ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ ਆਪਣੀ ਜ਼ਿੰਦਗੀ ‘ਤੇ ਕਿਤਾਬ ਲਿਖ ਰਹੇ ਹਨ। ਪ੍ਰੋ-ਪੰਜਾਬ ਟੀ.ਵੀ. ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਕਿਤਾਬ ‘ਚ ਉਨ੍ਹਾਂ ਵੱਲੋਂ ਪੰਜਾਬ ਦੀ ਰਾਜਨੀਤੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਦਾ ਵੀ ਜ਼ਿਕਰ ਕੀਤਾ ਜਾਵੇਗਾ। ਹਾਲਾਂਕਿ ਇਸ ਕਿਤਾਬ ਦਾ ਨਾਂ ਕੀ ਹੋਵੇਗਾ ਹਾਲੇ ਤੱਕ ਇਸ ਨੂੰ ਫਾਇਨਲ ਨਹੀਂ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕਿਤਾਬ ਦੇ ਹੁਣ ਤੱਕ 12 ਚੈਪਟਰ ਲਿਖੇ ਜਾ ਚੁੱਕੇ ਹਨ। ਪਹਿਲੇ 10 ਚੈਪਟਰਾਂ ‘ਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੇ ਵਿਆਹ ਦੀ ਗੱਲ ਕੀਤੀ ਹੈ ਤੇ ਬਾਅਦ ਵਾਲੇ 2 ਚੈਪਟਰ ਉਨ੍ਹਾਂ ਨੇ ਮਾਂ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਮਰਪਿਤ ਕੀਤੇ ਹਨ ਤੇ ਇਸ ਤੋਂ ਬਾਅਦ ਵਾਲੇ ਚੈਪਟਰਾਂ ‘ਚ ਉਹ ਮੀਡੀਆ ਲਾਈਨ ਵੱਲ ਕਿਵੇਂ ਆਏ ਤੇ ਉਸ ਸਮੇਂ ਦੀਆਂ ਵੱਡੀਆਂ ਖ਼ਬਰਾਂ ਦੀ ਗੱਲ ਕਰਨਗੇ। ਇਸ ਤੋਂ ਬਾਅਦ ਵਾਲੇ ਚੈਪਟਰਾਂ ‘ਚ ਪੰਜਾਬ ਹਿੰਦੂਸਤਾਨ ਦੀਆਂ ਫੇਰੀਆਂ ਤੇ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੋਸਤੀ ਬਾਰੇ ਗੱਲ ਵੀ ਹੋਵੇਗੀ।
ਜਾਣਕਾਰੀ ਮੁਤਾਬਕ ਕੁਝ ਮਹੀਨਿਆਂ ਤੱਕ ਇਹ ਕਿਤਾਬ ਮਾਰਕੀਟ ‘ਚ ਆਉਣ ਦੀ ਚਰਚਾ ਹੈ ਹਾਲਾਂਕਿ ਇਸ ਦੀ ਰਿਲੀਜ਼ ਡੇਟ ਹਾਲੇ ਫਾਇਨਲ ਨਹੀਂ ਕੀਤੀ ਗਈ ਹੈ।