ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ‘ਚ ਵਾਇਰਲ ਹੋਏ ਵੀਡੀਓ ‘ਚ ਨਸ਼ੇ ‘ਚ ਟੁੰਨ ਦਿਸੀ ਔਰਤ ਦੀ ਪਛਾਣ ਹੋ ਗਈ ਹੈ।ਔਰਤ ਨੂੰ ਅੰਮ੍ਰਿਤਸਰ ਈਸਟ ਦੀ ਵਿਧਾਇਕ ਜੀਵਨਜੋਤ ਕੌਰ ਨੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ‘ਚ ਦਾਖਲ ਕਰਵਾ ਦਿੱਤਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਔਰਤ ਮਕਬੂਲਪੁਰਾ ਦੇ ਆਸਪਾਸ ਦੇ ਇਲਾਕੇ ਦੀ ਨਾ ਹੋ ਕੇ ਸੰਗਰੂਰ ਦੇ ਲਹਿਰਾਗਾਗਾ ਦੀ ਦੱਸੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲਿਆਂ ‘ਚ ਹੋਈ ਭਾਰੀ ਬਾਰਿਸ਼, ਪੜ੍ਹੋ ਤੁਹਾਡੇ ਸ਼ਹਿਰ ਦਾ ਰਹੇਗਾ ਕਿਹੋ ਜਿਹਾ ਮੌਸਮ?
ਮਿਲੀ ਜਾਣਕਾਰੀ ਮੁਤਾਬਕ, ਲੜਕੀ ਦਰਬਾਰ ਸਾਹਿਬ ‘ਚ ਮੱਥਣ ਟੇਕਣ ਲਈ ਅੰਮ੍ਰਿਤਸਰ ਆਈ ਸੀ, ਪਰ ਨਸ਼ੇ ਦੀ ਆਦਤ ਉਸ ਨੂੰ ਮਕਬੂਲਪੁਰਾ ਏਰੀਆ ‘ਚ ਖਿੱਚ ਕੇ ਲੈ ਗਈ।ਉਸਦੇ ਟੀਕਾ ਲਗਾਉਣ ਤੋਂ ਬਾਅਦ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ।ਫਿਲਹਾਲ ਔਰਤ ਨੂੰ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ‘ਚ ਦਾਖਿਲ ਕਰਵਾਇਆ ਗਿਆ ਹੈ।ਦੂਜੇ ਪਾਸੇ ਉਸਦਾ ਪਰਿਵਾਰ ਉਸ ਨੂੰ ਵਾਪਸ ਘਰ ਲੈ ਕੇ ਜਾਣਾ ਚਾਹੁੰਦਾ ਹੈ।ਇਸੇ ਦੌਰਾਨ ਔਰਤ ਆਪਣੇ ਬਚਾਅ ‘ਚ ਕਹਿ ਰਹੀ ਹੈ ਉਹ ਸਿਰਫ ਨਾਟਕ ਕਰ ਰਹੀ ਸੀ।ਜਦੋਂ ਨਸ਼ੇ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਹ ਚੁੱਪ ਕਰ ਗਈ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਔਰਤ ਲੰਬੇ ਸਮੇਂ ਤੋਂ ਨਸ਼ੇ ਦੀ ਆਦੀ ਹੈ।ਉਸ ਨੂੰ ਪਹਿਲਾਂ ਵੀ ਕਈ ਵਾਰ ਨਸ਼ਾ ਛੁਡਾਉ ਕੇਂਦਰਾਂ ‘ਚ ਭਰਤੀ ਕਰਵਾਇਆ ਗਿਆ, ਪਰ ਬਾਹਰ ਨਿਕਲਦੇ ਹੀ ਉਹ ਦੁਬਾਰਾ ਨਸ਼ਾ ਕਰਨ ਲੱਗਦੀ ਹੈ।
ਇਹ ਵੀ ਪੜ੍ਹੋ : ਬਹਾਦਰੀ ਨੂੰ ਸਲਾਮ: ਚੇਨ ਖੋਹਣ ਆਏ ਲੁਟੇਰਿਆਂ ਨਾਲ ਭਿੜੀ ਅਧਿਆਪਕਾ, ਘਟਨਾ ਸੀਸੀਟੀਵੀ ‘ਚ ਹੋਈ ਕੈਦ ਦੇਖੋ ਵੀਡੀਓ
ਉਹ ਸਾਰੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ, ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਉਹ ਕਿਵੇਂ ਮਕਬੂਲਪੁਰਾ ਪਹੁੰਚ ਗਈ।
ਵਿਧਾਇਕ ਜੀਵਨਜੋਤ ਕੌਰ ਨੇ ਲੋਕਾਂ ਨੂੰ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਨਾ ਅਪਲੋਡ ਕਰਨ ਤੇ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਸਰਕਾਰ ਨਸ਼ੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਵੀਡੀਓ ਵਾਇਰਲ ਹੋਣ ਦੇ ਤੁਰੰਤ ਬਾਅਦ ਹੀ ਪੁਲਿਸ ਨੇ ਇਲਾਕੇ ‘ਚ ਸਰਚ ਵੀ ਕੀਤਾ ਤੇ ਤਸਕਰਾਂ ਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਸੀ।