ਬੀਤੇ ਦਿਨੀ ਦਲੀਪ ਕੁਮਾਰ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਹਰ ਕੋਈ ਯਾਦ ਕਰ ਰਿਹਾ ਹੈ | ਬਾਲੀਵੁੱਡ ਦੇ ਬਜ਼ੁਰਗ ਅਦਾਕਾਰ ਧਰਮਿੰਦਰ ਨੇ ਮਰਹੂਮ ਅਦਾਕਾਰ ਦਲੀਪ ਕੁਮਾਰ ਨਾਲ ਆਪਣੀ ਸਾਂਝ ਨੂੰ ਯਾਦ ਕਰਦਿਆਂ ਮਾਈਕਰੋਬਲਾਗਿੰਗ ‘ਤੇ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜਵਾਨੀ ਦੇ ਦਿਨਾਂ ਵਿੱਚ ਮੈਂ ਸੋਚਦਾ ਸੀ ਕਿ ਕੀ ਮੈਂ ਵੀ ਦਲੀਪ ਕੁਮਾਰ ਵਾਂਗ ਬਣ ਸਕਦਾ ਹਾਂ।
ਉਨ੍ਹਾਂ ਕਿਹਾ ਕਿ ਇਕ ਫਿਲਮ ਪੋਸਟਰ ‘ਤੇ ਦਲੀਪ ਕੁਮਾਰ ਦੀ ਇਕ ਝਲਕ ਦੇਖਣ ਮਗਰੋਂ ਉਹ ਇਸ ਅਦਾਕਾਰ ਤੋਂ ਕਾਫੀ ਪ੍ਰਭਾਵਿਤ ਹੋਏ ਸਨ। ਉਨ੍ਹਾਂ ਕਿਹਾ ਕਿ ਜਵਾਨੀ ਵੇਲੇ ਸਵੇਰੇ ਉੱਠ ਕੇ ਜਦੋਂ ਮੈਂ ਸ਼ੀਸ਼ਾ ਦੇਖਦਾ ਸੀ ਤਾਂ ਖੁਦ ਨੂੰ ਸਵਾਲ ਕਰਦਾ ਸੀ ਕਿ ਕੀ ਮੈਂ ਦਲੀਪ ਕੁਮਾਰ ਬਣ ਸਕਦਾ ਹਾਂ ਜਾਂ ਨਹੀਂ। ਜ਼ਿਕਰਯੋਗ ਹੈ ਕਿ ਦਲੀਪ ਕੁਮਾਰ ਨੇ 98 ਵਰ੍ਹਿਆਂ ਦੀ ਉਮਰ ਵਿੱਚ ਬੁੱਧਵਾਰ ਨੂੰ ਆਖਰੀ ਸਾਹ ਲਿਆ ਸੀ।