ਹੁਣ ਕੈਨੇਡਾ ਜਾਣ ਵਾਲਿਆਂ ਨੂੰ ਕੋਰੋਨਾ ਰਿਪੋਰਟ ਕਰਾਉਣੀ ਜਰੂਰੀ ਨਹੀਂ ਹੋਵੇਗੀ। ਕੈਨੇਡਾ ਵੱਲੋਂ ਸਤੰਬਰ ਦੇ ਅੰਤ ਤੱਕ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਕੋਵਿਡ ਟੀਕਾਕਰਨ ਦੀ ਲੋੜ ਨੂੰ ਖਤਮ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਇਸ ਮਾਮਲੇ ਤੋਂ ਜਾਣੂ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ। ਕੈਨੇਡਾ ਵਾਂਗ ਅਮਰੀਕਾ ਵਿੱਚ ਵੀ ਦਾਖਲ ਹੋਣ ਵੇਲੇ ਸਾਰੇ ਲੋਕਾਂ ਨੂੰ ਟੀਕਾਕਰਨ ਦੀ ਲੋੜ ਹੈ।
ਹਾਲੇ ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਕੀ ਅਮਰੀਕਾ 30 ਸਤੰਬਰ ਤੱਕ ਅਜਿਹਾ ਕਦਮ ਚੁੱਕੇਗਾ ਜਾਂ ਨਹੀਂ। ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੂੰ ਆਖਰੀ ਝੰਡੀ ਦੇਣ ਦੀ ਲੋੜ ਹੈ ਪਰ ਸਰਕਾਰ ਸੰਭਾਵੀ ਤੌਰ ’ਤੇ ਇਸ ਹਵਾਈ ਅੱਡੇ ’ਤੇ ਕੋਵਿਡ-19 ਦੀ ਜਾਂਚ ਦੀ ਲੋੜ ਨੂੰ ਖਤਮ ਕਰ ਦੇ ਦੇਵੇਗੀ। ਹੁਣ ਅਰਾਈਵਕੈਨ ਐਪ ਵਿੱਚ ਜਾਣਕਾਰੀ ਭਰਨ ਦੀ ਵੀ ਲੋੜ ਨਹੀਂ ਹੋਵੇਗੀ।