ਬੀਤੇ ਕੱਲ੍ਹ ਪੰਜਾਬ ਦੇ ਕਈ ਜ਼ਿਲਿਆਂ ‘ਚ ਭਾਰੀ ਮੀਂਹ ਪਿਆ।ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ।ਪੰਜਾਬ ‘ਚ ਮਾਨਸੂਨ ਖਤਮ ਹੋ ਚੁੱਕਾ ਹੈ।ਪਰ ਇਸਦੇ ਬਾਵਜੂਦ ਵੀ ਕਈ ਥਾਈਂ ਭਾਰੀ ਮੀਂਹ ਪੈ ਰਿਹਾ ਹੈ।
ਇਹ ਵੀ ਪੜ੍ਹੋ : wheather : ਮਾਨਸੂਨ ਨੇ ਫਿਰ ਫੜੀ ਰਫ਼ਤਾਰ, ਇਨ੍ਹਾਂ 5 ਸੂਬਿਆਂ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ
ਪਰ ਕਈ ਥਾਈਂ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਹੈ।ਜਿਵੇਂ ਕਿ ਕੱਲ੍ਹ ਮਾਲਵਾ, ਦੁਆਬਾ ਦੇ ਕਈ ਸ਼ਹਿਰਾਂ ‘ਚ ਭਾਰੀ ਮੀਂਹ ਪਿਆ।ਹੋਰ ਵੀ ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।ਪੰਜਾਬ ‘ਚ ਮੌਸਮ ‘ਚ ਤਬਦੀਲੀ ਹੋ ਰਹੀ ਹੈ।ਜਿਵੇਂ ਕਿ ਲੋਕਾਂ ਨੂੰ ਸਵੇਰੇ ਗਰਮੀ ਝੱਲਣੀ ਪੈਂਦੀ ਹੈ ਪਰ ਰਾਤ ਨੂੰ ਠੰਡੀ ਹਵਾ ਦੇ ਨਾਲ ਮੌਸਮ ਬਦਲ ਜਾਂਦਾ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ।ਅਗਸਤ ਮਹੀਨੇ ਦੇ ਲਾਸਟ ਤੇ ਸਤੰਬਰ ਦੀ ਸ਼ੁਰੂਆਤ ਤੱਕ ਲੋਕਾਂ ਨੂੰ ਥੋੜ੍ਹੀ ਗਰਮੀ ਝੱਲਣੀ ਪੈ ਸਕਦੀ ਹੈ ਪਰ ਉਸ ਤੋਂ ਬਾਅਦ ਮੌਸਮ ਸੁਹਾਵਣਾ ਹੋ ਜਾਂਦਾ ਹੈ।
- ਹੋਰ ਸੂਬਿਆਂ ‘ਚ ਮੌਸਮ ਦਾ ਹੋਵੇਗਾ ਇਹ ਹਾਲ:
- ਅੰਡੇਮਾਨ ਅਤੇ ਨਿਕੋਬਾਰ ਟਾਪੂ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਪੱਛਮੀ ਰਾਜਸਥਾਨ, ਰਾਇਲਸੀਮਾ, ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਗਰਜ਼-ਤੂਫ਼ਾਨ ਦੇ ਨਾਲ ਇਕੱਲੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
- ਮੱਧ ਪ੍ਰਦੇਸ਼, ਪੂਰਬੀ, ਉੱਤਰ-ਪੂਰਬੀ ਭਾਰਤ, ਉੱਤਰੀ ਦੱਖਣੀ ਭਾਰਤ ਅਤੇ ਗੁਜਰਾਤ ਤੋਂ ਕੇਰਲਾ ਤੱਕ ਪੱਛਮੀ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਸੰਭਵ ਹੈ।
- ਗੰਗਾ ਦੇ ਪੱਛਮੀ ਬੰਗਾਲ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਮੱਧ ਮਹਾਰਾਸ਼ਟਰ, ਕੋਂਕਣ ਅਤੇ ਗੋਆ ਦੇ ਘਾਟ ਖੇਤਰਾਂ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
- ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਗੰਗਾ ਪੱਛਮੀ ਬੰਗਾਲ, ਉੜੀਸਾ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ, ਤੱਟਵਰਤੀ ਕਰਨਾਟਕ, ਕੇਰਲਾ ਅਤੇ ਮਹੇ ਵਿੱਚ ਗਰਜ਼-ਤੂਫ਼ਾਨ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
- ਅਸਾਮ, ਮੇਘਾਲਿਆ, ਉਪ-ਹਿਮਾਲਿਆ ਪੱਛਮੀ ਬੰਗਾਲ, ਸਿੱਕਮ, ਬਿਹਾਰ, ਪੱਛਮੀ ਮੱਧ ਪ੍ਰਦੇਸ਼, ਸੌਰਾਸ਼ਟਰ, ਕੱਛ, ਤੇਲੰਗਾਨਾ, ਅੰਦਰੂਨੀ ਕਰਨਾਟਕ ਅਤੇ ਲਕਸ਼ਦੀਪ ਵਿੱਚ ਗਰਜ਼-ਤੂਫ਼ਾਨ ਦੇ ਨਾਲ ਕਾਫ਼ੀ ਵਿਆਪਕ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।
- ਅਰੁਣਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਪੂਰਬੀ ਰਾਜਸਥਾਨ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਮ ਵਿੱਚ ਗਰਜ਼-ਤੂਫ਼ਾਨ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Weather: ਅਗਲੇ 5 ਦਿਨ ਹੋਵੇਗੀ ਭਾਰੀ ਬਾਰਿਸ਼, ਇਨ੍ਹਾਂ ਸੂਬਿਆਂ ‘ਚ ਅਲਰਟ ਜਾਰੀ, ਪੜ੍ਹੋ