ਥੋੜੀ ਦੇਰ ‘ਚ ਭਾਰਤ-ਆਸਟ੍ਰੇਲੀਆ ਟੀ-20 ਮੈਚ ਮੋਹਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤ-ਆਸਟ੍ਰੇਲੀਆ ਦਾ ਇਹ ਟੀ-20 ਮੈਚ ਬੇਹੱਦ ਦਿਲਚਸਪ ਹੋਣ ਵਾਲਾ ਹੈ ਲੋਕ ਦੂਰ-ਦੂਰ ਤੋਂ ਇਸ ਦਾ ਆਨੰਦ ਲੈਣ ਲਈ ਮੋਹਲੀ ਸਟੇਡੀਅਮ ਤੱਕ ਪਹੁੰਚ ਕਰ ਰਹੇ ਹਨ।
ਦੱਸ ਦੇਈਏ ਕਿ 2019 ਤੋਂ ਬਾਅਦ ਮੋਹਾਲੀ ‘ਚ ਕੋਈ ਵੀ ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਗਿਆ ਹੈ। ਜਿਸ ਕਾਰਨ ਸਟੇਡੀਅਮ ਪਹੁੰਚੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਕ ਜਾਣਕਾਰੀ ਇਹ ਵੀ ਹਾਸਲ ਹੋਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਭਾਰਤ-ਆਸਟ੍ਰੇਲੀਆ ਟੀ-20 ਮੈਚ ਦੇਖਣ ਲਈ ਮੋਹਲੀ ਸਟੇਡੀਅਮ ਪਹੁੰਚ ਗਏ ਹਨ। ਮੋਹਾਲੀ ਸਟੇਡੀਅਮ ‘ਚ ਸੀ.ਐੱਮ. ਮਾਨ ਦੇ ਆਉਣ ਦੀ ਗੱਲ ਤੋਂ ਬਾਅਦ ਸਟੇਡੀਅਮ ‘ਚ ਪੁਲਿਸ ਦੇ ਚੌਕਸੀ ‘ਚ ਵਾਧਾ ਹੋ ਗਿਆ ਹੈ ਤੇ ਜਲਦ ਹੀ ਭਾਰਤ-ਆਸਟ੍ਰੇਲੀਆ ਦਾ ਇਹ ਟੀ-20 ਮੈਚ ਵੀ ਸ਼ੁਰੂ ਹੋ ਜਾਵੇਗਾ।
ਜਾਣਕਾਰੀ ਮੁਤਾਬਕ ਮੋਹਾਲੀ ਸਟੇਡੀਅਮ ‘ਚ ਅੱਜ ਹਰਭਜਨ ਸਿੰਘ ਸਟੈਂਡ ਤੇ ਯੁਵਰਾਜ਼ ਸਿੰਘ ਸਟੈਂਡ ਦਾ ਵੀ ਅੱਜ ਉਦਘਾਟਣ ਕੀਤਾ ਜਾਵੇਗਾ।