ਗੁਜਰਾਤ ਵਿੱਚ ਜਿਸ ਆਟੋ ਡਰਾਈਵਰ ਦੇ ਘਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਤ ਦੇ ਖਾਣੇ ਲਈ ਗਏ ਸਨ, ਸ਼ੁੱਕਰਵਾਰ ਨੂੰ ਭਾਜਪਾ ਦੀ ਇੱਕ ਰੈਲੀ ਵਿੱਚ ਉਹ ਵਿਅਕਤੀ ਦੇਖਿਆ ਗਿਆ। ਆਟੋ ਡਰਾਈਵਰ ਵਿਕਰਮ ਦੰਤਾਨੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ ਭਾਜਪਾ ਦੀ ਟੋਪੀ ਪਹਿਨੇ ਹੋਏ ਦਿਖਾਈ ਦਿੱਤੇ। ਵਿਕਰਮ ਨੇ ਕਿਹਾ ਕਿ ਅਸੀਂ ਮੋਦੀ ਸਾਹਿਬ ਦੇ ਆਸ਼ਿਕ ਹਾਂ।
ਇਹ ਵੀ ਪੜ੍ਹੋ- ਬੁਲੇਟ ਪਰੂਫ ਕਾਰ ਤੇ ਹਥਿਆਰਾਂ ਸਮੇਤ ਇਸ ਵੱਡੇ ਗੈਂਗਸਟਰ ਦੇ ਪਿਤਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਵਿਕਰਮ ਨੇ ਦੱਸਿਆ ਕਿ ਸਾਡੀ ਪੂਰੀ ਕਲੋਨੀ ਭਾਜਪਾ ਨੂੰ ਵੋਟ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਟੋ ਯੂਨੀਅਨ ਦੇ ਕਹਿਣ ‘ਤੇ ਉਨ੍ਹਾਂ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਸੀ। ਅਸੀਂ ਭਾਜਪਾ ਲਈ ਜੋ ਕਰਦੇ ਰਹੇ ਹਾਂ, ਉਹ ਕਰਦੇ ਰਹਾਂਗੇ। ਉਨ੍ਹਾਂ ਕਿਹਾ, “ਮੈਂ ਭਾਜਪਾ ਦੇ ਪ੍ਰੋਗਰਾਮਾਂ ਵਿਚ ਜਾਂਦਾ ਰਹਿੰਦਾ ਹਾਂ। ਅਸੀਂ ਪਹਿਲਾਂ ਹੀ ਭਾਜਪਾ ਨਾਲ ਜੁੜੇ ਹੋਏ ਹਾਂ ਅਤੇ ਭਾਜਪਾ ਨੂੰ ਹੀ ਸਮਰਥਨ ਦਿੰਦੇ ਹਾਂ।” ਆਟੋ ਚਾਲਕ ਨੇ ਦੱਸਿਆ ਕਿ ਰਾਤ ਦੇ ਖਾਣੇ ਤੋਂ ਬਾਅਦ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ ਅਤੇ ਨਾ ਹੀ ਕੋਈ ਫੋਨ ਆਇਆ।
ਦੱਸ ਦੇਈਏ ਕਿ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਅਹਿਮਦਾਬਾਦ ਵਿੱਚ ਆਟੋ ਰਿਕਸ਼ਾ ਚਾਲਕਾਂ ਦੇ ਇੱਕ ਇਕੱਠ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਦੇ ਸੰਬੋਧਨ ਤੋਂ ਬਾਅਦ ਸ਼ਹਿਰ ਦੇ ਘਾਟਲੋਡੀਆ ਇਲਾਕੇ ਦੇ ਵਸਨੀਕ ਵਿਕਰਮ ਦੰਤਾਨੀ ਨਾਂ ਦੇ ਆਟੋ ਰਿਕਸ਼ਾ ਚਾਲਕ ਨੇ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਆ ਕੇ ਖਾਣਾ ਖਾਣ ਦੀ ਬੇਨਤੀ ਕੀਤੀ।
ਇਹ ਵੀ ਪੜ੍ਹੋ ਹੁਣ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਰਾਮ ਰਹੀਮ ਦਾ ਡੇਰਾ ਸੰਭਾਲੇਗੀ ਹਨੀਪ੍ਰੀਤ, ਵਿਦੇਸ਼ ਸ਼ਿਫਟ ਹੋਇਆ ਸੌਦਾ ਸਾਧ ਦਾ ਪਰਿਵਾਰ
ਆਟੋ ਡਰਾਈਵਰ ਵਿਕਰਮ ਦੰਤਾਨੀ ਨੇ ਸੀਐਮ ਕੇਜਰੀਵਾਲ ਨੂੰ ਪੁੱਛਿਆ ਸੀ, “ਮੈਂ ਤੁਹਾਡਾ ਫੈਨ ਹਾਂ। ਸੋਸ਼ਲ ਮੀਡੀਆ ‘ਤੇ ਜੋ ਵੀਡੀਓ ਮੈਂ ਦੇਖਿਆ, ਤੁਸੀਂ ਪੰਜਾਬ ਵਿੱਚ ਇੱਕ ਆਟੋ ਡਰਾਈਵਰ ਦੇ ਘਰ ਡਿਨਰ ਕਰਨ ਗਏ ਸੀ… ਤਾਂ ਕੀ ਤੁਸੀਂ ਮੇਰੇ ਘਰ ਆਓਗੇ ? ਇਸ ‘ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਤੁਰੰਤ ਇਸ ਸੱਦੇ ‘ਤੇ ਹਾਂ ‘ਚ ਜਵਾਬ ਦਿੱਤਾ।