ਅੰਮ੍ਰਿਤਸਰ ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ ਡਰੋਨ ਰਾਹੀਂ ਨਸ਼ਾ ਤਸਕਰੀ ਕਰਦਾ ਹੈ ਜਾਂ ਹਥਿਆਰਾਂ ਦੀ ਸਪਲਾਈ ਕਰਦਾ ਹੈ ਜਾਂ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਉਸ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਪਰ ਪਿਆ ਇਨਾਮ ਦਿੱਤਾ ਜਾਵੇਗਾ ਤੇ ਉਸ ਦੀ ਸੂਚਨਾ ਅਤੇ ਪਹਿਚਾਣ ਗੁਪਤ ਰੱਖੀ ਜਾਵੇਗੀ ਇਸ ਮੌਕੇ ਗੱਲਬਾਤ ਕਰਦੇ ਹੋਏ ਅਟਾਰੀ ਵਾਹਗਾ ਬਾਰਡਰ ਤੇ ਪਿੰਡ ਮੁਹਾਵੇ ਤੇ ਲੋਕਾਂ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਐਸਐਫ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ
ਉਨ੍ਹਾਂ ਦੀ ਇਸ ਲਾਲਚ ਦੇ ਨਾਲ ਜੇ ਕੋਈ ਵਿਅਕਤੀ ਡਰੋਨ ਦੀ ਜਾਣਕਾਰੀ ਜਾਂ ਨਸ਼ੇ ਦੀ ਜਾਣਕਾਰੀ ਬੀਐਸਐਫ ਦੇ ਅਧਿਕਾਰੀਆਂ ਨੂੰ ਦੇਵੇਗਾ ਤੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਸਿੱਖਿਆ ਅਸੀਂ ਧੰਨਵਾਦ ਕਰਾਂਗੇ ਬੀਐਸਐਫ ਦੇ ਅਧਿਕਾਰੀਆਂ ਦਾ ਜੇਕਰ ਉਹ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨਗੇ ਕਿਉਂਕਿ ਆਏ ਦਿਨ ਮਾਵਾਂ ਦੇ ਪੁੱਤ ਮਰ ਰਹੇ ਹਨ ਕਈ ਘਰ ਉੱਜੜ ਰਹੇ ਹਨ ਤੇ ਭੈਣਾਂ ਦੇ ਵੀਰ ਮਰ ਰਹੇ ਹਨ ਇਸ ਤੇ ਰੋਕ ਲੱਗੇਗੀ ਇਹ ਆਏ ਦਿਨ ਨਸ਼ੇ ਨੂੰ ਲੈ ਕੇ ਲੋਕ ਝੂਮਦੇ ਹੋਏ ਨਜ਼ਰ ਆ ਰਹੇ ਹਨ ਚਾਹੇ ਹੁਣ ਕੁੜੀਆਂ ਹੋਣ ਚਾਹੇ ਉਹ ਮੁੰਡੇ ਹੋਣ ਬਹੁਤ ਹੀ ਮੰਦਭਾਗੀ ਗੱਲ ਹੈ ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦਿਆਂ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨੂੰ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਜੇਕਰ ਇਹ ਕਿਸੇ ਦਾ ਘਰ ਉੱਜੜਦਾ ਵੇਖ ਕੇ ਹੱਸਦੇਹਾਂ ਤੇ ਕੱਲ੍ਹ ਨੂੰ ਤੁਹਾਡਾ ਘਰ ਵੀ ਉਜੜੇਗਾ ਤੁਸੀਂ ਇਨ੍ਹਾਂ ਹਰਕਤਾਂ ਤੋਂ ਬਾਜ ਆ ਜੋ ਦਿਨ ਬ ਦਿਨ ਤੁਸੀਂ ਸਾਡੇ ਘਰਾਂ ਵਿੱਚ ਚਿੱਟਾ ਸੁੱਟ ਦਿਓ ਕੱਲ੍ਹ ਨੂੰ ਤੁਹਾਡੇ ਵੀ ਨੌਜਵਾਨ ਬੱਚੇ ਇਸ ਤਰ੍ਹਾਂ ਮਰਨ ਤੇ ਤੈਨੂੰ ਦੁੱਖ ਦਾ ਸਾਹਮਣਾ ਕਰਨਾ ਪਵੇਗਾ ਉਨ੍ਹਾਂ ਕਿਹਾ ਅਸੀਂ ਧੰਨਵਾਦ ਕਰਦਿਅਾਂ BSF ਦੇ ਉੱਚ ਅਧਿਕਾਰੀਆਂ ਜਿਨ੍ਹਾਂ ਨੇ ਇਹ ਇਨਾਮ ਰੱਖਿਆ ਹੈ ਉਨ੍ਹਾਂ ਕਿਹਾ ਕਿ ਬੀਐਸਐਫ ਨੇ ਆਪਣੇ ਪੰਜ ਕਿੱਲੋਮੀਟਰ ਹੱਦ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤੀ ਹੈ ਉਸ ਨੂੰ ਪੰਜ ਕਿਲੋਮੀਟਰ ਦੀ ਰਹਿਣ ਦੇਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਜਿਹੜਾ ਡ੍ਰੋਨ ਉਹ ਤਿੰਨ ਤੋਂ ਪੰਜ ਕਿਲੋਮੀਟਰ ਦੇ ਵਿੱਚ ਹੀ ਆਪਣੀ ਉਡਾਰੀ ਮਾਰ ਸਕਦਾ ਹੈ ਉਸ ਤੋਂ ਵੱਧ ਨਹੀਂ ਉੱਡ ਸਕਦਾਫੋ ਇਸ ਕਰਕੇ ਤੁਸੀਂ ਪੰਜ ਕਿਲੋਮੀਟਰ ਤੱਕ ਦੀ ਹੀ ਪਿੰਡਾਂ ਦੀ ਰਾਖੀ ਕਰ ਲਓ ਉਨ੍ਹਾਂ ਕਿਹਾ ਕਿ ਜਿੱਦਣ ਦਾ ਬੀਐਸਐਫ ਨੇ ਪਿੰਡਾਂ ਵਿੱਚ ਪਹਿਰਾ ਵਧਾਇਆ ਹੈ ਉਸ ਦਿਨ ਤੋਂ ਅਸੀਂ ਚੈਨ ਦੀ ਨੀਂਦ ਸੌਂ ਰਹੇ ਹਾਂ
ਉਨ੍ਹਾਂ ਕਿਹਾ ਕਿ ਆਏ ਦਿਨ ਰਾਤ ਨੂੰ ਸਾਡੇ ਡੰਗਰ ਤੇ ਟਰੈਕਟਰ ਟਰਾਲੀਆਂ ਚੋਰੀ ਹੋ ਜਾਂਦੇ ਸਨ ਜਿਸ ਨੂੰ ਹੁਣ ਠੱਲ੍ਹ ਪਈ ਹੈ ਕਿਉਂਕਿ ਬੀਐਸਐਫ ਵੱਲੋਂ ਰਾਤ ਨੂੰ ਪੰਜ ਕਿਲੋਮੀਟਰ ਦੇ ਇਲਾਕਿਆਂ ਦੇ ਵਿੱਚ ਪੂਰੀ ਚੌਕਸੀ ਵਧਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇਕ ਇਲਾਕੇ ਦੀ ਨਸ਼ੇ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਚ ਲਾਲ ਚੂੜਾ ਪਾ ਕੇ ਇਹ ਕੁੜੀ ਨਸ਼ੇ ਝੂਮਦੀ ਨਜ਼ਰ ਆ ਰਹੀ ਸੀ ਬੜੇ ਦੁੱਖ ਦੀ ਗੱਲ ਕਹਿਣੀ ਪੈਂਦੀ ਹੈ ਪਹਿਲਾਂ ਤਾਂ ਪੰਜਾਬ ਵਿੱਚ ਨੌਜਵਾਨ ਹੀ ਨਸ਼ਾ ਕਰਦੇ ਸਨ ਪਰ ਹੁਣ ਮਹਿਲਾਵਾਂ ਅਤੇ ਕੁਡ਼ੀਅਾਂ ਵੀ ਇਸ ਨਸ਼ੇ ਦੀ ਯਾਦ ਵਿੱਚ ਫਸੀਆਂ ਹੋਈਆਂ ਹਨ ਵਿਖਾਈ ਦਿੰਦੀਆਂ ਹਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ
ਜੇਕਰ ਇਸ ਨੂੰ ਜਲਦ ਤੋਂ ਜਲਦ ਨਾ ਰੋਕਿਆ ਗਿਆ ਤੇ ਪੰਜਾਬ ਉਜੜ ਜਾਵੇਗਾ ਕਿਹਾ ਆਹੀ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਜਿਸ ਤਰ੍ਹਾਂ ਬੀਐਸਐਫ ਵਾਲਿਆਂ ਨੇ ਨਸ਼ੇ ਨੂੰ ਲੈ ਕੇ ਠੋਸ ਕਦਮ ਚੁੱਕੇ ਹਨ ਸਰਕਾਰਾਂ ਨੂੰ ਇਸ ਦੇ ਖਿਲਾਫ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਉੱਜੜ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਇਹ ਪੰਜਾਬ ਪਹਿਲਾਂ ਵਾਂਗ ਹਰਾ ਭਰਾ ਪੰਜਾਬ ਕਹਿਲਾਵੇ ਪਿੰਡ ਵਾਸੀਆਂ ਕਿਹਾ ਕਿ ਬੀਐਸਐਫ ਦੇ ਇਸ ਉਪਰਾਲੇ ਨਾਲ ਆਉਣ ਵਾਲੀ ਪੀੜ੍ਹੀ ਨਸ਼ਿਆਂ ਤੋਂ ਬਚੇਗੀ ਇਹ ਬਹੁਤ ਹੀ ਵਧੀਆ ਉਪਰਾਲਾ ਹੈ ।ਉਨ੍ਹਾਂ ਕਿਹਾ ਕਿ ਜੇਕਰ ਬੀਐਸਐਫ ਇਹ ਉਪਰਾਲਾ ਪੂਰੀ ਤਨਦੇਹੀ ਨਾਲ ਨਿਭਾਏਗੀ ਤੇ ਇਹ ਜ਼ਰੂਰ ਸਿਰੇ ਚੜ੍ਹੇਗਾ ਤੇ ਲੋਕ ਵੀ ਇਨ੍ਹਾਂ ਦਾ ਸਾਥ ਦੇਣਗੇ ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਸਾਨੂੰ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਤੇ ਪ੍ਰਸ਼ਾਸਨ ਦਾ ਸਾਥ ਦੇਣਾ ਪਵੇਗਾ