ਅਮਰੀਕਾ ਦੇ ਕੈਲੇਫੋਰਨੀਆ ਵਿੱਚ ਮਾਰੇ ਗਏ ਪੰਜਾਬੀ ਪਰਿਵਾਰ ਦੇ ਕਾਤਲ ਜੀਸਸ ਸੈਲਗਾਡੋ ਨੂੰ ਜੇਲ੍ਹ ਭੇਜ ਦਿੱਤਾ ਗਿਆ, 4 ਜਣਿਆਂ ਨੂੰ ਕਿਡਨੈਪ ਅਤੇ ਬਾਅਦ ‘ਚ ਮੌਤ ਦੇ ਘਾਟ ਉਤਾਰਨ ਦੇ ਜ਼ੁਰਮ ਵਿੱਚ ਜੀਸਸ ਸੈਲਗਾਡੋ ਨੂੰ ਜੇਲ੍ਹ ਭੇਜ ਦਿੱਤਾ ਗਿਆ, ਫੈਲੇਫੋਰਨੀਆਂ ਦੀ ਪੁਲਿਸ ਹੁਣ ਸਬੂਤ ਜੁਟਾਉਣ ‘ਚ ਲੱਗ ਗਈ ਹੈ ਤਾਂ ਜੋ ਉਸ ਨੂੰ ਕੋਰਟ ‘ਚ ਦੋਸ਼ੀ ਸਾਬਿਤ ਕੀਤਾ ਜਾ ਸਕੇ, ਪੁਲਿਸ ਡਿਟੈਕਟਿਵ ਜੀਸਸ ਸੈਲਗਾਡੋ ਵੱਲੋਂ ਵਰਤਿਆ ਗਿਆ ਹਥਿਆਰ ਸਮੇਤ ਅਹਿਮ ਚੀਜ਼ਾ ਜੋ ਵਾਰਦਾਤ ਵੇਲੇ ਵਰਤੀਆਂ ਗਈਆਂ ਉਸ ਦੀ ਭਾਲ ‘ਚ ਜੁੱਟ ਗਈਆਂ ਨੇ, ਤੇ ਨਾਲ ਹੀ ਪੁਲਿਸ ਪਤਾ ਲਗਾ ਰਹੀ ਐ ਕਿ ਇਸ ਕਤਲਕਾਂਡ ਵਿੱਚ ਹੋਰ ਕਿਹੜਾ ਕਿਹੜਾ ਸ਼ਾਮਿਲ ਸੀ ।
ਚਾਰ ਦਿਨ ਪਹਿਲਾਂ ਕੈਲੇਫੋਰਨੀਆਂ ਦੇ ਮਰਸਡ ਕਾਉਂਟੀ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਨੂੰ ਅਗਵਾ ਕੀਤਾ ਗਿਆ ਸੀ ਜਿਸ ਵਿੱਚ ਜਸਦੀਪ ਸਿੰਘ, ਉਸ ਦੀ ਪਤਨੀ, ਜਸਲੀਨ ਕੌਰ 8 ਮਹੀਨੇ ਦੇ ਬੱਚੀ ਅਰੂਹੀ ਤੇ ਜਸਦੀਪ ਸਿੰਘ ਦਾ ਵੱਡਾ ਭਰਾ ਅਮਨਦੀਪ ਸਿੰਘ ਸ਼ਾਮਿਲ ਹੈ। ਬੀਤੇ ਦਿਨੀ ਚਾਰਾਂ ਦੀਆਂ ਲਾਸ਼ਾਂ ਕੈਲੇੋਫੋਰਨੀਆ ‘ਚ ਬਦਾਮ ਦੇ ਖੇਤਾਂ ਵਿੱਚੋਂ ਮਿਲੀਆਂ ਸਨ। ਜਦੋਂ ਪਰਿਵਾਰ ਨੂੰ ਲਾਪਤਾ ਹੋਇਆ ਸੀ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਮਰਸਡ ਕਾਉਂਟੀ ਸੈਰੀਫ਼ ਦਫ਼ਤਰ ਵੱਲੋਂ ਜਾਂਚ ਪੜਾਤਲ ਦੌਰਾਨ ਇੱਕ ਸੀਸੀਟੀਵੀ ਫੂਟੇਜ ਜਾਰੀ ਕੀਤੀ ਗਈ ਜਿਸ ‘ਚ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ।
ਫਿਰ ਪੁਲਿਸ ਨੇ ਆਪਣੀ ਛਾਣਬੀਨ ਨੂੰ ਹੋਰ ਤੇਜ਼ ਕੀਤਾ ਤੇ ਕਾਤਲ ਤੱਕ ਪੰਹੁਚਣ ‘ਚ ਕਾਮਯਾਬ ਰਹੀ,ਜੀਸਸ ਸੈਲਗਾਡੋ ਦੀ ਨਿਸ਼ਾਨਦੇਹੀ ਤੇ ਲਾਸ਼ਾ ਨੂੰ ਬਰਾਮਦ ਕੀਤਾ ਗਿਆ ਇਸ ਕਤਲਕਾਂਡ ਨੂੰ ਲੈ ਕੇ ਕਾਫ਼ੀ ਖੁਲਾਸੇ ਹੋਏ ਨੇ.. ਕਾਤਲ ਜੀਸਸ ਸੈਲਗਾਡੋ ਨੇ ਜਿਸ ਪੰਜਾਬੀ ਪਰਿਵਾਰ ਨੂੰ ਕਿਡਨੈਪ ਕਰਕੇ ਮੌਤ ਦੇ ਘਾਟ ਉਤਾਰਿਆ ਕਦੀ ਉਹ ਉਸੇ ਪਰਿਵਾਰ ਦਾ ਡਰਾਇਵਰ ਵੀ ਰਹਿ ਚੁੱਕਿਆ ਸੀ।ਦਰਅਸਲ ਇਹ ਕਿਡਨੈਪਰ ਕਾਫ਼ੀ ਸਨਕੀ ਤੇ ਹਿਸਟਰੀ ਸ਼ੀਟਰ ਕ੍ਰਿਮੀਨਲ ਹੈ, ਸਾਲ 2005 ‘ਚ ਜੀਸਸ ਸੈਲਗਾਡੋ ਨੇ ਇੱਕ ਪਰਿਵਾਰ ਨੂੰ ਬੰਧਕ ਬਣਾਇਆ ਸੀ ਘਰ ‘ਚ ਲੁੱਟ ਕਰਕੇ ਫਰਾਰ ਹੋ ਗਿਆ ਸੀ।ਉਦੋਂ ਜੀਸਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ 2015 ‘ਚ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਉਹ ਕੈਲੇਫੋਨੀਆਂ ‘ਚ ਕੰਮ ਦੀ ਭਾਲ ਕਰਦਾ ਇੱਧਰ ਉੱਧਰ ਭਟਕ ਰਿਹਾ ਸੀ।ਮ੍ਰਿਤਕ ਜਸਦੀਪ ਸਿੰਘ ਤੇ ਉਸ ਦੇ ਪਰਿਵਾਰ ਦਾ ਕੈਲੇਫੋਨੀਆਂ ‘ਚ ਵੱਡੇ ਪੱਧਰ ‘ਤੇ ਟ੍ਰਾਂਸਪੋਰਟ ਦਾ ਕੰਮ ਕਰਦੇ ਸਨ।
ਜਿਸ ਕਾਰਨ ਮੁਲਜ਼ਮ ਜੀਸਸ ਸੈਲਗਾਡੋ ਪੰਜਾਬੀ ਪਰਿਵਾਰ ਕੋਲ ਕੰਮ ਦੀ ਭਾਲ ਲਈ ਪੰਹੁਚਿਆ ਸੀ ਜਸਦੀਪ ਸਿੰਘ ਤੇ ਉਸਦੇ ਪਰਿਵਾਰ ਨੇ ਜੀਸਸ ਨੂੰ ਕੰਮ ਤੇ ਰੱਖ ਲਿਆ ਪਰ ਇੱਕ ਸਾਲ ਪਹਿਲਾਂ ਮੁਲਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪਰਿਵਾਰ ਮੁਤਾਬਕ ਜੀਸਸ ਦਾ ਕੰਮ ਠੀਕ ਨਹੀਂ.. ਲਾਪਰਵਾਹੀ ਵਰਤਦਾ ਸੀ ਤੇ ਕੁੱਝ ਗੁੱਸੇ ਵਾਲਾ ਸੁਭਾਅ ਵੀ ਸੀ। ਸ਼ਾਇਦ ਇਸੇ ਦਾ ਬਦਲਾ ਲੈਣ ਲਈ ਹੀ ਜੀਸਸ ਸੈਲਗਾਡੋ ਨੇ ਪੰਜਾਬੀ ਪਰਿਵਾਰ ਨੂੰ ਕਿਡਨੈਪ ਕਰਕੇ ਇਸ ਘਟਨਾ ਨੂੰ ਅੰਜਮਾ ਦਿੱਤਾ। ਜੀਸਸ ਸੈਲਾਗੋਡ ਮੈਕਸੀਕੋ ਦਾ ਰਹਿਣ ਵਾਲਾ ਐ ਪੁਲਿਸ ਨੇ ਹੁਣ ਉਸ ਨੂੰ ਕਿਡਨੈਪ ਤੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ।ਇਸ ਪਰਿਵਾਰ ਦੇ ਕਤਲ ਪਿੱਛੋਂ ਜਿੱਥੇ ਕੈਲੇਫੋਰਨੀਆਂ ਚ ਪੰਜਾਬੀ ਸਹਿਮੇ ਹੋਏ ਨੇ ਤਾਂ ਦੂਜੇ ਪਾਸੇ ਉਹਨਾਂ ਦੇ ਜੱਦੀ ਪਿੰਡ ਹੁਸ਼ਿਆਰਪੁਰ ਦੇ ਹਰਸੀ ਪਿੰਡ ਵਿੱਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