ਨਵੀਂ ਦਿੱਲੀ, 21 ਜੁਲਾਈ 2021 -ਦਿੱਲੀ ਪੁਲਿਸ ਦੇ ਸੂਤਰਾ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਨੂੰ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਮਿਲੀ ਪਰ ਜੰਤਰ ਮੰਤਰ ਦੇ ਧਰਨਾ ਪ੍ਰਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ | ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕਿਸਾਨ ਵੀ ਇਸ ਫੈਸਲੇ ਤੇ ਰਾਜ਼ੀ ਹੋ ਗਏ ਹਨ|ਕਰੀਬ 200 ਕਿਸਾਨ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਕਿਸਾਨ ਭਲਕੇ 22 ਜੁਲਾਈ ਨੂੰ 5 ਬੱਸਾਂ ਰਾਹੀਂ ਜੰਤਰ-ਮੰਤਰ ਆਉਣਗੇ।
ਜਿਸ ਤੋਂ ਬਾਅਦ ਹੁਣ ਕਿਸਾਨ ਕੱਲ੍ਹ 22 ਜੁਲਾਈ ਨੂੰ ਸਵੇਰੇ 11 ਵਜੇ ਜੰਤਰ-ਮੰਤਰ ਪਹੁੰਚਣਗੇ |ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦਾ ਪ੍ਰਦਰਸ਼ਨ ਸ਼ਾਂਤਮਈ ਹੋਵੇਗਾ। ਕਿਸਾਨਾਂ ਦੀਆ ਬੱਸਾਂ ਪੁਲਿਸ ਨਿਗਰਾਨੀ ‘ਚ ਜੰਤਰ-ਮੰਤਰ ਪੁੱਜਣਗੀਆਂ ਅਤੇ ਪੁਲਿਸ ਵੱਲੋ ਜੰਤਰ-ਮੰਤਰ ‘ਤੇ ਸਖਤ ਸੁਰੱਖਿਆ ਦੇ ਇੰਤਜਾਮ ਕੀਤੇ ਜਾ ਰਹੇ ਹਨ।
ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸਾਨ 5-5 ਦੇ ਮੈਂਬਰਾਂ ਦੇ ਗਰੁੱਪ ‘ਚ ਜੰਤਰ-ਮੰਤਰ ਜਾਣਗੇ ਅਤੇ ਹਰ ਗਰੁੱਪ ਦਾ ਇਕ ਆਗੂ ਹੋਵੇਗਾ। ਇਸ ਤੋਂ ਬਿਨਾ ਹਰ ਕਿਸਾਨ ਕੋਲ ਆਪਣਾ ਆਧਾਰ ਕਾਰਡ ਹੋਵੇਗਾ ਅਤੇ ਕਿਸਾਨ ਮੋਰਚੇ ਵੱਲੋਂ ਜਾਰੀ ਕੀਤਾ ਕਰਦਾ ਵੀ ਹੋਵੇਗਾ।