ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਅੱਜ ਨਿਊਨਤਮ ਤਾਪਮਾਨ 24 ਡਿਗਰੀ ਤੇ ਵੱਧ ਤੋਂ ਤਾਪਮਾਨ 35 ਡਿਗਰੀ ਰਹੇਗਾ।ਲਖਨਊ ‘ਚ ਅੱਜ ਹਲਕੇ ਬੱਦਲ ਰਹਿ ਸਕਦੇ ਹਨ ਪਰ ਵਧੇਰੇ ਕਰਕੇ ਮੌਸਮ ਸਾਫ ਰਹੇਗਾ।ਬਿਾਹਰ ਦੀ ਗੱਲ ਕਰੀਏ ਤਾਂ ਉਥੇ ਵੀ ਹਲਕੇ ਬੱਦਲ ਛਾਏ ਰਹਿ ਸਕਦੇ ਹਨ ਪਰ ਮੌਸਮ ਸਾਫ ਰਹਿਣ ਦਾ ਅਨੁਮਾਨ ਹੈ।ਘੱਟੋਘੱਟ ਤਾਪਮਾਨ 26 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹੇਗਾ।
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ‘ਚ ਵੀ ਸਵੇਰ ਨੂੰ ਆਸਮਾਨ ਸਾਫ ਰਹਿਣ ਦੇ ਆਸਾਰ ਹਨ ਜਦੋਂ ਕਿ ਦੁਪਹਿਰ ਤੇ ਸ਼ਾਮ ‘ਚ ਬੱਦਲ ਛਾਏ ਰਹਿ ਸਕਦੇ ਹਨ।ਦਿੱਲੀ ਵਿਭਾਗ ਦੀ ਭਵਿੱਖ ਬਾਣੀ ਮੁਤਾਬਕ ਦਿੱਲੀ ‘ਚ 3 ਅਕਤੂਬਰ ਤਕ ਧੁੱਪ ‘ਚ ਨਰਮੀ ਤੇ ਬੱਦਲਾਂ ਦਾ ਪਹਿਰਾ ਦੇਖਣ ਨੂੰ ਮਿਲ ਸਕਦਾ ਹੈ।
ਰਾਸ਼ਟਰੀ ਰਾਜਧਾਨੀ ‘ਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੇ ਨਿਊਨਤਮ ਤਾਪਮਾਨ 23 ਡਿਗਰੀ ਰਹਿ ਸਕਦਾ ਹੈ।ਜਦੋਂਕਿ 4 ਅਕਤੂਬਰ ਤੋਂ 6 ਅਕਤੂਬਰ ਤਕ ਹਲਕੀ ਬਾਰਿਸ਼ ਹੋਣ ਦੇ ਆਸਾਰ ਹਨ।ਇਨ੍ਹਾਂ ਦਿਨੀਂ ਵਧੇਰੇ ਕਰ ਕੇ ਤਾਪਮਾਨ 30 ਤੋਂ 34 ਡਿਗਰੀ ਦੇ ਵਿਚਾਲੇ ਤੇ ਘੱਟ ਤੋਂ ਘੱਟ ਤਾਪਮਾਨ 24 ਤੋਂ 26 ਡਿਗਰੀ ਵਿਚਾਲੇ ਹੋ ਸਕਦਾ ਹੈ।
ਇਹ ਵੀ ਪੜ੍ਹੋ: CM ਮਾਨ ਨੇ ਗੁਜਰਾਤ ‘ਚ ਕੀਤਾ ਗਰਬਾ, ਫਿਰ ਪਾਇਆ ਭੰਗੜਾ, ਦੇਖੋ ਵੀਡੀਓ
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਆਪਣੀ ਬੇਟੀ ਨਾਲ ਸਾਂਝੀ ਕੀਤੀ ਵੀਡੀਓ ਤੇ ਤਸਵੀਰਾਂ