ਕੱਲ੍ਹ ਤੋਂ ਸਾਲ 2022 ਦੇ ਅਕਤੂਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਨਵਾਂ ਮਹੀਨਾ ਸ਼ੁਰੂ ਹੁੰਦੇ ਹੀ ਪੈਸੇ ਨਾਲ ਜੁੜੇ ਕੁਝ ਨਿਯਮਾਂ ‘ਚ ਬਦਲਾਅ ਹੋ ਜਾਣਗੇ। ਅਗਲੇ ਮਹੀਨੇ ਦੇਸ਼ ਵਿੱਚ ਕਈ ਤਿਉਹਾਰ ਵੀ ਆਉਣ ਵਾਲੇ ਹਨ। ਡੈਬਿਟ ਅਤੇ ਕ੍ਰੈਡਿਟ ਕਾਰਡਾਂ ਤੋਂ ਲੈ ਕੇ ਅਟਲ ਪੈਨਸ਼ਨ ਯੋਜਨਾ ਅਤੇ ਐਲਪੀਜੀ ਸਿਲੰਡਰ ਤੱਕ, 1 ਅਕਤੂਬਰ 2022 ਤੋਂ ਇਨ੍ਹਾਂ ਨਾਲ ਸਬੰਧਤ ਮਹੱਤਵਪੂਰਨ ਤਬਦੀਲੀਆਂ ਨੂੰ ਨਜ਼ਰਅੰਦਾਜ਼ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਦੇਸ਼ ਵਿੱਚ ਕੀ ਬਦਲਾਅ ਹੋਣ ਵਾਲੇ ਹੈ। ਇਸ ਬਾਰ 1 ਅਕਤੂਬਰ ਨੂੰ ਇਹ ਉਮੀਦ ਹੈ ਕਿ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਸਰਕਾਰ ਸਿਲੰਡਰ ਦੀਆਂ ਕੀਮਤਾਂ ਘੱਟ ਕਰੇਗੀ। ਜਾਣੋ 30 ਸਤੰਬਰ ਤੱਕ ਕਹਿੜੇ ਕੰਮ ਨਿਪਟਾਣੇ ਜ਼ਰੂਰੀ ਹਨ…
ਇਹ ਵੀ ਪੜ੍ਹੋ- ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਵੀਡੀਓਜ਼, PM ਮੋਦੀ ਭਲਕੇ ਲਾਂਚ ਕਰਨ ਜਾ ਰਹੇ 5G
ਮਿਉਚੁਅਲ ਫੰਡਾਂ ‘ਚ ਜ਼ਰੂਰੀ ਹੋਵੇਗੀ ਨਾਮਜ਼ਦਗੀ
ਮਾਰਕੀਟ ਰੈਗੂਲੇਟਰ ਸੇਬੀ ਨੇ ਮਿਊਚਲ ਫੰਡ ਧਾਰਕਾਂ ਲਈ ਨਾਮਜ਼ਦਗੀ ਨਾਲ ਸਬੰਧਤ ਨਿਯਮਾਂ ਨੂੰ 1 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਮਿਊਚਲ ਫੰਡਾਂ ‘ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ 1 ਅਕਤੂਬਰ ਤੋਂ ਨਾਮਜ਼ਦਗੀ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ।
PPF-ਸੁਕੰਨਿਆ ਸਮ੍ਰਿਧੀ ਯੋਜਨਾ ਦਾ ਹੋਵੇਗਾ ਜ਼ਿਆਦਾ ਫਾਇਦਾ
ਕੇਂਦਰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਪਬਲਿਕ ਪ੍ਰੋਵੀਡੈਂਟ ਫੰਡ (PPF), ਸੁਕੰਨਿਆ ਸਮ੍ਰਿਧੀ ਯੋਜਨਾ, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ਅਤੇ ਰਾਸ਼ਟਰੀ ਬੱਚਤ ਯੋਜਨਾ ਸਭ ਤੋਂ ਪ੍ਰਸਿੱਧ ਯੋਜਨਾਵਾਂ ਵਿੱਚੋਂ ਪ੍ਰਮੁੱਖ ਹਨ। ਸਰਕਾਰ ਨੇ ਕੁੱਝ ਲਘੂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ’ਚ 0.3 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਲੋਕਪ੍ਰਿਯ ਬੱਚਤ ਯੋਜਨਾ ਲੋਕ ਭਵਿੱਖ ਫੰਡ (ਪੀ. ਪੀ. ਐੱਫ.) ’ਤੇ ਵਿਆਜ 7.1 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਸੋਧ ਤੋਂ ਬਾਅਦ ਡਾਕਘਰ ’ਚ 3 ਸਾਲਾਂ ਦੀ ਜਮ੍ਹਾ ’ਤੇ ਹੁਣ 5.8 ਫੀਸਦੀ ਵਿਆਜ ਮਿਲੇਗਾ। ਹੁਣ ਤੱਕ ਇਹ ਦਰ 5.5 ਫੀਸਦੀ ਸੀ। ਇਸ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਵਿਆਜ ਦਰ ’ਚ 0.3 ਫੀਸਦੀ ਦਾ ਵਾਧਾ ਹੋਵੇਗਾ।
ਇਹ ਵੀ ਪੜ੍ਹੋ- ਦਿਨੋਂ-ਦਿਨ ਬਦਲਦਾ ਜਾ ਰਿਹੈ ਇਸ ਸਖ਼ਸ਼ ਦੀ ਚਮੜੀ ਦਾ ਰੰਗ, ਮੈਡੀਕਲ ਸਾਇੰਸ ਲਈ ਬਣਿਆ ਚੁਣੌਤੀ
ਅਟਲ ਪੈਨਸ਼ਨ ਸਕੀਮ ਵਿਚ ਵੱਡਾ ਬਦਲਾਅ
1 ਅਕਤੂਬਰ ਤੋਂ ਅਟਲ ਪੈਂਸ਼ਨ ਯੋਜਨਾ ‘ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਜਿਹੜੇ ਲੋਕ ਟੈਕਸ ਅਦਾ ਕਰਦੇ ਹਨ ਉਹ ਇਸ ਸਕੀਮ ਨਾਲ ਨਹੀਂ ਜੁੜ ਸਕਣਗੇ। ਵਿੱਤ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੇਂ ਆਦੇਸ਼ਾਂ ਮੁਤਾਬਕ ਜੇਕਰ ਕੋਈ ਗਾਹਕ 1 ਅਕਤੂਬਰ, 2022 ਨੂੰ ਜਾਂ ਇਸ ਤੋਂ ਬਾਅਦ ਇਸ ਸਕੀਮ ਵਿੱਚ ਸ਼ਾਮਲ ਹੁੰਦਾ ਹੈ ਅਤੇ ਅਰਜ਼ੀ ਦੇਣ ਦੀ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਆਮਦਨ ਕਰ ਅਦਾ ਕਰਦਾ ਹੈ, ਤਾਂ ਉਸਦਾ ਅਟਲ ਪੈਨਸ਼ਨ ਯੋਜਨਾ ਖਾਤਾ ਬੰਦ ਕਰ ਦਿੱਤਾ ਜਾਵੇਗਾ। ਪਹਿਲਾਂ 18 ਤੋਂ 40 ਸਾਲ ਦਾ ਕੋਈ ਵੀ ਆਮ ਨਾਗਰਿਕ ਅਟਲ ਪੈਨਸ਼ਨ ਯੋਜਨਾ ਵਿੱਚ ਨਿਵੇਸ਼ ਕਰ ਸਕਦਾ ਸੀ ਅਤੇ 60 ਸਾਲ ਬਾਅਦ, ਉਸ ਨੂੰ ਸਰਕਾਰ ਵੱਲੋਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ। ਅਟਲ ਪੈਨਸ਼ਨ ਯੋਜਨਾ ਇੱਕ ਗਾਰੰਟੀਸ਼ੁਦਾ ਪੈਨਸ਼ਨ ਸਕੀਮ ਹੈ ਜੋ ਭਾਰਤ ਸਰਕਾਰ ਦੁਆਰਾ ਸਮਰਥਿਤ ਹੈ ਅਤੇ PFRDA ਦੁਆਰਾ ਪ੍ਰਸ਼ਾਸਿਤ ਹੈ।
