ਅੱਜ ਚੰਡੀਗੜ੍ਹ ‘ਚ ਹੋਏ ਏਅਰ-ਸ਼ੋਅ ‘ਚ ਰਾਸ਼ਟਰਪਤੀ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ।ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਰਹੇ।ਸੀਐੱਮ ਮਾਨ ਦੀ ਗੈਰਹਾਜ਼ਰੀ ‘ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਵਾਲ ਚੁੱਕੇ ਹਨ।
ਰਾਜਪਾਲ ਦਾ ਕਹਿਣਾ ਹੈ ਕਿ ‘ ਰਾਸ਼ਟਰਪਤੀ ਇੱਥੇ ਹਨ, ਸੀਐੱਮ ਮਾਨ ਕਿੱਥੇ ਹਨ’ ਉਨ੍ਹਾਂ ਇਹ ਵੀ ਕਿਹਾ ਕਿ ਸੀਐੱਮ ਦੀਆਂ ਕੁਝ ਸੰਵਿਧਾਨਿਕ ਜਿੰਮੇਵਾਰੀਆਂ ਹੁੰਦੀਆਂ ਹਨ।ਦੱਸ ਦੇਈਏ ਕਿ ਇਨ੍ਹੀਂ ਸੀਐੱਮ ਭਗਵੰਤ ਮਾਨ ਗੁਜਰਾਤ ਵਿਖੇ ਸੀਐੱਮ ਅਰਵਿੰਦ ਕੇਜਰੀਵਾਲ ਨਾਲ ਪ੍ਰਚਾਰ ‘ਚ ਰੁੱਝੇ ਹੋਏ ਹਨ।