ਦਿੱਲੀ ਵਾਲਿਆਂ ਨੂੰ ਬਿਜਲੀ ਬਿੱਲ ‘ਤੇ ਹੁਣ ਸਬਸਿਡੀ ਤਾਂ ਹੀ ਮਿਲੇਗੀ, ਜਦੋਂ ਉਹ ਇਸਦੇ ਲਈ ਅਪਲਾਈ ਕਰਨਗੇ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਸ ਦਾ ਐਲਾਨ ਕੀਤਾ।ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੁਝ ਲੋਕ ਬਿਜਲੀ ਬਿਲ ‘ਤੇ ਸਬਸਿਡੀ ਛੱਡਣਾ ਚਾਹੁੰਦੇ ਹਨ, ਇਸ ਲਈ ਹੁਣ ਸਿਰਫ ਉਨ੍ਹਾਂ ਨੂੰ ਹੀ ਸਬਸਿਡੀ ਮਿਲੇਗੀ, ਜੋ ਇਸਦੇ ਲਈ ਅਰਜ਼ੀ ਦੇਣਗੇ।ਉਨ੍ਹਾਂ ਨੇ ਦੱਸਿਆ ਕਿ ਸਬਸਿਡੀ ਲਈ ਅੱਜ ਤੋਂ ਹੀ ਅਰਜ਼ੀ ਅਪਲਾਈ ਕਰ ਸਕਦੇ ਹੋ।
ਦਿੱਲੀ ‘ਚ 2015 ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਸ ਤੋਂ ਬਾਅਦ ਬਿਜਲੀ ਬਿੱਲ ‘ਤੇ ਛੂਟ ਦਿੱਤੀ ਗਈ ਸੀ।ਉਦੋਂ ਤੋਂ ਦਿੱਲੀ ‘ਚ ਕੇਜਰੀਵਾਲ ਸਰਕਾਰ 200 ਯੂਨਿਟ ਤੱਕ ਦੀ ਬਿਜਲੀ ਮੁਫਤ ਦੇ ਰਹੀ ਸੀ।ਪਰ ਅਕਤੂਬਰ 2022 ਤੋਂ ਸਭ ਨੂੰ ਸਬਸਿਡੀ ਨਹੀਂ ਮਿਲੇਗੀ।ਹੁਣ ਸਬਸਿਡੀ ਸਿਰਫ ਉਨਾਂ੍ਹ ਨੂੰ ਹੀ ਮਿਲੇਗੀ, ਜੋ ਇਸ ਲਈ ਅਰਜ਼ੀ ਦੇਣਗੇ।
ਹੁਣ ਤੱਕ ਸਬਸਿਡੀ ਛੱਡਣ ਦਾ ਕੋਈ ਆਪਸ਼ਨ ਨਹੀਂ ਸੀ।
1. ਸਬਸਿਡੀ ਲੈਣ ਦਾ ਤਰੀਕਾ ਕੀ ਹੈ?
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਅਗਲੇ ਬਿਜਲੀ ਬਿੱਲ ਦੇ ਨਾਲ ਇੱਕ ਫਾਰਮ ਆਵੇਗਾ।ਇਸ ਫਾਰਮ ਨੂੰ ਭਰਨਾ ਹੋਵੇਗਾ ਤੇ ਦੱਸਣਾ ਹੋਵੇਗਾ ਕਿ ਸਬਸਿਡੀ ਚਾਹੁੰਦੇ ਹੋ ਜਾਂ ਨਹੀ।ਫਾਰਮ ਭਰਨ ਤੋਂ ਬਾਅਦ ਇਸ ਕਨੈਕਸ਼ਨ ਸੈਂਟਰ ‘ਚ ਜਮਾ ਕਰਾਉਣਾ ਹੋਵੇਗਾ।ਭਾਵ, ਇੱਥੇ ਬਿਜਲੀ ਬਿਲ ਜਮਾਂ ਹੁੰਦਾ ਹੈ। ਇਸ ਨਾਲ 1 ਅਕਤੂਬਰ ਤੋਂ ਬਾਅਦ ਵੀ ਸਬਸਿਡੀ ਜਾਰੀ ਰਹੇਗੀ।
ਘਰ ਬੈਠੇ-ਬੈਠੇ ਵੀ ਸਬਸਿਡੀ ਦਾ ਫਾਰਮ ਭਰਿਆ ਜਾ ਸਕਦਾ ਹੈ।ਇਸ ਲਈ ਤੁਹਾਨੂੰ 7011311111 ‘ਤੇ ਮਿਸ ਕਾਲ ਦੇਣਾ ਹੋਵੇਗਾ।ਇਸ ‘ਤੇ ਵਟ੍ਹਸਅਪ ‘ਤੇ ਹਾਏ ਲਿਖ ਕੇ ਵੀ ਮੈਸੇਜ ਕੀਤਾ ਜਾ ਸਕਦਾ ਹੈ।ਇਸ ਲਈ ਬਾਅਦ ‘ਚ ਇੱਕ ਮੈਸੇਜ ਆਏਗਾ।
ਇਸ ‘ਚ ਲਿਖਿਆ ਹੋਵੇਗਾ,’Welcome to Delhi Government Power Subsidy portal. To avail Delhi power subsidy, please proceed ਇਸਦੇ ਬਾਅਦ ਕ੍ਰਿਪਾ ਕਰਕੇ ਅੱਗੇ ਵਧਣ ਲਈ ਭਾਸ਼ਾ ਚੁਣੋ ਲਿਖਿਆ ਆਵੇਗਾ।
ਫਿਰ ਸੁਵਿਧਾ ਮੁਤਾਬਕ, ਹਿੰਦੀ ਜਾਂ ਇੰਗਲਿਸ਼ ਚੁਣ ਲਓ।ਫਿਰ ਅੱਗੇ ਤੁਹਾਨੂੰ ਸੀਏ ਨੰਬਰ ਮੰਗਿਆ ਜਾਵੇਗਾ।ਉਹ ਭਰਨ ਤੋਂ ਬਾਅਦ ਡਿਟੇਲ ਕਨਫਰਮ ਕਰ ਲਓ।ਫਿਰ ਤੁਸੀਂ ਸਬਸਿਡੀ ਦੇ ਲਈ ਰਜਿਸਟਰਡ ਹੋ ਜਾਵੋਗੇ।ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਸੀਏ ਨੰਬਰ ਦੇ ਨਾਲ ਆਪਣਾ ਮੋਬਾਇਲ ਨੰਬਰ ਰਜਿਸਟਰਡ ਕਰਵਾਇਆ ਹੈ, ਉਨ੍ਹਾਂ ਨੂੰ ਖੁਦ ਹੀ ਸਬਸਿਡੀ ਲਈ ਮੈਜੇਸ ਭੇਜਿਆ ਜਾਵੇਗਾ।
ਪਤਾ ਕਿਵੇਂ ਲੱਗੇਗਾ ਕਿ ਰਜਿਸਟਰ ਹੋ ਗਏ?
ਕੇਜਰੀਵਾਲ ਨੇ ਦੱਸਿਆ ਕਿ ਤੁਸੀਂ ਜਾਂ ਤਾਂ ਖੁਦ ਜਾ ਕੇ ਫਾਰਮ ਜਮਾ ਕਰਦੇ ਹੋ ਜਾਂ ਫਿਰ ਵਟਸਅਪ ਰਾਹੀਂ ਫਾਰਮ ਭਰਦੇ ਹੋ, ਤਾਂ 3 ਦਿਨ ਦੇ ਅੰਦਰ ਕਨਫਰਮੇਸ਼ਨ ਮੇਸੈਜ ਜਾਂ ਮੇਲ ਆ ਜਾਵੇਗਾ।