ਧਾਰਮਿਕ ਪੁਲਸ ਦੀ ਹਿਰਾਸਤ ’ਚ ਮ੍ਰਿਤਕ ਕੁੜੀ ਦੇ ਅੰਤਿਮ ਸੰਸਕਾਰ ਦੇ ਮੌਕੇ ’ਤੇ ਈਰਾਨ ’ਚ ਵੱਡੇ ਪੈਮਾਨੇ ’ਤੇ ਔਰਤਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਔਰਤਾਂ ਨੇ ਵਿਰੋਧ ਸਵਰੂਪ ਆਪਣੇ ਹਿਜਾਬ ਉਤਾਰ ਦਿੱਤੇ, ਜੋ ਈਰਾਨ ’ਚ ਔਰਤਾਂ ਲਈ ਪਹਿਨਣਾ ਲਾਜ਼ਮੀ ਹੈ।
ਸੋਸ਼ਲ ਮੀਡੀਆ ’ਤੇ ਅਜਿਹੀ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਸ ’ਚ ਪ੍ਰਦਰਸ਼ਨਕਾਰੀ ਔਰਤਾਂ ਤਾਨਾਸ਼ਾਹ ਮੁਰਦਾਬਾਦ ਦੇ ਨਾਅਰੇ ਲਗਾ ਰਹੀਆਂ ਹਨ ਅਤੇ ਪੁਲਸ ਭੀੜ ਵੱਲ ਹਵਾ ’ਚ ਗੋਲੀਆਂ ਚਲਾ ਰਹੀ ਹੈ। ਚਸ਼ਮਦੀਦਾਂ ਮੁਤਾਬਕ, ਤਹਿਰਾਨ ’ਚ 22 ਸਾਲ ਦੀ ਮਹਿਸਾ ਅਮੀਨੀ ਨੂੰ ਧਾਰਮਿਕ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਵੈਨ ’ਚ ਕੁੱਟਿਆ ਗਿਆ। ਅਮੀਨੀ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਪੁਲਸ ਨੇ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਅਮੀਨੀ ਦੀ ਲਾਸ਼ ਨੂੰ ਪੱਛਮੀ ਕੁਰਦਿਸਤਾਨ ਦੇ ਸਾਕੇਜ ’ਚ ਦਫ਼ਨਾਇਆ ਗਿਆ, ਜੋ ਉਸਦਾ ਜੱਦੀ ਸ਼ਹਿਰ ਹੈ।
Women of Iran-Saghez removed their headscarves in protest against the murder of Mahsa Amini 22 Yr old woman by hijab police and chanting:
death to dictator!
Removing hijab is a punishable crime in Iran. We call on women and men around the world to show solidarity. #مهسا_امینی pic.twitter.com/ActEYqOr1Q
— Masih Alinejad 🏳️ (@AlinejadMasih) September 17, 2022
ਸਥਾਨਕ ਲੋਕ ਸਵੇਰੇ ਤੋਂ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਜੋ ਈਰਾਨੀ ਸੁਰੱਖਿਆ ਬਲ ਗੁਪਤ ਰੂਪ ’ਚ ਲਾਸ਼ ਨੂੰ ਨਾ ਦਫ਼ਨਾ ਦੇਣ। ਅਮੀਨੀ ਦੀ ਮੌਤ ’ਤੇ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਗਵਰਨਰ ਦੇ ਦਫ਼ਤਰ ਤੱਕ ਮਾਰਚ ਕੀਤਾ। ਦਫ਼ਤਰ ਦੇ ਨਜ਼ਦੀਕ ਆਉਂਦੇ ਹੀ ਪੁਲਸ ਨੇ ਭੀੜ ’ਤੇ ਗੋਲੀਆਂ ਚਲਾ ਦਿੱਤੀਆਂ। ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਵਾਇਰਲ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ।
1979 ’ਚ ਈਰਾਨ ’ਚ ਇਸਲਾਮੀ ਕ੍ਰਾਂਤੀ ਤੋਂ ਬਾਅਦ, ਇਹ ਕਾਨੂੰਨ ਬਣਾ ਦਿੱਤਾ ਗਿਆ ਸੀ ਕਿ ਔਰਤਾਂ ਨੂੰ ਸਰੀਰ ਢੱਕਣ ਲਈ ਚਾਦਰ ਪਹਿਨਣ ਨਾਲ ਹੀ ਹਿਜਾਬ ਜਾਂ ਬੁਰਕਾ ਪਹਿਨਣਾ ਚਾਹੀਦਾ ਹੈ। ਇਸ ਨਿਯਮਾਂ ਦਾ ਪਾਲਣ ਨਾ ਕਰਨ ਵਾਲੀ ਔਰਤਾਂ ਨੂੰ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਦੋਂ ਈਰਾਨ ਦੀਆਂ ਔਰਤਾਂ ਇਸ ਦੇ ਖਿਲਾਫ਼ ਪ੍ਰਦਰਸ਼ਨ ਕਰਦੀਆਂ ਹਨ, ਤਾਂ ਸਰਕਾਰ ਦਾ ਮੂੰਹ ਤੋੜ ਜਵਾਬ ਹੁੰਦਾ ਹੈ ਕਿ ਇਸ ਵਿਰੋਧ ਪਿੱਛੇ ਵਿਦੇਸ਼ੀ ਤਾਕਤਾਂ ਹਨ।
ਇਹ ਵੀ ਪੜ੍ਹੋ- ਇਸ ਤਿਉਹਾਰੀ ਸੀਜ਼ਨ ‘ਚ ਖੂਬ ਵਿਕੇਗੀ ਸ਼ਰਾਬ, ਕੰਪਨੀਆਂ ਨੇ ਲਈ ਇਹ ਜ਼ਬਰਦਸਤ ਤਿਆਰੀ
ਸਿਰ ਨਾ ਢੱਕਣ ’ਤੇ ਹੋਈ ਸੀ ਗ੍ਰਿਫ਼ਤਾਰੀ
ਅਮੀਨੀ ਨੂੰ ਮੰਗਲਵਾਰ ਨੂੰ ਧਾਰਮਿਕ ਮਾਮਲਿਆਂ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਸਿਰ ਢੱਕਣ ਦੇ ਡਰੈੱਸ ਕੋਡ ਦੀ ਪਾਲਣਾ ਨਹੀਂ ਕੀਤੀ ਸੀ। ਉਸ ਨੂੰ ਪੁਲਸ ਵੈਨ ’ਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹ ਕੋਮਾ ’ਚ ਚਲੀ ਗਈ। ਦੂਜੇ ਪਾਸੇ ਈਰਾਨ ਪੁਲਸ ਦਾ ਕਹਿਣਾ ਹੈ ਕਿ ਅਮੀਨੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਦੂਜੇ ਪਾਸੇ ਤਹਿਰਾਨ ਦੇ ਕਾਸਰਾ ਹਸਪਤਾਲ ਦਾ ਕਹਿਣਾ ਹੈ ਕਿ ਜਦੋਂ ਅਮੀਨੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਸਰੀਰ ’ਚ ਕੋਈ ਹਰਕਤ ਨਹੀਂ ਸੀ।