ਚੰਡੀਗੜ੍ਹ ‘ਚ ਅੱਜ ਕਿਸਾਨਾਂ ਵੱਲੋਂ ਭਾਜਪਾ ਆਗੂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਦਰਅਸਲ ਚੰਡੀਗੜ੍ਹ ਦੇ ਸੈਕਟਰ 48 ‘ਚ ਭਾਜਪਾ ਆਗੂ ਸੰਜੇ ਟੰਡਨ ਤੇ ਚੰਡੀਗੜ੍ਹ ਦੇ ਮੇਅਰ ਨੇ ਕਿਸੇ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਈ ਆਉਣਾ ਸੀ ਇਸ ਦੌਰਾਨ ਕਿਸਾਨਾਂ ਨੂੰ ਭਿਣਕ ਲੱਗ ਗਈ ਤੇ ਉਹ ਵਿਰੋਧ ਕਰਨ ਲਈ ਪਹੁੰਚ ਗਏ। ਇਸ ਵਿਰੋਪਧ ਪ੍ਰਦਰਸ਼ਨ ਦੌਰਾਨ ਭਾਜਪਾ ਆਗੂ ਸੰਜੇ ਟੰਡਨ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਗਏ। ਜਿਸਤੋਂ ਬਾਅਦ ਪੁਲਿਸ ਨੇ ਇਨ੍ਹਾਂ ਕਿਸਾਨਾਂ ਨੂੰ ਰੋਕਣ ਲਈ ਬਲ ਦਾ ਇਸਤੇਮਾਲ ਕੀਤਾ।
ਇਸ ਧੱਕਾਮੁੱਕੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਤੇ ਇੱਕ ਕਿਸਾਨ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਇਸ ਦੌਰਾਨ ਪੁਲਿਸ ਨੇ ਕੁਝ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਸੈਕਟਰ 31 ਦੇ ਥਾਣੇ ‘ਚ ਲੈ ਗਈ। ਇਸਤੋਂ ਬਾਅਦ ਸੈਕਟਰ 31 ਦੇ ਥਾਣੇ ਦੇ ਬਾਹਰ ਗ੍ਰਿਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਭੀੜ ਜੁਟਣੀ ਸ਼ੁਰੂ ਹੋ ਗਈਗ਼ ਪਰ ਪੁਲਿਸ ਨੇ ਕਿਸਾਨਾਂ ਨੂੰ ਉਥੋਂ ਖਦੇੜਣ ਲਈ ਲਾਠੀਚਾਰਜ ਕੀਤਾ। ਇਸ ਦੌਰਾਨ ਵੱਡੀ ਗਿਣਤੀ ‘ਚ ਇਕੱਤਰ ਹੋਏ ਨੌਜਾਵਨਾਂ ਨੂੰ ਗ੍ਰਿਤ7ਾਰ ਕੀਤਾ ਗਿਆਂ ਵਾਟਰ ਕੈਨਨ ਵਾਲਾ ਨਵਦੀਪ ਦੇ ਵੀ ਪੁਲਿਸ ਨੇ ਡਾਂਗਾ ਮਾਰੀਆਂ । ਡਾਗਾਂ ਤੇ ਥੱਪੜ ਮਾਰਦੇ ਹੋਏ ਪੁਲਿਸ ਉਸਨੂੰ ਥਾਣੇ ਲੈ ਗਈ।