ਪੁਲਿਸ ਨੇ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਪਚੌਰੀ ਤੋਂ ਗੈਰ-ਕਾਨੂੰਨੀ ਹਥਿਆਰ ਬਣਾਉਣ ਅਤੇ ਤਸਕਰੀ ਵਿੱਚ ਸ਼ਾਮਲ ਇੱਕ ਅੰਤਰਰਾਜੀ ਗਰੋਹ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਕੋਲੋਂ 47 ਪਿਸਤੌਲ, 4 ਦੇਸੀ ਪਿਸਤੌਲ ਸਮੇਤ 51 ਹਥਿਆਰ ਬਰਾਮਦ ਕੀਤੇ ਗਏ ਹਨ। ਇਕ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ ਹੈ ਜਦਕਿ ਦੂਜੇ ਨੂੰ ਰਿਮਾਂਡ ‘ਤੇ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਨਾਜਾਇਜ਼ ਹਥਿਆਰਾਂ ਦੀ ਕੀਮਤ 30 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਨੇ ਖਰਗੋਨ ਤੋਂ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਸੀ, ਜਿਨ੍ਹਾਂ ਵਿੱਚੋਂ ਇੱਕ ਬੁਰਹਾਨਪੁਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ : ਬੰਬੀਹਾ ਗੈਂਗ ਦੀ ਪੋਸਟ ‘ਤੇ ਗੋਲਡੀ ਬਰਾੜ ਦਾ ਪਲਟਵਾਰ, ‘ਪੋਸਟਾਂ ਪਾ ਕੇ ਬਦਲੇ ਨਹੀਂ ਲਏ ਜਾਂਦੇ, ਬਦਲਾ ਲੈਣ ਲਈ…
ਇਸ ਤਰ੍ਹਾਂ ਹੋਈ ਗ੍ਰਿਫਤਾਰੀ
ਦਰਅਸਲ, ਬੁਰਹਾਨਪੁਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹੇ ‘ਚ ਨਾਜਾਇਜ਼ ਹਥਿਆਰਾਂ ਦੀ ਵੱਡੀ ਡੀਲ ਹੋਣ ਵਾਲੀ ਹੈ। ਪਚੌਰੀ ‘ਚ ਵੱਡੀ ਮਾਤਰਾ ‘ਚ ਨਾਜਾਇਜ਼ ਹਥਿਆਰ ਬਣਾਏ ਗਏ ਹਨ। ਇਸ ਤੋਂ ਬਾਅਦ ਪੁਲੀਸ ਨੇ ਯੋਜਨਾ ਬਣਾ ਕੇ ਦੇਰ ਰਾਤ 50 ਤੋਂ ਵੱਧ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਮੌਕੇ ’ਤੇ ਭੇਜ ਦਿੱਤੀ। ਟੀਮ ਨੇ ਘੇਰਾਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਲਜ਼ਮ ਤੇਹਰ ਸਿੰਘ ਨੂੰ ਰਿਮਾਂਡ ’ਤੇ ਲੈ ਕੇ ਵੱਖ-ਵੱਖ ਥਾਵਾਂ ਤੋਂ 51 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ- ਵਿਸ਼ਵ ਬੈਂਕ ਨੇ ਪੰਜਾਬ ਨੂੰ 150 ਮਿਲੀਅਨ ਡਾਲਰ ਦੇ ਲੋਨ ਦੀ ਦਿੱਤੀ ਮਨਜ਼ੂਰੀ
ਐਸਪੀ ਦਾ ਕੀ ਕਿਹਣਾ ?
ਬੁਰਹਾਨਪੁਰ ਦੇ ਐਸਪੀ ਰਾਹੁਲ ਕੁਮਾਰ ਲੋਢਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਇਸ ਨੂੰ ਪੰਜਾਬ ਦੇ ਇਲਾਕੇ ਵਿੱਚ ਲਿਜਾ ਕੇ ਵੇਚਣ ਦੀ ਗੱਲ ਕਬੂਲੀ ਹੈ। 2 ਮਹੀਨੇ ਪਹਿਲਾਂ ਫੜੇ ਗਏ ਇਕ ਦੋਸ਼ੀ ਦੇ ਖਾਲਿਸਤਾਨ ਗਰੁੱਪ ਨਾਲ ਸਬੰਧ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਈ-ਮੇਲ ਰਾਹੀਂ ਪੱਤਰ-ਵਿਹਾਰ ਕਰਕੇ ਦੋਸ਼ੀ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।