ਗੁਰਨਾਮ ਚੜੂਨੀ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਹੈ | ਇਸ ਦੌਰਾਨ ਚੜੂਨੀ ਨੇ ਕੇਂਦਰ ਸਰਕਾਰ ,ਅੰਬਾਨੀ-ਅਡਾਨੀ ,ਕਾਂਗਰਸ,ਅਕਾਲੀ ਦਲ ਅਤੇ ਬੀਜੇਪੀ ਤੇ ਨਿਸ਼ਾਨੇ ਸਾਧੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਆਮ ਬੰਦੇ ਦੀ ਆਮਦਨ ਕੁੱਝ ਵੀ ਨਹੀਂ ਤੇ ਅੰਬਾਨੀ ਹੁਣੀ 1 ਦਿਨ ਦਾ 2100 ਕਰੋੜ ਕਮਾ ਰਹੇ ਹਨ | ਦੇਸ਼ ਨੂੰ ਇਹ ਮਹਾਂਅੰਤਰ ਬਰਬਾਦ ਕਰ ਰਿਹਾ ਹੈ ਜੇਕਰ ਦੇਸ਼ ਨੂੰ ਇਸ ਬਰਬਾਦੀ ਤੋਂ ਬਚਾਉਣਾ ਹੈ ਤਾਂ ਮਿਸ਼ਨ ਪੰਜਾਬ ਬਹੁਤ ਜ਼ਰੂਰੀ ਹੈ | ਉਨਾ ਕਿਹਾ ਕਿ ਮਿਸ਼ਨ ਪੰਜਾਬ ਦਾ ਮਤਲਬ ਮਜ਼ਦੂਰ, ਕਿਸਾਨ, ਅੰਦੋਲਨਕਾਰੀ ਹਨ ਜਿੰਨਾ ਦੀਆਂ ਵੋਟਾਂ ਸਭ ਤੋਂ ਜ਼ਿਆਦਾ ਨੇ ਪਰ ਕਿਉਂ ਆਮ ਲੋਕ ਸਿਆਸੀ ਪਾਰਟੀਆਂ ਨੂੰ ਵੋਟਾਂ ਦੇ ਰਹੇ ਹਨ ਕਿਉਂ ਨਹੀਂ ਉਹ ਆਪਣੀ ਪਾਰਟੀ ਬਣਾਉਣ ਤਾਂ ਜੋ ਹੇਠਾਂ ਵਰਗ ਦੇ ਲੋਕਾਂ ਉੱਚਾ ਉੱਠ ਸਕਣ | ਆਮ ਲੋਕਾਂ ਨੇ ਠੇਕਾ ਨਹੀਂ ਲਿਆ ਕਿ ਉਹ ਕਾਂਗਰਸ ਅਕਾਲੀ ਅਤੇ ਬੀਜੇਪੀ ਨੂੰ ਹੀ ਵੋਟਾਂ ਪਾਉਣਗੇ | ਇਸ ਦੇ ਨਾਲ ਚੜੂਨੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਰਾਜ ਲਿਆਉਣ ਅਤੇ ਦੇਸ਼ ਨੂੰ ਨਾਇਕ ਫ਼ਿਲਮ ਦੀ ਤਰਾਂ ਲੈ ਕੇ ਚੱਲਣ ਜਿਸ ਨਾਲ ਦੇਸ਼ ਦੇ ਵਿੱਚ ਚੰਗੇ ਕੰਮ ਹੋ ਸਕਣ |