ਰਾਘਵ ਚੱਡਾ ਦੇ ਵੱਲੋਂ ਪ੍ਰੈੱਸ ਕਾਨਫਰੰਸ਼ ਕਰ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਹਨ |ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ‘ਆਪ’ ਸੜਕ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੇ ਨਾਲ ਖੜੀ ਹੈ ||ਜਿੰਨਾ ਸਮਾਂ ਇਹ 3 ਖੇਤੀ ਕਾਨੂੰਨ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਉਨ੍ਹਾਂ ਸਮਾਂ ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ ਵੀ ਕਾਨੂੰਨ ਰੱਦ ਕਰਾਉਣ ਲਈ ਲੜਦੀ ਰਹੇਗੀ |
ਨਵਜੋਤ ਸਿੱਧੂ ਦੇ ਪ੍ਰਧਾਨ ਬਣਦੇ ਪਹਿਲੇ ਦਿਨ ਹੀ ਆਮ ਆਦਮੀ ਪਾਰਟੀ ਨੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿੱਚ ਬੇਅਦਬੀ ਦੀ ਲੜਾਈ ਨਹੀ,ਮਾਈਨਿਗ ਮਾਫੀਆ ਦੀ ਵੀ ਕੋਈ ਲੜਾਈ ਨਹੀਂ ਕੇਵਲ ਕਾਂਗਰਸ ਦੇ ਵਿੱਚ ਕੁਰਸੀ ਦਾ ਲੜਾਈ ਹੈ ਅਤੇ ਦੂਜੇ ਪਾਸੇ ‘ਆਪ’ ਪਾਰਟੀ ਜੋ ਪੰਜਾਬ ਦੀ ਖੁਸ਼ਹਾਲੀ ਦੀ ਲੜਾਈ ਲੜ ਰਹੀ ਹੈ | ਰਾਘਵ ਚੱਡਾ ਨੇ ਕਿਹਾ ਕਿ ਕਾਂਗਰਸ ਦੇ ਕਾਟੋ ਕਲੇਸ਼ ਕਰਕੇ ਪੰਜਾਬ ਦਾ ਮਾਹੌਲ ਹੋਰ ਖਰਾਬ ਹੋ ਗਿਆ ਇਸ ਕਰ ਕੇ ਆਮ ਆਦਮੀ ਪਾਰਟੀ ਅਪੀਲ ਕਰਦੀ ਹੈ ਕਿ ਕਾਂਗਰਸ ਆਪਣੀ ਲੜਾਈ ਖਤਮ ਕਰਕੇ ਆਖਰੀ ਕੁਝ ਮਹੀਨਿਆ ਦੇ ਵਿੱਚ ਕੋਈ ਕੰਮ ਕਰ ਦੇਵੇ ਪਰ ਪੰਜਾਬ ਦੇ ਲੋਕ ਚੰਗੀ ਤਰਾਂ ਜਾਣ ਚੁੱਕੇ ਹਨ ਕਿ ਕਾਂਗਰਸ ਸਿਰਫ ਆਪਣੀ ਕੁਰਸੀ ਲਈ ਲੜ ਸਕਦੀ ਹੈ ਲੋਕਾਂ ਦੇ ਹੱਕਾਂ ਲਈ ਨਹੀਂ |