ਕਾਂਗਰਸ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਵੱਲੋਂ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਪ੍ਰਧਾਨ ਬਣਦਾ ਹੈ ਤਾਂਕੈਪਟਨ ਅਮਰਿੰਦਰ ਸਿੰਘ ਵੀ ਪਾਰਟੀ ਵਿੱਚ ਰਹਿਣਗੇ ਤੇ ਸਿੱਧੂ ਵੀ ਪਾਰਟੀ ਦਾ ਹੀ ਹਿੱਸਾ ਹੋਣਗੇ |ਇਸ ਦੇ ਨਾਲ ਹੀ ਕਾਂਗੜ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਪੰਜਾਬ ਕਾਂਗਰਸ ਪ੍ਰਧਾਨ ਬਣਦਾ ਹੈ ਤਾਂ ਉਸ ‘ਚ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੀ ਸਹਿਮਤੀ ਹੋਵੇਗੀ ਨਵਜੋਤ ਸਿੱਧੂ ਇਕੱਲਾ ਸਹਿਮਤੀ ਬਣਾ ਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਬਣ ਸਕਦਾ |
ਕਾਂਗੜ ਨੇ ਕਿਹਾ ਕਿ ਮੈ ਹਰ ਮੁਸ਼ਕਿਲ ਸਮੇਂ ‘ਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹਾਂ |ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੇ ਹਰ ਪੁਰਾਣੇ ਕੰਮ ਕੀਤੇ ਜੋ ਬਾਦਲ ਸਰਕਾਰ ਮੌਕੇ ਨਹੀਂ ਹੋਏ ਸੀ |ਨਵਜੋਤ ਸਿੱਧੂ ਦੇ ਕੈਪਟਨ ਖਿਲਾਫ ਬਿਆਨਬਾਜੀ ‘ਤੇ ਪੁੱਛੇ ਸਵਾਲ ਤੇ ਕਾਂਗੜ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਜੇਕਰ ਕੋਈ ਗੁੱਸਾ ਗਿਲਾ ਸੀ ਤਾਂ ਉਹ ਹਾਈਕਮਾਨ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਗੱਲ ਕਰਦੇ ਇਸ ਤਰਾਂ ਪਬਲਿਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਾਰੇ ਗਲਤ ਬਿਆਨਬਾਜੀ ਕਾਰਨ ਪਾਰਟੀ ਕਮਜ਼ੋਰ ਪੈਂਦੀ ਹੈ |ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਲੇਸ਼ ਜਲਦ ਖਤਮ ਹੋ ਜਾਵੇਗਾ |
ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਕਾਂਗੜ ਵੱਲੋਂ ਨਿਸ਼ਾਨੇ ਸਾਧੇ ਗਏ ਹਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਹ ਸੁਪਨੇ ਲੈਣੇ ਭੁੱਲ ਜਾਵੇ ਕਿ ਉਨ੍ਹਾਂ ਦੀ ਸਰਕਾਰ ਆਏਗੀ ਕਿਉਂਕਿ ਜੋ ਪਿਛਲੇ ਸਾਲਾਂ ਦੇ ਵਿੱਚ ਅਕਾਲੀ ਦਲ ਨੇ ਕੀਤਾ ਹੈ ਉਸ ਤੋਂ ਲੋਕ ਬਹੁਤ ਪਰੇਸ਼ਾਨ ਹੋ ਚੁੱਕੇ ਹਨ |