ਸ਼ਨੀਵਾਰ, ਮਾਰਚ 21, 2026 04:30 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਜਾਣੋ ਕਿਉਂ ਮਨਾਇਆ ਜਾਂਦਾ ਹੈ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਦਾ ਤਿਉਹਾਰ

by Gurjeet Kaur
ਅਕਤੂਬਰ 4, 2022
in Featured, ਦੇਸ਼
0
ਜਾਣੋ ਕਿਉਂ ਮਨਾਇਆ ਜਾਂਦਾ ਹੈ ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਦਾ ਤਿਉਹਾਰ

ਜਾਣੋ ਕਿਉਂ ਮਨਾਇਆ ਜਾਂਦਾ ਹੈ ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਦਾ ਤਿਉਹਾਰ

ਦੁਸਹਿਰੇ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਤਿਉਹਾਰ ਵਿਜੇ ਦਸ਼ਮੀ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੁੰਦਾ ਹੈ। ਦੁਸਹਿਰਾ ਬੁਰਾਈ ‘ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ ‘ਚ ਮਨਾਇਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਤਿਉਹਾਰ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਮਹਾਪੁਰਸ਼ ਅਤੇ ਅਵਤਾਰਾਂ ਨੇ ਸ਼ਸਤਰ ਧਾਰਨ ਕਰਕੇ ਉਸ ਸਮੇਂ ਦੀ ਬੇਇਨਸਾਫ਼ੀ ਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਲੋਹਾ ਲਿਆ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਸ਼ਕਤੀ, ਸਦਾਚਾਰ, ਸੱਚਾਈ ਅਤੇ ਕਰਤੱਵ ਦੀ ਪਾਲਣਾ ਕਰਨ ਦੀ ਮੂਰਤੀ ਬਣ ਕੇ ਇਕ ਆਦਰਸ਼ ਉਦਾਹਰਣ ਪੇਸ਼ ਕਰ ਗਏ। ‘ਰਾਮਾਇਣ’ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਦੋਂ ਤਾਕਤ ਅਗਿਆਨੀ, ਕ੍ਰੋਧੀ, ਹਿੰਸਕ ਜਾਂ ਦੁਰਾਚਾਰੀ ਦੇ ਹੱਥਾਂ ਵਿਚ ਚਲੀ ਜਾਂਦੀ ਹੈ ਅਤੇ ਉਹ ਸੁਆਰਥੀ ਅਤੇ ਦੁਰਾਚਾਰੀ ਹੋ ਜਾਂਦਾ ਹੈ। ਉਸ ਵੇਲੇ ਸਾਧੂਆਂ ਦੀ ਰੱਖਿਆ, ਸੱਚ ਦੀ ਰੱਖਿਆ ਅਤੇ ਝੂਠ ਦਾ ਨਾਸ਼ ਕਰਨ ਲਈ ਕਿਸੇ ਮਹਾਪੁਰਸ਼ ਨੂੰ ਇਸ ਦੁਨੀਆ ਵਿਚ ਜਨਮ ਲੈ ਕੇ ਉਸ ਬੇਇਨਸਾਫ਼ੀ ਅਤੇ ਦਬਾਊ ਸ਼ਕਤੀ ਨੂੰ ਸਮਾਪਤ ਕਰਨਾ ਪੈਂਦਾ ਹੈ।

ਦੁਸਹਿਰੇ ਦੇ ਦਿਨ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਨੇ ਅਨੀਤੀ ‘ਤੇ ਤੁਲੇ ਰਾਜਾ ਲੰਕਾਪਤੀ ਰਾਵਣ ਨੂੰ ਮਾਰ ਕੇ ਜਿੱਤ ਹਾਸਿਲ ਕੀਤੀ ਸੀ। ਦੁਸਹਿਰੇ ਤੋਂ ਪਹਿਲਾਂ ਮਾਤਾ ਦੁਰਗਾ ਦੀ ਪੂਜਾ 10 ਦਿਨ ਤਕ ਸਾਰੇ ਭਾਰਤ ਵਿਚ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਦੇਵਤੇ ਰਾਖਸ਼ਸਾਂ ਤੋਂ ਹਾਰ ਕੇ ਦੇਵੀ ਦੁਰਗਾ ਦੀ ਸ਼ਰਨ ਵਿਚ ਗਏ ਅਤੇ ਦੁਰਗਾ ਸਭ ਦੇਵਤਿਆਂ ਦੀ ਸ਼ਕਤੀ ਦੇ ਰੂਪ ਵਿਚ ਪ੍ਰਗਟ ਹੋਈ। ਸਾਰੇ ਦੇਵਤਿਆਂ ਦੇ ਸ਼ਸਤਰਾਂ ਨਾਲ ਯੁੱਧ ਭੂਮੀ ਵਿਚ ਜਾ ਕੇ ਮਾਂ ਦੁਰਗਾ ਨੇ ਵੱਡੇ-ਵੱਡੇ ਰਾਖਸ਼ਸਾਂ ਨੂੰ ਮਾਰਿਆ ਅਤੇ 9 ਦਿਨ ਲਗਾਤਾਰ ਲੜਨ ਤੋਂ ਬਾਅਦ ਵਿਜੇ ਦਸ਼ਮੀ (ਦੁਸਹਿਰੇ) ਦੇ ਦਿਨ ਮਹਿਖਾਸੁਰ ਦਾ ਖਾਤਮਾ ਕਰਕੇ ਦੁਰਗਾ ਮਾਤਾ ਮਹਿਖਾਸੁਰ ਮਰਦਿਨੀ ਕਹਾਈ। ਨਵਰਾਤਰਿਆਂ ਦੇ ਮਹੱਤਵਪੂਰਨ ਵਰਤਾਂ ਤੋਂ ਬਾਅਦ ਵਿਜੇ ਦਸ਼ਮੀ ‘ਤੇ ਮਾਤਾ ਦੁਰਗਾ ਦਾ ਵਿਜੈ-ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਭਗਵਤੀ ਵਿਜਯ ਦੇ ਨਾਂ ‘ਤੇ ਵਿਜੇ ਦਸ਼ਮੀ ਵੀ ਕਹਿੰਦੇ ਹਨ।

