ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਕੰਪਨੀ ਆਪਣੇ ਕਰਮਚਾਰੀਆਂ ਨੂੰ ਫਿੱਟ ਹੋਣ ਲਈ ਬੋਨਸ ਦਿੰਦੀ ਹੈ? ਹਾਂ ਤੁਸੀਂ ਸਹੀ ਸੁਣ ਰਹੇ ਹੋ। ਦਰਅਸਲ, ਆਨਲਾਈਨ ਬ੍ਰੋਕਿੰਗ ਫਰਮ ਜ਼ੀਰੋਧਾ ਆਪਣੇ ਕਰਮਚਾਰੀਆਂ ਲਈ ਫਿਟਨੈਸ ਚੈਲੇਂਜ ਲੈ ਕੇ ਆਈ ਹੈ। ਇਸ ਚੈਲੇਂਜ ਨੂੰ ਪੂਰਾ ਕਰਨ ਵਾਲੇ ਕਰਮਚਾਰੀ ਨੂੰ ਇੱਕ ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਵੱਲੋਂ 10 ਲੱਖ ਰੁਪਏ ਦਾ ਲੱਕੀ ਡਰਾਅ ਵੀ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਗ੍ਰੇਟ ਖਲੀ ਤੋਂ ਵੀ ਲੰਬੀ ਹੈ ਇਹ ਕੁੜੀ,ਕਿੰਨਾ ਲੰਬਾ ਕਦ, ਕੀ ਹੈ ਖੁਰਾਕ ? 25 ਸਾਲ ਦੀ ਉਮਰ ਚ ਇਹ ਬਿਮਾਰੀ ਬਣੀ ਕਾਰਨ…
ਜ਼ੀਰੋਧਾ ਦੇ ਸਹਿ-ਸੰਸਥਾਪਕ ਅਤੇ ਸੀਈਓ ਨਿਤਿਨ ਕਾਮਥ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਸਿਹਤ ਨਾਲ ਸਬੰਧਤ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਫਿੱਟ ਰਹਿਣ ਲਈ ਰੋਜ਼ਾਨਾ ਟੀਚੇ ਤੈਅ ਕਰਨ ਲਈ ਕਿਹਾ ਹੈ। ਕੋਈ ਵੀ ਕਰਮਚਾਰੀ ਜੋ ਇੱਕ ਸਾਲ ਲਈ ਰੋਜ਼ਾਨਾ ਉਸ ਟੀਚੇ ਦਾ 90% ਪ੍ਰਾਪਤ ਕਰਦਾ ਹੈ, ਉਸਨੂੰ ਇੱਕ ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ।
ਫਿਟਨੈਸ ਟਰੈਕਰ ‘ਤੇ ਤੈਅ ਕਰੋ ਟੀਚੇ
ਕਾਮਥ ਨੇ ਕਿਹਾ, ਸਾਡੀ ਟੀਮ ਦੇ ਜ਼ਿਆਦਾਤਰ ਮੈਂਬਰ ਘਰ ਤੋਂ ਕੰਮ ਕਰਦੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਸਿਗਰਟ ਪੀਣ ਅਤੇ ਬੈਠਣ ਦੀ ਆਦਤ ਪੈ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵੀ ਵਿਗੜ ਰਹੀ ਹੈ। ਅਜਿਹੇ ‘ਚ ਉਨ੍ਹਾਂ ਨੇ ਕਰਮਚਾਰੀਆਂ ਨੂੰ ਫਿਟਨੈੱਸ ਟ੍ਰੈਕਰ ਦੀ ਵਰਤੋਂ ਕਰਨ ਅਤੇ ਰੋਜ਼ਾਨਾ ਇਕ ਟੀਚਾ ਤੈਅ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬੋਨਸ ਵਜੋਂ ਵਾਧੂ ਤਨਖ਼ਾਹ ਲੈਣ ਲਈ ਮੁਲਾਜ਼ਮਾਂ ਨੂੰ ਰੋਜ਼ਾਨਾ ਦੇ ਟੀਚੇ ਦਾ 90 ਫ਼ੀਸਦੀ ਹਾਸਲ ਕਰਨਾ ਹੋਵੇਗਾ।