ਐਤਵਾਰ, ਜੁਲਾਈ 20, 2025 10:02 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਜਾਣੋ ਅੰਮ੍ਰਿਤਪਾਲ ਸਿੰਘ ਬਾਰੇ, ਜੋ ਹਨ ਮਰਹੂਮ ਦੀਪ ਸਿੱਧੂ ਦੀ ਜਥੇਬੰਦੀ ਦੇ ਮੁਖੀ

ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਨਾਮ ਚਰਚਾ ਵਿੱਚ ਹੈ। ਇਹ ਨਾਂ ਹੈ ਅੰਮ੍ਰਿਤਪਾਲ ਸਿੰਘ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ''ਵਾਰਸ ਪੰਜਾਬ ਦੇ'' ਜਥੇਬੰਦੀ ਦੇ ਨਵੇਂ ਮੁਖੀ ਬਣਾਏ ਜਾ ਸਕਦੇ ਹਨ। ਅੰਮ੍ਰਿਤਪਾਲ ਸਿੰਘ ਦੀ ''ਵਾਰਸ ਪੰਜਾਬ ਦੇ'' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਕੀਤੀ ਜਾ ਰਹੀ ਹੈ

by Bharat Thapa
ਸਤੰਬਰ 26, 2022
in Featured, Featured News, ਪੰਜਾਬ
0

ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਨਾਮ ਚਰਚਾ ਵਿੱਚ ਹੈ। ਇਹ ਨਾਂ ਹੈ ਅੰਮ੍ਰਿਤਪਾਲ ਸਿੰਘ, ਜੋ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਵਲੋਂ ਬਣਾਈ ਗਈ ”ਵਾਰਸ ਪੰਜਾਬ ਦੇ” ਜਥੇਬੰਦੀ ਦੇ ਨਵੇਂ ਮੁਖੀ ਬਣਾਏ ਗਏ ਹਨ। ਅੰਮ੍ਰਿਤਪਾਲ ਸਿੰਘ ਦੀ ”ਵਾਰਸ ਪੰਜਾਬ ਦੇ” ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਦਸਤਾਰਬੰਦੀ ਪ੍ਰੋਗਰਾਮ ਸਬੰਧੀ ਪੋਸਟਰ ”ਵਾਰਸ ਪੰਜਾਬ ਦੇ” ਜਥੇਬੰਦੀ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਹੈ। ਦਰਅਸਲ ਇਸ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਹੈ।

ਅੰਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,”ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ। ਅੰਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।

ਜਨਮ ਪਾਲਣ-ਪੋਸ਼ਣ ਤੇ ਪੜ੍ਹਾਈ
ਅੰਮ੍ਰਿਤਪਾਲ ਸਿੰਘ ਇੱਕ ਮੀਡੀਆ ਇੰਟਰਵਿਊ ਵਿੱਚ ਦੱਸਦੇ ਹਨ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਦੂਖੇੜ੍ਹਾ ਪਿੰਡ ਵਿੱਚ ਹੋਇਆ ਹੈ। ਉੱਥੇ ਹੀ ਸਕੂਲੀ ਪੜ੍ਹਾਈ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਦੱਸਣ ਮੁਤਾਬਕ ਉਹ ਰੁਜ਼ਗਾਰ ਦੀ ਭਾਲ ਵਿੱਚ ਅਰਬ ਚਲੇ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਲਦੀ ਕਿਤੇ ਲੋਕਾਂ ਵਿੱਚ ਘੁਲਦੇ ਮਿਲਦੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦੇ ਬਹੁਤ ਜ਼ਿਆਦਾ ਦੋਸਤ ਹਨ। ਇੱਕ ਇੰਟਰਵਿਊ ਮੁਤਾਬਕ ਉਨ੍ਹਾਂ ਨੇ ਦਾਅਵਾ ਕੀਤਾ ਕਿ ਦੁਬਈ ਰਹਿਣ ਦੌਰਾਨ ਉਨ੍ਹਾਂ ਨੇ ਉੱਥੋਂ ਦੀਆਂ ਮਸ਼ਹੂਰ ਇਮਾਰਤਾਂ, ਜਿਨ੍ਹਾਂ ਨੂੰ ਦੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹਨ, ਉਹ ਵੀ ਨਹੀਂ ਦੇਖੀਆਂ। ਪੜ੍ਹਨ ਬਾਰੇ ਉਹ ਦੱਸਦੇ ਹਨ ਕਿ ਸਕੂਲ ਦੌਰਾਨ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਸ ਤੋਂ ਬਾਅਦ ਦੁਬਈ ਚਲੇ ਗਏ ਅਤੇ ਫਿਰ ਵਖ਼ਤ ਨਹੀਂ ਮਿਲਿਆ। ਉਹ ਕਹਿੰਦੇ ਹਨ, ”ਕੰਠ (ਗੁਰੂ ਗ੍ਰੰਥ ਸਾਹਿਬ) ਹੋਣਾ ਤਾਂ ਬਹੁਤ ਜਿਹੜੀਆਂ ਉੱਚੀਆਂ ਰੂਹਾਂ ਨੇ, ਉਨ੍ਹਾਂ ਨੂੰ ਹੁੰਦਾ ਹੈ। ਅਸੀਂ ਤਾਂ ਬਾਣੀ ਸ਼ੁੱਧ ਪੜ੍ਹ ਲਈਏ ਉਹੀ ਬਹੁਤ ਹੈ।”

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਪੜ੍ਹਨ ਨਾਲੋਂ ਜ਼ਿਆਦਾ ਸੁਣਨ ਦਾ ਸ਼ੌਂਕ ਹੈ ਅਤੇ ਪੌਡ ਕਾਸਟ ਵਗੈਰਾ ਸੁਣਦੇ ਹਨ। ਉਹ ਕਹਿੰਦੇ ਹਨ, ”ਪੰਜਾਬੀ ਬਹੁਤ ਜ਼ਿਆਦਾ ਡਾਇਸਪੋਰਾ ਵਿੱਚ ਹਨ। ਉਸ ਪ੍ਰਸੰਗ ਵਿੱਚ ਗੁਲਾਮੀ ਨੂੰ ਸਮਝਣ ਦਾ ਯਤਨ ਕੀਤਾ ਹੈ।” ਹਾਲਾਂਕਿ ਇੱਕ ਹੋਰ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਸਾਲ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਵੀ ਲਗਾਏ ਪਰ ਕਦੇ ਡਿਗਰੀ ਨਹੀਂ ਮਿਲੀ। ਕਿਤਾਬਾਂ ਨਾਲ ਆਪਣੇ ਰਿਸ਼ਤੇ ਬਾਰੇ ਉਹ ਕਹਿੰਦੇ ਹਨ, ”ਕਿਤਾਬਾਂ ਤੋਂ ਮੇਰੀ ਦੂਰੀ ਰਹੀ ਹੈ ਪਰ ਡਿਸਕਸ਼ਨਜ਼ ਕੀਤੀਆਂ ਹਨ, ਜਿਹੜੇ ਬਹੁਤ ਪੜ੍ਹਦੇ-ਲਿਖਦੇ ਹਨ। ਉਨ੍ਹਾਂ ਚਰਚਾਵਾਂ ਵਿੱਚ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ।”

‘ਸਿੱਖ ਨਸਲਕੁਸ਼ੀ ਦੀ ਚਰਚਾ ਨੂੰ ਬਣਾਇਆ ਗਿਆ ਟੈਬੂ’

ਉਨ੍ਹਾਂ ਦਾ ਕਹਿਣਾ ਹੈ,”ਇੱਕ ਤਾਂ ਸਾਡੀ ਨਸਲਕੁਸ਼ੀ ਹੋਈ ਹੈ ਅਤੇ ਫਿਰ ਉਸ ਨਸਲਕੁਸ਼ੀ ਦੀ ਚਰਚਾ ਨੂੰ ਵੀ ਟੈਬੂ ਬਣਾ ਦਿੱਤਾ ਜਾਵੇ। ਅਜਿਹੇ ਵਿੱਚ ਜਦੋਂ ਅਸੀਂ ਉਸਦੀ ਚਰਚਾ ਕਰਦੇ ਹਾਂ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਹ ਆਪ ਨਹੀਂ ਕਰ ਸਕਦਾ ਸਗੋਂ ਕੋਈ ਕਰਵਾ ਰਿਹਾ ਹੈ।” ਉਹ ਆਪਣੇ ਮੁਖਾਲਫ਼ਤ ਬਾਰੇ ਕਹਿੰਦੇ ਹਨ, ”ਵਿਰੋਧੀਆਂ ਨੇ ਤਾਂ ਵਿਰੋਧ ਕਰਨਾ ਹੈ। ਜਿਹੜੇ ਲੋਕ ਕਹਿੰਦੇ ਸਨ ਕਿ ਦੀਪ ਸਿੱਧੂ ਦਾ ”ਪਾਜ ਉੱਘੜ ਜਾਵੇਗਾ, ਅੱਜ ਉਨ੍ਹਾਂ ਕੋਲ ਜਵਾਬ ਨਹੀਂ ਹੈ। ਇਨ੍ਹਾਂ ਲੋਕਾਂ ਨੇ ਇੱਕ ਪੈਟਰਨ ਬਣਾ ਰੱਖਿਆ ਹੈ ਕਿ ਜਿਹੜਾ ਬੰਦਾ ਮੌਕੇ ਉੱਤੇ ਹੈ, ਉਸ ਦਾ ਵਿਰੋਧ ਕਰੋ ਅਤੇ ਜਿਹੜਾ ਸ਼ਹੀਦ ਹੋ ਗਿਆ ਉਸ ਨੂੰ ਸਵੀਕਾਰ ਕਰ ਲਓ।”
ਅੰਮ੍ਰਿਤਪਾਲ ਦਾ ਇੱਕ ਸਿਰ ਮੰਗਣ ਦਾ ਬਿਆਨ ਚਰਚਾ ਵਿੱਚ ਆਇਆ ਸੀ। ਉਸ ਬਾਰੇ ਉਹ ਕਹਿੰਦੇ ਹਨ ਕਿ, ”ਸਿੱਖੀ ਤਾਂ ਪਹਿਲਾਂ ਸਿਰ ਮੰਗਦੀ ਹੈ। ਜਦੋਂ ਤੱਕ ਤੁਸੀਂ ਪੂਰਾ ਸਰੰਡਰ ਨਹੀਂ ਕਰਦੇ ਉਦੋਂ ਤੱਕ ਗੱਲ ਨਹੀਂ ਬਣਦੀ।” ”ਇਸ ਤੋਂ ਇਲਵਾ ਜੇ ਕੋਈ ਵਿਅਕਤੀ ਧਾਰਮਿਕ ਬਣ ਜਾਵੇ ਅਤੇ ਉਸ ਤੋਂ ਬਾਅਦ ਕਿਸੇ ਗੱਲ ਨੂੰ ਮੰਨ ਲਵੇ ਇਸ ਦੀ ਤਾਂ ਖੁੱਲ੍ਹ ਹੋਣੀ ਚਾਹੀਦੀ ਹੈ। ਅਸੀਂ ਕਿਹੜਾ ਸਿਰ ਮੰਗ ਕੇ ਵੇਚਣੇ ਲਾਉਣੇ ਸੀ ਇਹ ਤਾਂ ਗੁਰੂ ਨੂੰ ਸਮਰਪਣ ਹੈ।” ਉਹ ਕਹਿੰਦੇ ਹਨ ਕਿ ਨਾਮ ਲਿਖਾਉਣ ਲਈ ਉਹ ਅੰਮ੍ਰਿਤ ਛਕਣ ਲਈ ਕਹਿੰਦੇ ਹਨ ਕਿ ਅੰਮ੍ਰਿਤ ਛਕਣ ਲਈ ਨਾਮ ਲਿਖਾ ਜਾਓ। ਅੰਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਪੁਰਾਣੀਆਂ ਜੱਥੇਬੰਦੀਆਂ ਨਵੇਂ ਬੰਦੇ ਖ਼ਾਸ ਕਰਕੇ ਅਜ਼ਾਦ ਖਿਆਲ ਨੂੰ ਥਾਂ ਨਹੀਂ ਦਿੰਦੇ।

Tags: amritpal singhdeep sidhuDeep Sidhu's organizationhead
Share418Tweet261Share105

Related Posts

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025
pre-bridal-skincare_OI

Skin care Tips: ਚਿਹਰੇ ਦੀਆਂ ਝੁਰੜੀਆਂ ਹੋ ਜਾਣਗੀਆਂ ਸਾਫ਼, ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 19, 2025

ਮਾਨਸੂਨ ਦੌਰਾਨ ਕਮਰੇ ਚੋਂ ਨਮੀ ਨੂੰ ਇਸ ਤਰਾਂ ਕਰੋ ਦੂਰ, ਹੋਵੇਗਾ ਪੱਕਾ ਹੱਲ

ਜੁਲਾਈ 19, 2025

ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਨੇ ਲਿਆ ਵੱਡਾ ਫੈਸਲਾ, ਮਾਮਲੇ ‘ਚ ਆਈ ਅਪਡੇਟ

ਜੁਲਾਈ 19, 2025

6 ਦਿਨ ‘ਚ ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਧਮਕੀ

ਜੁਲਾਈ 19, 2025

ED ਨੇ Google Meta ਨੂੰ ਕਿਉਂ ਭੇਜਿਆ ਨੋਟਿਸ, ਕਿਹੜੀਆਂ APPS ਨੂੰ ਪ੍ਰਮੋਟ ਕਰਨ ਤੇ ਜਤਾਇਆ ਇਤਰਾਜ਼

ਜੁਲਾਈ 19, 2025
Load More

Recent News

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025
pre-bridal-skincare_OI

Skin care Tips: ਚਿਹਰੇ ਦੀਆਂ ਝੁਰੜੀਆਂ ਹੋ ਜਾਣਗੀਆਂ ਸਾਫ਼, ਅਪਣਾਓ ਇਹ ਘਰੇਲੂ ਨੁਸਖੇ

ਜੁਲਾਈ 19, 2025

ਮਾਨਸੂਨ ਦੌਰਾਨ ਕਮਰੇ ਚੋਂ ਨਮੀ ਨੂੰ ਇਸ ਤਰਾਂ ਕਰੋ ਦੂਰ, ਹੋਵੇਗਾ ਪੱਕਾ ਹੱਲ

ਜੁਲਾਈ 19, 2025

ਬਿਕਰਮ ਮਜੀਠੀਆ ਨੂੰ ਲੈ ਕੇ ਅਦਾਲਤ ਨੇ ਲਿਆ ਵੱਡਾ ਫੈਸਲਾ, ਮਾਮਲੇ ‘ਚ ਆਈ ਅਪਡੇਟ

ਜੁਲਾਈ 19, 2025

6 ਦਿਨ ‘ਚ ਸ੍ਰੀ ਦਰਬਾਰ ਸਾਹਿਬ ਨੂੰ 8ਵੀਂ ਵਾਰ ਮਿਲੀ ਧਮਕੀ

ਜੁਲਾਈ 19, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.