ਦੁਸਹਿਰੇ ਤੋਂ 10 ਦਿਨ ਪਹਿਲਾਂ ਵਿਖਾਈ ਜਾਂਦੀ ਰਾਮਲੀਲਾ ਵਿਚ ਇਹੋ ਹੀ ਦੱਸਿਆ ਜਾਂਦਾ ਹੈ ਕਿ ਰਾਵਣ ਇਕ ਵੱਡਾ ਰਾਖਸ਼ਸ ਰਾਜਾ ਸੀ, ਜਿਸ ਕੋਲ ਅਪਾਰ ਧਨ, ਵੱਡੀ ਸੈਨਾ ਤੇ ਭਾਰੀ ਮਾਤਰਾ ਵਿਚ ਅਸਲਾ ਸੀ ਪਰ ਸ਼੍ਰੀ ਰਾਮ ਚੰਦਰ ਜੀ ਕੋਲ ਸਿਰਫ਼ ਚੰਗੀ ਸੈਨਾ ਸੀ। ਧਨ ਦੀ ਘਾਟ ਸੀ, ਸ਼ਸ਼ਤਰਾਂ ਦੀ ਥੁੜ੍ਹ ਸੀ ਪਰ ਸਭ ਤੋਂ ਵੱਡੀ ਚੀਜ਼, ਜੋ ਸੀ ਉਹ ਸੀ ‘ਤਪ, ਤਿਆਗ, ਪਵਿੱਤਰ ਜੀਵਨ’। ਸਦਾਚਾਰ ਦੇ ਗੁਣਾਂ ਨਾਲ ਭਰਪੂਰ ਹੋਣ ਸਦਕਾ ਹੀ ਸ਼੍ਰੀ ਰਾਮ ਚੰਦਰ ਜੀ ਹੰਕਾਰੀ ਰਾਵਣ ਨੂੰ ਖ਼ਤਮ ਕਰਨ ਵਿਚ ਸਫਲ ਰਹੇ।

ਵਿਜੇ ਦਸ਼ਮੀ ਦੇ ਇਸ ਤਿਉਹਾਰ ਨੂੰ ਦੁਸਹਿਰਾ ਵੀ ਕਿਹਾ ਜਾਂਦਾ ਹੈ। ਇਸਦੇ ਸ਼ਬਦਾਂ ਦਾ ਅਰਥ ਹੈ ਕਿ ਦਸ ਨੂੰ ਜਿੱਤਣ ਵਾਲਾ, ਨਸ਼ਟ ਕਰਨ ਵਾਲਾ, ਜਿਵੇਂ ਆਮ ਲੋਕ-ਕਥਾਵਾਂ ਵਿਚ ਰਾਵਣ ਦਾ ਦੂਜਾ ਨਾਮ ਦਸ਼ਕੰਧਰ ਵੀ ਪ੍ਰਚੱਲਿਤ ਹੈ, ਜਿਸਦਾ ਅਰਥ ਦਸ ਸਿਰਾਂ ਵਾਲਾ ਹੈ। ਜੈਨ ਦ੍ਰਿਸ਼ਟੀ ਅਨੁਸਾਰ ਰਾਵਣ ਦਾ ਸਿਰ ਤਾਂ ਇਕ ਸੀ ਪਰ ਉਸਦੇ ਗਲੇ ਵਿਚ 10 ਮਨੀਆਂ ਦਾ ਹਾਰ ਸੀ। ਉਸ ਵਿਚ ਦੇਖਣ ਨਾਲ 10 ਸਿਰ ਦਿਖਾਈ ਦਿੰਦੇ ਸਨ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਰਾਵਣ ਦੀ ਬੁੱਧੀ ਬੜੀ ਤੇਜ਼ ਸੀ ਤੇ 10 ਸਿਰਾਂ, ਦਿਮਾਗਾਂ ਜਿੰਨਾ ਕੰਮ ਕਰਦੀ ਸੀ। ਅੱਸੂ ਮਹੀਨੇ ਦੀ ਸ਼ੁਕਲ ਪੱਖ ਦੀ ਦਸਵੀਂ ਦਾ ਇਹ ਤਿਉਹਾਰ ਵਰਖਾ ਰੁੱਤ ਦੀ ਸਮਾਪਤੀ ਅਤੇ ਸਰਦ ਰੁੱਤ ਦੀ ਆਮਦ ਦਾ ਪ੍ਰਤੀਕ ਹੈ। ਸੂਰਜ ਛਿਪਦੇ ਹੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਜਲਾਏ ਜਾਂਦੇ ਹਨ।

Tags: DussehraDussehrafestivalpro punjab tvRavanShri Ram ChandrajiVijay Dashami
Share315Tweet197Share79

Related Posts

ਭਾਰਤੀ ਏਅਰਲਾਈਨਾਂ ਨੂੰ ਈਰਾਨ ਅਤੇ ਇਜ਼ਰਾਈਲ ਸਮੇਤ ਇਨ੍ਹਾਂ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਹਦਾਇਤ, DGCA ਨੇ ਜਾਰੀ ਕੀਤੀ ਐਡਵਾਈਜ਼ਰੀ

ਮਾਰਚ 20, 2026

ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ; ‘ਤੇਲ ਸੰਕਟ’ ਦੇ ਵਿਚਕਾਰ ਵਧੀਆਂ ਕੀਮਤਾਂ

ਮਾਰਚ 20, 2026

CM ਭਗਵੰਤ ਮਾਨ ਨੇ ਲੁਧਿਆਣਾ ‘ਚ ਟਾਟਾ ਸਟੀਲ ਪਲਾਂਟ ਦਾ ਕੀਤਾ ਉਦਘਾਟਨ, ਕਿਹਾ . . . .

ਮਾਰਚ 20, 2026

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : 28 ਮਾਰਚ ਤੋਂ ਜਨਤਾ ਲਈ ਖੁੱਲ੍ਹਣਗੇ 100 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰਾ ਖਰਚਾ ਚੁੱਕੇਗੀ ਸਰਕਾਰ

ਮਾਰਚ 20, 2026

ਅਖੀਰ ਕਿਉਂ ਅਚਾਨਕ ਬਦਲ ਗਿਆ ਮੌਸਮ, ਇਸ ਦੁਰਲੱਭ, 1,000 ਕਿਲੋਮੀਟਰ ਲੰਬੇ ਸਿਸਟਮ ਨੇ ਵਿਗਿਆਨੀਆਂ ਨੂੰ ਕੀਤਾ ਹੈਰਾਨ

ਮਾਰਚ 20, 2026

ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, 18 IPS ਸਮੇਤ 22 ਅਧਿਕਾਰੀਆਂ ਦਾ ਤਬਾਦਲਾ, ਵੇਖੋ ਸੂਚੀ

ਮਾਰਚ 20, 2026
Load More

Recent News

Belgium Online Gambling Permits Guide

ਮਾਰਚ 20, 2026

ਕੈਨੇਡਾ ਨੇ ਬਦਲੇ ਇਮੀਗ੍ਰੇਸ਼ਨ ਨਿਯਮ: ਅਸਥਾਈ ਪ੍ਰਵੇਸ਼ ‘ਚ ਕੀਤੀ ਕਟੌਤੀ, ਪੜ੍ਹੋ ਪੂਰੀ ਖਬਰ

ਮਾਰਚ 20, 2026

ਭਾਰਤੀ ਏਅਰਲਾਈਨਾਂ ਨੂੰ ਈਰਾਨ ਅਤੇ ਇਜ਼ਰਾਈਲ ਸਮੇਤ ਇਨ੍ਹਾਂ ਦੇਸ਼ਾਂ ਦੇ ਹਵਾਈ ਖੇਤਰ ਦੀ ਵਰਤੋਂ ਨਾ ਕਰਨ ਦੀ ਹਦਾਇਤ, DGCA ਨੇ ਜਾਰੀ ਕੀਤੀ ਐਡਵਾਈਜ਼ਰੀ

ਮਾਰਚ 20, 2026

ਭਾਰਤ ‘ਚ ਮਹਿੰਗਾ ਹੋਇਆ ਪੈਟਰੋਲ; ‘ਤੇਲ ਸੰਕਟ’ ਦੇ ਵਿਚਕਾਰ ਵਧੀਆਂ ਕੀਮਤਾਂ

ਮਾਰਚ 20, 2026

CM ਭਗਵੰਤ ਮਾਨ ਨੇ ਲੁਧਿਆਣਾ ‘ਚ ਟਾਟਾ ਸਟੀਲ ਪਲਾਂਟ ਦਾ ਕੀਤਾ ਉਦਘਾਟਨ, ਕਿਹਾ . . . .

ਮਾਰਚ 20, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.