ਕ੍ਰੈਡਿਟ ਕਾਰਡ ਇਸਤੇਮਾਲ ਕਰਨ ਦੇ ਨਿਯਮਾਂ ‘ਚ ਹੋਵੇਗਾ ਬਦਲਾਅ
1 ਅਕਤੂਬਰ ਤੋਂ ਕ੍ਰੈਡਿਟ ਕਾਰਡ ਇਸਤੇਮਾਲ ਕਰਨ ਦੇ ਨਿਯਮ ਬਦਲ ਜਾਣਗੇ। ਭਾਰਤੀ ਰਿਜ਼ਰਵ ਬੈਂਕ ਦਾ ਕਾਰਡ ਆਨ ਫਾਈਲ ਟੋਕਨਾਈਜੇਸ਼ਨ ਨਿਯਮ ਬਦਲ ਜਾਵੇਗਾ। ਨਵੇਂ ਨਿਯਮਾਂ ਦੇ ਤਹਿਤ ਕ੍ਰੈਡਿਟ ਕਾਰਡ ਵਰਤਣਾ ਸੁਰੱਖਿਅਤ ਹੋ ਜਾਵੇਗਾ। ਹੁਣ ਗਾਹਕ ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਜਰੀਏ ਆਨਲਾਈਨ ਪਾਈਂਟ ਆਫ਼ ਸੇਲ ਜਾਂ ਐਪ ‘ਤੇ ਟਰਾਂਜੈਕਸ਼ਨ ਕਰਨਗੇ ਇਸ ਨਾਲ ਉਸਦੀ ਸਾਰੀ ਡਿਟੇਲ ਇੰਨਕ੍ਰਿਪਟੇਡ ਕੋਡ ਵਿਚ ਸੇਵ ਹੋਵੇਗੀ। ਜੇਕਰ ਇਕ ਗਾਹਕ ਨੇ ਕਿਸੇ ਕੰਪਨੀ ਦਾ ਕ੍ਰੈਡਿਟ ਕਾਰਡ ਲੈਣ ਤੋਂ ਬਾਅਦ 30 ਦਿਨਾਂ ਦੇ ਅੰਦਰ ਇਸ ਨੂੰ ਆਪ ਐਕਟਿਵ ਨਹੀਂ ਕਰਵਾਉਂਦਾ ਤਾਂ ਕੰਪਨੀ ਉਸ ਨੂੰ ਆਪ ਐਕਟਿਵ ਕਰਨ ਲਈ ਗਾਹਕ ਤੋਂ ਵਨ ਟਾਈਮ ਪਾਸਵਰਡ ਲੈ ਕੇ ਸਹਿਮਤੀ ਲੈਣੀ ਪਵੇਗੀ। ਜੇਕਰ ਗਾਹਕ ਇਸ ‘ਤੇ ਆਪਣੀ ਸਹਿਮਤੀ ਨਹੀਂ ਦਿੰਦਾ ਤਾਂ ਕੰਪਨੀ ਉਸ ਦਾ ਕ੍ਰੈਡਿਟ ਕਾਰਡ ਬੰਦ ਕਰ ਸਕਦੀ ਹੈ।
ਇਹ ਵੀ ਪੜ੍ਹੋ- ਦੁਸਹਿਰੇ ਤੋਂ ਪਹਿਲਾਂ ਸਰਕਾਰ ਦਾ ਵੱਡਾ ਤੋਹਫਾ, ਹੁਣ ਡਾਕਘਰ ਦੀਆਂ ਇਨ੍ਹਾਂ ਸਕੀਮਾਂ ‘ਤੇ ਮਿਲੇਗਾ ਵੱਧ ਵਿਆਜ
ਡੀਮੈਟ ਖਾਤੇ ਨਾਲ ਸਬੰਧਤ ਇਨ੍ਹਾਂ ਕੰਮਾਂ ਨੂੰ ਜਲਦੀ ਨਿਪਟਾਓ
ਜੇਕਰ ਤੁਸੀਂ ਵੀ ਸਟਾਕ ਮਾਰਕਿਟ ‘ਚ ਨਿਵੇਸ਼ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਜੇਕਰ ਤੁਸੀਂ ਇਸ ਮਹੀਨੇ ਦੇ ਅੰਤ ਤੱਕ ਭਾਵ ਅੱਜ ਸ਼ੁੱਕਰਵਾਰ ਤੱਕ ਟੂ ਫੈਕਟਰ ਪ੍ਰਮਾਣਿਕਤਾ ਨੂੰ ਸਮਰੱਥ ਨਹੀਂ ਕਰਦੇ, ਤਾਂ ਡੀਮੈਟ ਖਾਤਾ ਧਾਰਕਾਂ ਨੂੰ ਆਪਣੇ ਖਾਤੇ ਵਿੱਚ ਲੌਗਇਨ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨੇ 14 ਜੂਨ ਨੂੰ ਇਸ ਲਈ ਇੱਕ ਸਰਕੂਲਰ ਜਾਰੀ ਕੀਤਾ ਸੀ। ਮਾਰਕੀਟ ਰੈਗੂਲੇਟਰੀ ਸੇਬੀ ਨੇ ਡੀਮੈਟ ਖਾਤਾ ਧਾਰਕਾਂ ਦੀ ਸੁਰੱਖਿਆ ਲਈ ਇਸ ਨਿਯਮ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ।