Rajasthan Political Crisis: ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜਸਥਾਨ ‘ਚ ਕਾਂਗਰਸ ਦੀ ਆਪਸੀ ਰੰਜਿਸ਼ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਰਾਜਸਥਾਨ ਦੇ ਘਟਨਾਕ੍ਰਮ ਤੋਂ ਇੱਕ ਵਾਰ ਫਿਰ ਸਾਫ਼ ਹੋ ਗਿਆ ਹੈ ਕਿ ਕਾਂਗਰਸ ਆਪਣੇ ਆਖਰੀ ਸਾਹ ਲੈ ਰਹੀ ਹੈ। ਕਾਂਗਰਸ ਪਾਰਟੀ ਵੈਂਟੀਲੇਟਰ ‘ਤੇ ਹੈ। ਉਹ ਬਹੁਤ ਜਲਦੀ ਮਰ ਸਕਦੀ ਹੈ।
ਇਨ੍ਹਾਂ ਹੀ ਨਹੀਂ ਉਨ੍ਹਾਂ ਅੱਗੇ ਕਿਹਾ ਕਿ ਸਵੈ-ਵਿਨਾਸ਼ ਦੇ ਦੌਰ ਵਿੱਚ ਕਾਂਗਰਸ ਹਰ ਸੂਬੇ ਵਿੱਚ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਹਰ ਥਾਂ ਕਾਂਗਰਸ ਦੇ ਵੱਡੇ ਆਗੂ ਪਾਰਟੀ ਛੱਡੋ ਮੁਹਿੰਮ ਚਲਾ ਰਹੇ ਹਨ। ਇਸ ਦੇ ਨਾਲ ਹੀ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਕਾਂਗਰਸ ਵਿੱਚ ਅੱਜ ਭਾਜਪਾ ਨੂੰ ਟੱਕਰ ਦੇਣ ਦੀ ਸਮਰੱਥਾ ਨਹੀਂ ਹੈ। ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਭਰ ਰਹੇ ਹਨ।
ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਭਾਜਪਾ ਦਾ ਕੁਦਰਤੀ ਬਦਲ ਬਣੇਗੀ। 2024 ਦੀਆਂ ਚੋਣਾਂ ਦੇ ਸੰਦਰਭ ਵਿੱਚ ਚੱਢਾ ਨੇ ਕਿਹਾ ਕਿ ਅਗਲੀਆਂ ਆਮ ਚੋਣਾਂ ਆਮ ਆਦਮੀ ਪਾਰਟੀ ਬਨਾਮ ਭਾਜਪਾ, ਅਰਵਿੰਦ ਕੇਜਰੀਵਾਲ ਬਨਾਮ ਮੋਦੀ ਹੋਣ ਜਾ ਰਹੀਆਂ ਹਨ।
ਕਾਂਗਰਸ ਨੂੰ ਸੁਝਾਅ ਦੇਣ ਦੇ ਸਵਾਲ ‘ਤੇ ‘ਆਪ’ ਆਗੂ ਨੇ ਕਿਹਾ ਕਿ “ਮੈਂ ਨਾਂ ਲੈ ਕੇ ਕੋਈ ਸੁਝਾਅ ਨਹੀਂ ਦੇਣਾ ਚਾਹਾਂਗਾ। ਰਾਹੁਲ ਗਾਂਧੀ ਨੂੰ ਛੱਡ ਕੇ ਕਾਂਗਰਸ ਨੇ ਕਿਸੇ ਵੀ ਨੌਜਵਾਨ ਆਗੂ ਨੂੰ ਤਰੱਕੀ ਨਹੀਂ ਹੋਣ ਦਿੱਤੀ। ਦੂਜੇ ਪਾਸੇ ‘ਆਪ’ ਦੇ ਆਗੂ ਨੇ ਕਿਹਾ ਕਿ ‘ਆਮ ਆਮ ਆਦਮੀ ਪਾਰਟੀ ਜੋ ਕਿ ਨੌਜਵਾਨਾਂ ਦੀ ਪਾਰਟੀ ਹੈ।ਜਿੱਥੇ ਇਹ ਪਾਰਟੀ ਰਾਜ ਸਭਾ ਵਿੱਚ ਮੇਰੇ ਵਰਗੇ 30-32 ਸਾਲ ਦੇ ਨੌਜਵਾਨਾਂ ਨੂੰ ਵੱਡੇ ਮੌਕੇ ਦੇ ਰਹੀ ਹੈ।