ਦੁਨੀਆ ਦੀ ਦੂਜੀ ਸਭ ਤੋਂ ਉੱਚੀ ਚੋਟੀ ਪਾਕਿਸਤਾਨ ਦੇ K-2 ‘ਤੇ ਕੂੜੇ ਦਾ ਢੇਰ ਲੱਗਾ ਹੋਇਆ ਹੈ। ਇਸ ਸਾਲ K-2 ਚੋਟੀ ‘ਤੇ ਰਿਕਾਰਡ ਸੰਖਿਆ ਵਿਚ ਪਰਬਤਾਰੋਹੀ ਚੜ੍ਹੇ। ਇਹ ਚੋਟੀ ਦੇ ਸਿਖ਼ਰ ਤੱਕ ਪਹੁੰਚਣ ਲਈ ਪਰਬਤਾਰੋਹੀਆਂ ਲਈ ਇੱਕ ਪ੍ਰਸਿੱਧ ਸਥਾਨ ਹੈ। ਇਹ ਚੋਟੀ ਸਭ ਤੋਂ ਮੁਸ਼ਕਲ ਚੋਟੀਆਂ ਵਿੱਚੋਂ ਇੱਕ ਹੈ। ਪਰਬਤਾਰੋਹੀ ਵਾਜਿਦ ਨਾਗਰ ਨੇ ਦੱਸਿਆ ਕਿ ਜਿਵੇਂ ਹੀ ਅਸੀਂ K-2 ‘ਤੇ ਕੈਂਪ ਵਿਚ ਪਹੁੰਚੇ ਤਾਂ ਸਾਡੇ ਸਾਹਮਣੇ ਕੂੜੇ ਦਾ ਢੇਰ ਲੱਗਾ ਹੋਇਆ ਸੀ, ਜਿਸ ਵਿਚ ਰੱਸੀਆਂ, ਟਿੱਕ ਪੈਕ, ਟੈਂਟ, ਕਲੀਬਿੰਗ ਗੇਅਰ, ਮਨੁੱਖੀ ਰਹਿੰਦ-ਖੂੰਹਦ ਅਤੇ ਰੈਪਰ, ਪਲਾਸਟਿਕ ਆਦਿ ਸ਼ਾਮਲ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੂੜਾ ਕੈਂਪ ਇੱਕ, ਦੋ ਅਤੇ ਤਿੰਨ ਵਿੱਚ ਪਾਇਆ ਗਿਆ। ਵਾਜਿਦ ਨੇ ਡਾਨ ਨੂੰ ਦੱਸਿਆ ਕਿ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਸਭ ਤੋਂ ਪਹਿਲਾਂ ਇਹ ਬਦਬੂ ਸਾਨੂੰ ਪ੍ਰਭਾਵਿਤ ਕਰਦੀ ਹੈ।
ਜੂਨ ਵਿੱਚ K-2 ਲਈ ਗਿਲਗਿਤ-ਬਾਲਟਿਸਤਾਨ ਪਹੁੰਚੀ ਅਮਰੀਕੀ ਪਰਬਤਾਰੋਹੀ ਸਾਰਾਹ ਸਟ੍ਰੈਟਨ ਨੇ ਵੀ ਚੋਟੀ ‘ਤੇ ਕੂੜੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ। ਸਾਰਾਹ ਨੇ ਡਾਨ ਨੂੰ ਦੱਸਿਆ ਕਿ ਹੋਰ ਇਕ ਅਤੇ ਦੋ ਕੈਂਪ ਕੂੜੇ ਨਾਲ ਭਰੇ ਹੋਏ ਸਨ। ਇਨ੍ਹਾਂ ਵਿਚ ਪੁਰਾਣੇ ਟੈਂਟ, ਗੇਅਰ, ਫੂਡ ਪੈਕੇਜਿੰਗ, ਤੇਲ ਦੇ ਡੱਬੇ, ਮਨੁੱਖੀ ਰਹਿੰਦ-ਖੂੰਹਦ, ਪੁਰਾਣੀਆਂ ਰੱਸੀਆਂ ਆਦਿ ਪਈਆਂ ਸਨ।
ਇਹ ਹਨ ਕੁੱਤਿਆਂ ਦੀਆਂ 9 ਸਭ ਤੋਂ ਵੱਧ ਖਤਰਨਾਕ ਨਸਲਾਂ, ਜਾਣੋ ਕਦੋਂ ਹੁੰਦੇ ਹਨ ਹਿੰਸਕ?
ਉਸ ਨੇ ਦੱਸਿਆ ਕਿ ਕੂੜਾ ਚੜ੍ਹਨ ਪਰਬਤਾਰੋਹੀਆਂ ਲਈ ਕਈ ਸਮੱਸਿਆਵਾਂ ਪੈਦਾ ਕਰਦਾ ਹੈ, ਖਾਸ ਤੌਰ ‘ਤੇ ਜਦੋਂ ਸਫ਼ਾਈ ਸਬੰਧੀ ਗੱਲ ਆਉਂਦੀ ਹੈ। ਅਸੀਂ ਸਾਰੇ ਕੈਂਪਾਂ ਵਿੱਚ ਪਾਣੀ ਲਈ ਬਰਫ਼ ਪਿਘਲਾਉਂਦੇ ਹਾਂ ਅਤੇ ਜੇਕਰ ਬਰਫ਼ ਗੰਦੀ ਹੈ ਤਾਂ ਇਹ ਸਾਨੂੰ ਬਿਮਾਰ ਕਰ ਸਕਦੀ ਹੈ। ਸੈਂਟਰਲ ਕਾਰਾਕੋਰਮ ਨੈਸ਼ਨਲ ਪਾਰਕ ਦੇ ਡਾਇਰੈਕਟਰ ਯਾਸਿਰ ਹੁਸੈਨ ਨੇ ਡਾਨ ਨੂੰ ਦੱਸਿਆ ਕਿ 8 ਪਰਬਤਾਰੋਹੀਆਂ ਦੀ ਟੀਮ ਨੂੰ K-2 ਬੇਸ ਕੈਂਪ ਤੋਂ ਕੈਂਫ 4 ਤੱਕ ਕੂੜਾ ਇਕੱਠਾ ਕਰਨ ਲਈ ਭੇਜਿਆ ਗਿਆ ਸੀ, ਜੋ 7,800 ਮੀਟਰ ਦੀ ਉਚਾਈ ‘ਤੇ ਸਥਿਤ ਹੈ।