ਮ੍ਰਿਤਕਾਂ ‘ਚ ਦੋ ਪੁਲਿਸਕਰਮਚਾਰੀ ਵੀ ਦੱਸੇ ਜਾ ਰਹੇ ਹਨ।ਇੰਡੋਨੇਸ਼ੀਆ ਦੀ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਦਰਸ਼ਕ ਮੈਦਾਨ ‘ਚ ਪਹੁੰਚੇ ਸੀ।ਫੁਟਬਾਲ ਮੈਚ ਦਾ ਨਤੀਜਾ ਆਇਆ ਤਾਂ ਮੈਦਾਨ ‘ਚ ਮੈਚ ਦੇਖਣ ਪਹੁੰਚੇ ਪ੍ਰਸ਼ੰਸ਼ਕਾਂ ਗੁੱਸੇ ‘ਚ ਆਏ।ਨਾਰਾਜ਼ ਫੈਨਜ਼ ਫੁਟਬਾਲ ਮੈਦਾਨ ‘ਚ ਵੜ ਗਏ ਤੇ ਹੁੱਲੜਬਾਜੀ ਕਰਨੀ ਸ਼ੁਰੂ ਕਰ ਦਿੱਤੀ।ਪ੍ਰੰਸ਼ਸ਼ਕਾਂ ਨੇ ਫੁਟਬਾਲ ਮੈਦਾਨ ‘ਚ ਵੜ ਕੇ ਕੁੱਟਮਾਰ ਸ਼ੁਰੂ ਕਰ ਦਿਤੀ।
ਹਰ ਪਾਸੇ ਹਫੜਾ ਦਫੜੀ ਮਚ ਗਈ।ਈਸਟ ਜਾਵਾ ਪੁਲਿਸ ਦੇ ਮੁਖੀ ਨਿਕੋ ੲਫਿੰਟਾਂ ਮੁਤਾਬਕ ਇਸ ਹਿੰਸਕ ਘਟਨਾ ‘ਚ ਮੈਦਾਨ ‘ਚ ਹੀ 34 ਲੋਕਾਂ ਦੀ ਮੌਤ ਹੋ ਚੁੱਕੀ ਸੀ।93 ਲੋਕਾਂ ਦੀ ਮੌਤ ਹਸਪਤਾਲ ‘ਚ ਇਲਾਜ ਦੌਰਾਨ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇੰਡੋਨੇਸ਼ੀਆ ਦੇ ਈਸਟ ਜਾਵਾ ਸਥਿਤ ਇੱਕ ਸਟੇਡੀਅਮ ‘ਚ ਮੈਚ ਖੇਡਿਆ ਗਿਆ।ਇਸ ਮੁਕਾਬਲੇ ‘ਚ ਅਰੇਮਾਐਫਸੀ ਟੀਮ ਨੂੰ ਹਾਰ ਮਿਲੀ।ਟੀਮ ਦੀ ਹਾਰ ਬਾਅਦ ਗੁੱਸੇ ‘ਚ ਪ੍ਰਸ਼ੰਸ਼ਕ ਮੈਦਾਨ ‘ਚ ਵੜ ਗਏ ਤੇ ਕੁੱਟਮਾਰ ਸ਼ੁਰੂ ਕਰ ਦਿਤੀ।ਇਸ ਹਿੰਸਾ ‘ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ।