ਸਰਕਾਰੀ ਕੇਂਦਰੀ ਕਰਮਚਾਰੀਆਂ ਲਈ ਇੱਕ ਖੁਸ਼ਖਬਰੀ ਹੈ, ਕਿਉਂਕਿ ਹੁਣ ਉਹ ਤੇਜਸ ਟ੍ਰੇਨ ਵਿੱਚ ਮੁਫਤ ਸਫਰ ਕਰ ਸਕਣਗੇ। ਉਨ੍ਹਾਂ ਨੂੰ ਇਹ ਛੋਟ ਆਪਣੇ ਅਧਿਕਾਰਤ ਦੌਰੇ ‘ਤੇ ਮਿਲੇਗੀ। ਵਿੱਤ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਸਰਕਾਰੀ ਕੇਂਦਰੀ ਕਰਮਚਾਰੀ ਹੁਣ ਤੇਜਸ ਟਰੇਨ ‘ਚ ਮੁਫਤ ਜਾਂ ਘੱਟ ਕੀਮਤ ‘ਤੇ ਸਫਰ ਕਰ ਸਕਣਗੇ।
ਇਹ ਵੀ ਪੜ੍ਹੋ : ਟੈਲੀਕਾਮ ਕੰਪਨੀਆਂ ‘ਤੇ ਸਖ਼ਤ ਹੋਈ TRAI, 28 ਦਾ ਨਹੀਂ ਹੁਣ 30 ਦਿਨਾਂ ਦਾ ਹੋਵੇਗਾ ਪਲੈਨ
ਮੰਤਰਾਲੇ ਵੱਲੋਂ ਜਾਰੀ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਵਿਭਾਗ ਨੇ ਸਰਕਾਰੀ ਦੌਰਿਆਂ ਲਈ ਤੇਜਸ ਐਕਸਪ੍ਰੈਸ ਟਰੇਨਾਂ ਵਿੱਚ ਯਾਤਰਾ ਵਿੱਚ ਰਿਆਇਤ ਦੇਣ ਬਾਰੇ ਵਿਚਾਰ ਕੀਤਾ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਆਫਿਸ ਮੈਮੋਰੰਡਮ ਦੇ ਅਨੁਸਾਰ, ਇਹ ਛੋਟ ਟੂਰ, ਟ੍ਰੇਨਿੰਗ, ਟਰਾਂਸਫਰ ਅਤੇ ਰਿਟਾਇਰਮੈਂਟ ਯਾਤਰਾ ਲਈ ਛੋਟ ਵਾਲੀਆਂ ਟ੍ਰੇਨਾਂ ਤੋਂ ਇਲਾਵਾ ਲਾਗੂ ਹੋਵੇਗੀ। ਤੇਜਸ ਐਕਸਪ੍ਰੈਸ ਟਰੇਨਾਂ ਵਿੱਚ ਸਫਰ ਕਰਨ ਦੀ ਯੋਗਤਾ ਸ਼ਤਾਬਦੀ ਟਰੇਨਾਂ ਵਾਂਗ ਹੀ ਹੋਵੇਗੀ।
ਨੋਟਿਸ ‘ਚ ਦੱਸਿਆ ਗਿਆ ਹੈ ਕਿ ਰੇਲ ਯਾਤਰਾ ਲਈ ਕਿਹੜੇ ਕਰਮਚਾਰੀ ਲਾਭ ਲੈ ਸਕਦੇ ਹਨ, ਇਹ ਕਰਮਚਾਰੀਆਂ ਦੀ ਤਨਖਾਹ ‘ਤੇ ਨਿਰਭਰ ਕਰਦਾ ਹੈ। ਯੋਗ ਸਰਕਾਰੀ ਅਧਿਕਾਰੀਆਂ ਨੂੰ ਪ੍ਰੀਮੀਅਮ ਟ੍ਰੇਨਾਂ, ਪ੍ਰੀਮੀਅਮ ਤਤਕਾਲ ਟ੍ਰੇਨਾਂ, ਰਾਜਧਾਨੀ, ਸ਼ਤਾਬਦੀ, ਦੁਰੰਤੋ ਟ੍ਰੇਨਾਂ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਹੈ। ਉਹ ਘੱਟ ਕਿਰਾਏ ‘ਤੇ ਜਾਂ ਮੁਫਤ ਵਿਚ ਯਾਤਰਾ ਕਰ ਸਕਦੇ ਹਨ। ਇੱਕ ਅਧਿਕਾਰੀ ਦੇ ਅਨੁਸਾਰ, ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕਰਕੇ ਤੇਜਸ ਟ੍ਰੇਨਾਂ ਨੂੰ ਪ੍ਰੀਮੀਅਮ ਟ੍ਰੇਨਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਅਜਿਹਾ ਕਰਨ ਨਾਲ ਕੇਂਦਰ ਸਰਕਾਰ ਦੇ ਕਰਮਚਾਰੀ ਅਧਿਕਾਰਤ ਦੌਰਿਆਂ ਲਈ ਇਨ੍ਹਾਂ ਰੇਲਗੱਡੀਆਂ ਰਾਹੀਂ ਸਫਰ ਕਰ ਸਕਦੇ ਹਨ।
ਤੇਜਸ-ਰਾਜਧਾਨੀ ਐਕਸਪ੍ਰੈਸ ਇੱਕ ਅਰਧ ਹਾਈ ਸਪੀਡ ਟਰੇਨ ਹੈ। ਇਸ ਦੀ ਅਧਿਕਤਮ ਸਪੀਡ 160 kmph ਹੈ। ਤੇਜਸ ਦੇ ਕੋਚਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। ਇਹ ਰੇਲ ਕੋਚ ਫੈਕਟਰੀ, ਕਪੂਰਥਲਾ ਵਿਖੇ ਨਿਰਮਿਤ ਹੈ। ਇਹ 20 ਕੋਚਾਂ ਵਾਲੀ ਦੇਸ਼ ਦੀ ਪਹਿਲੀ ਰੇਲਗੱਡੀ ਹੈ, ਜਿਸ ਦੇ ਸਾਰੇ ਡੱਬਿਆਂ ਵਿੱਚ ਆਟੋਮੈਟਿਕ ਦਰਵਾਜ਼ੇ ਹਨ। ਇਸ ਤੋਂ ਇਲਾਵਾ, ਹਰੇਕ ਡੱਬੇ ਵਿੱਚ ਚਾਹ ਅਤੇ ਕੌਫੀ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ। ਹਰ ਸੀਟ ਵਿੱਚ ਇੱਕ LCD ਸਕਰੀਨ ਅਤੇ Wi-Fi ਪਹੁੰਚ ਹੈ। ਇਸ ਨੂੰ ਭਾਰਤੀ ਰੇਲਵੇ ਦੀ ਰੇਲਗੱਡੀ ਨਹੀਂ, ਸਗੋਂ ਇੱਕ ਕਾਰਪੋਰੇਟ ਰੇਲਗੱਡੀ, IRCTC ਦੁਆਰਾ ਸੰਚਾਲਿਤ ਪਹਿਲੀ ਰੇਲਗੱਡੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਇੰਨਾ ਮਹਿੰਗਾ ਕਿਉਂ ਮਿਲਦਾ ਹੈ ਆਈਫ਼ੋਨ, ਜਾਣੋ