ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜੈਨੀ ਜੌਹਲ ਨੇ ਸਿੱਧੂ ਦੀ ਮੌਤ ਦੇ ਇਨਸਾਫ਼ ਲਈ ਨਵਾਂ ਗਾਣਾ ਗਾਇਆ ਜਿਸ ਦਾ ਨਾਮ ਹੈ ‘ਲੈਟਰ ਟੂ ਸੀਐੱਮ’ ਗਾਇਆ ਹੈ।ਗਾਣੇ ਦੇ ਬੋਲ ਹਨ ‘ਸਾਡੇ ਘਰ ਉੱਜੜ ਗਏ,ਥੋਡੇ ਘਰ ਗੂੰਜ਼ਣ ਸ਼ਹਿਨਾਈਆਂ”।ਜਿਸ ਨੂੰ ਲੈ ਕੇ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਜੈਨੀ ਜੌਹਲ ਦਾ ਮੈਨੂੰ ਫ਼ੋਨ ਆਇਆ ਕਿ ਆਂਟੀ ਜੀ ਮੈਨੂੰ ਧਮਕੀਆਂ ਮਿਲ ਰਹੀਆਂ ਹਨ’।
ਉਥੇ ਹੀ ਸਿੱਧੂ ਦੇ ਮਾਤਾ ਜੀ ਨੇ ਕਿਹਾ ਕਿ ‘ਕੀ ਉਸ ਬੱਚੀ ਨੇ ਗਲਤ ਗਾਇਆ।ਜੇਕਰ ਉਸ ਬੱਚੀ ਨਾਲ ਕੁਝ ਵੀ ਗਲਤ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਅਸੀਂ ਸਾਰੇ ਹੀ ਹੋਵਾਂਗੇ।ਕਿਉਂਕਿ ਅਸੀਂ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦੇ।
ਦੱਸ ਦੇਈਏ ਕਿ ਬੀਤੇ ਦਿਨ ਜੈਨੀ ਜੌਹਲ ਦਾ ਨਵਾਂ ਗਾਇਆ, ਜਿਸ ਦਾ ਨਾਮ ਹੈ ‘ਲੈਟਰ ਟੂ ਸੀਐੱਮ’।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਜੈਨੀ ਦੇ ਇਸ ਗੀਤ ਦਾ ਟਾਈਟਲ ‘ਲੈਟਰ ਟੂ CM ਹੈ। ਇਸ ਗੀਤ ‘ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ ਦੀ ਗੱਲ ਕਹੀ ਹੈ।
ਜੈਨੀ ਦੇ ਇਸ ਨਵੇਂ ਗੀਤ ਦੇ ਬੋਲ ਹਨ- ‘ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੁੰਜਨ ਸ਼ਹਿਨਾਈਆਂ’। ਇਸ ਗੀਤ ਨੂੰ ਖੁਦ ਜਾਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ।ਪੰਜਾਬੀ ਗਾਇਕ ਨੇ ਗੀਤ ਦੇ ਬੋਲਾਂ ਵਿੱਚ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਬਾਰੇ ਮੀਡੀਆ ਵਿੱਚ ਲੀਕ ਹੋਣ ਦਾ ਮਾਮਲਾ ਵੀ ਉਠਾਇਆ ਹੈ।