ ਕਰਨ ਵਾਲਾ ਵੀਡੀਓ
ਦੱਸਿਆ ਜਾ ਰਿਹਾ ਹੈ ਕਿ ਬਿੱਟੂ ਸਿੰਘ ਸ਼ੂਟਰ ਪ੍ਰਿਅਵਰਤ ਫੌਜ਼ੀ ਦੇ ਸੰਪਰਕ ‘ਚ ਸੀ।ਪ੍ਰਿਅਵਰਤ ਮੂਸੇਵਾਲਾ ਦੀ ਗੱਡੀ ਦੇ ਉਪਰ ਅੰਧਾਧੁੰਧ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ‘ਚੋਂ ਇੱਕ ਸੀ।ਹਾਲਾਂਕਿ, ਪੁਲਿਸ ਪ੍ਰਿਅਵਰਤ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।ਬਿੱਟੂ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਹੈ।ਉਸ ਨੂੰ ਮਾਨਸਾ ਲਿਆਦਾ ਜਾਵੇਗਾ।
29 ਮਈ 2022 ਨੂੰ ਪੰਜਾਬ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ‘ਚ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ।ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਗਿਆ ਸੀ, ਜਦੋਂ ਮੂਸੇਵਾਲਾ ਆਪਣੀ ਥਾਰ ਜੀਪ ਤੋਂ ਪਿੰਡ ਵੱਲ ਜਾ ਰਹੇ ਸੀ।ਠੀਕ ਉਸੇ ਸਮੇਂ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਅੰਧਾਧੁੰਧ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਘਟਨਾ ‘ਚ ਮੂਸੇਵਾਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਜਦੋਂ ਕਿ ਉਨਾਂ੍ਹ ਦੇ ਨਿੱਜੀ ਸੁਰੱਖਿਆਕਰਮਚਾਰੀ ਜਖਮੀ ਹੋ ਗਏ ਸੀ।
ਚਾਰਜ਼ਸ਼ੀਟ ‘ਚ ਵੀ ਸੀ ਬਿੱਟੂ ਸਿੰਘ ਦਾ ਨਾਮ
ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਨੇ ਹਾਲ ਹੀ ‘ਚ ਚਾਰਜਸ਼ੀਟ ਦਾਖਲ ਕੀਤੀ ਸੀ।ਪੁਲਿਸ ਇਸ ਚਾਰਜਸੀਟ ‘ਚ 34 ਲੋਕਾਂ ਨੂੰ ਨਾਮਜਦ ਕੀਤਾ ਹੈ।ਪੁਲਿਸ ਮੁਤਾਬਕ, ਮੂਸੇਵਾਲਾ ਦੀ ਹੱਤਿਆ ਦੀ ਸਾਜਿਸ਼ ਵਿਦੇਸ਼ੀ ਜਮੀਨ ‘ਤੇ ਰਚੀ ਗਈ।ਪਰ ਅੰਜ਼ਾਮ ਦੇਣ ਲਈ ਕਈ ਸ਼ਾਤਿਰ ਬਦਮਾਸ਼ ਹੋਰ ਵੀ ਸ਼ਾਮਿਲ ਸੀ।ਚਾਰਜਸ਼ੀਟ ਮੁਤਾਬਕ, ਮੂਸੇਵਾਲਾ ਹੱਤਿਆਕਾਂਡ ਦਾ ਮਾਸਟਰਮਾਈਂਡ ਲਾਰੇਂਸ਼ ਬਿਸ਼ਨੋਈ ਹੈ।ਉਸਨੇ ਵਿਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ।ਹਾਲਾਂਕਿ, ਉਹ ਅਜੇ ਜੇਲ ‘ਚ ਬੰਦ ਹੈ।ਬਿੱਟੂ ਸਿੰਘ ‘ਤੇ ਦੋਸ਼ ਹੈ ਕਿ ਉਸਨੇ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ।ਉਹ ਸੰਦੀਪ ਸਿੰਘ ਉਰਫ ਕੇਕੜਾ ਦਾ ਭਰਾ ਹੈ।ਕੇਕੜਾ ਨੇ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਸੀ ਤੇ ਮੂਸੇਵਾਲਾ ਦੇ ਘਰ ਤੋਂ ਕੱਢਣ ਦੀ ਜਾਣਕਾਰੀ ਸ਼ੂਟਰਸ ਤੱਕ ਪਹੁੰਚਾਈ ਸੀ।ਹਾਲਾਂਕਿ, ਉਹ ਗ੍ਰਿਫਤਾਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਸ਼ੂਟਰ ਦੀਪਕ ਮੁੰਡੀ ਦੇ ਪਰਿਵਾਰ ਦਾ ਬਿਆਨ ‘ਅਸੀਂ ਮੁੰਡੀ ਤੋਂ ਤੰਗ ਆ ਚੁੱਕੇ ਹਾਂ, ਸਾਨੂੰ ਉਸਦੀ ਲਾਸ਼ ਵੀ ਨਹੀਂ ਚਾਹੀਦੀ”