ਭਾਰਤੀਆਂ ਕੋਲ ਜੁਗਾੜ ਦਾ ਕੋਈ ਜਵਾਬ ਨਹੀਂ ਹੈ। ਘੱਟ ਖਰਚੇ ਵਿੱਚ ਰਾਹਤ ਕਿਵੇਂ ਮਿਲਦੀ ਹੈ, ਕਿਸੇ ਵੀ ਭਾਰਤੀ ਤੋਂ ਪੁੱਛੋ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਇਕ ਸਾਧੂ ਬਾਬਾ ਆਪਣੇ ਸਿਰ ‘ਤੇ ਸੋਲਰ ਪਲੇਟ ਲਗਾ ਕੇ ਸੂਰਜੀ ਪੱਖਾ ਲਗਾ ਰਹੇ ਹਨ,
ਜਿਸ ਕਾਰਨ ਪੱਖੇ ਦੀ ਹਵਾ ਸਿੱਧੀ ਉਨ੍ਹਾਂ ਦੇ ਮੂੰਹ ‘ਚ ਆ ਕੇ ਗਰਮੀ ਅਤੇ ਧੁੱਪ ਤੋਂ ਰਾਹਤ ਦਿਵਾਉਂਦੀ ਹੈ। ਸਾਧੂ ਬਾਬਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਪੱਖਾ ਸੂਰਜੀ ਊਰਜਾ ਰਾਹੀਂ ਚਾਰਜ ਹੋ ਜਾਂਦਾ ਹੈ ਅਤੇ ਸ਼ਾਮ 6 ਵਜੇ ਤੱਕ ਕੰਮ ਕਰਦਾ ਹੈ।