Tata Motors Best Selling Car: ਭਾਰਤੀ ਬਾਜ਼ਾਰ ‘ਚ ਕਾਰਾਂ ਤਾਂ ਬਹੁਤ ਨੇ ਪਰ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਸੰਦ ਆਉਣ ਵਾਲੀ ਕਾਰ ਟਾਟਾ ਦੀ ਹੈ। ਲਗਾਤਾਰ ਟਾਟਾ ਮੋਟਰਸ ਦੀ ਗੱਡੀਆਂ ਦੇ ਵਿਕਰੀ ‘ਚ ਹੋ ਰਹੇ ਵਾਧੇ ਨਾਲ ਇਹ ਤਾਂ ਸਾਫ਼ ਹੈ ਕਿ ਦੇਸ਼ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਵਿੱਚ ਟਾਟਾ ਮੋਟਰਸ ਲਗਾਤਾਰ ਕਾਮਯਾਬ ਹੋ ਰਿਹਾ ਹੈ। ਇਸ ਦੀ ਤਾਜ਼ਾ ਉਦਾਹਰਣ ਕੰਪਨੀ ਦੀ ਪਿਛਲੇ ਮਹੀਨੇ ਹੋਈ ਕਾਰਾਂ ਦੀ ਸ਼ਾਨਦਾਰ ਵਿਕਰੀ ਦੀ ਗਿਣਤੀ ਹੈ। ਸਤੰਬਰ ‘ਚ ਕੰਪਨੀ ਨੇ ਆਪਣਾ ਹੀ ਰਿਕਾਰਡ ਤੋੜਦੇ ਹੋਏ 47,654 ਕਾਰਾਂ ਵੇਚੀਆਂ ਹਨ।
ਦੱਸ ਦਈਏ ਕਿ ਇਸ ਸੇਲ ਨਾਲ ਕੰਪਨੀ ਦੇਸ਼ ਦੇ ਸਭ ਤੋਂ ਵੱਡੇ ਕਾਰ ਨਿਰਮਾਤਾਵਾਂ ‘ਚ ਤੀਜੇ ਸਥਾਨ ‘ਤੇ ਬਣੀ ਹੋਈ ਹੈ। ਪਿਛਲੇ ਸਾਲ ਸਤੰਬਰ 2021 ਵਿੱਚ, ਟਾਟਾ ਮੋਟਰਜ਼ ਨੇ ਕੁੱਲ 25,730 ਕਾਰਾਂ ਵੇਚੀਆਂ ਸੀ। ਜਿਸ ‘ਚ ਸਾਲ ਦਰ ਸਾਲ ਦੇ ਆਧਾਰ ‘ਤੇ ਪਿਛਲੇ ਮਹੀਨੇ ਕੰਪਨੀ ਦੀ ਵਿਕਰੀ ‘ਚ 85 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਟਾਟਾ ਮੋਟਰਜ਼ ਦੇ ਇਸ ਵਾਧੇ ‘ਚ ਕੰਪਨੀ ਦੀ ਇੱਕ ਕਾਰ ਦੀ ਵੱਡੀ ਭੂਮਿਕਾ ਹੈ ਉਹ ਕਾਰ ਹੋਈ ਹੋਰ ਨਹੀਂ ਸਗੋਂ ਟਾਟਾ ਨੈਕਸਨ ਹੈ।
ਟਾਟਾ Nexon ਦੀ ਸਭ ਤੋਂ ਵੱਧ ਵਿਕਰੀ
ਟਾਟਾ ਦੀ ਇੱਕ ਸਬ-ਕੰਪੈਕਟ SUV ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਚੋਂ ਇੱਕ ਹੈ। ਪਿਛਲੇ ਮਹੀਨੇ ਕੰਪਨੀ ਨੇ ਇਸ SUV ਦੇ 14,518 ਯੂਨਿਟ ਵੇਚੇ। ਸਤੰਬਰ ਮਹੀਨੇ ‘ਚ ਨੈਕਸਨ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਕਾਰ ਸੀ। ਇਸ ਤੋਂ ਵੱਧ ਸਿਰਫ ਮਾਰੂਤੀ ਬ੍ਰੇਜ਼ਾ ਦੀ ਵਿਕਰੀ ਹੋਈ। ਇਹ ਕਾਰ ਭਾਰਤੀ ਬਾਜ਼ਾਰ ‘ਚ ਸਨੇਟ, ਬ੍ਰੇਜ਼ਾ, ਕ੍ਰੇਟਾ ਅਤੇ ਵੇਨਿਊ ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰਦੀ ਹੈ।
Tata Nexon ਕੀਮਤ ਅਤੇ ਇੰਜਣ
ਕਾਰ 1.2-L, ਤਿੰਨ-ਸਿਲੰਡਰ ਟਰਬੋ-ਪੈਟਰੋਲ ਇੰਜਣ ਨਾਲ ਸੰਚਾਲਿਤ ਹੈ ਜੋ 120 PS ਦੀ ਪਾਵਰ ਅਤੇ 170 Nm ਦਾ ਟਾਰਕ ਪੈਦਾ ਕਰਦੀ ਹੈ। ਨਾਲ ਹੀ ਦੂਜਾ ਇੰਜਣ 1.5-L ਚਾਰ-ਸਿਲੰਡਰ ਟਰਬੋ-ਡੀਜ਼ਲ ਇੰਜਣ ਹੈ, ਜੋ 110 PS ਦੀ ਪਾਵਰ ਅਤੇ 260 Nm ਦਾ ਟਾਰਕ ਦਿੰਦਾ ਹੈ। Tata Nexon ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 7.60 ਲੱਖ ਰੁਪਏ ਹੈ। ਜਦਕਿ ਇਸ ਦੇ ਟਾਪ ਸਪੈਕ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 14.08 ਲੱਖ ਰੁਪਏ ਹੈ।
Tata Nexon ਦੇ ਫੀਚਰਸ
Tata Nexon ਨੂੰ ਆਟੋ-ਡਿਮਿੰਗ IRVM, ਏਅਰ ਕੁਆਲਿਟੀ ਡਿਸਪਲੇਅ ਵਾਲਾ ਏਅਰ ਪਿਊਰੀਫਾਇਰ, ਕੂਲਡ ਗਲੋਵਬਾਕਸ, ਕਰੂਜ਼ ਕੰਟਰੋਲ, ਰੀਅਰ ਵੈਂਟਸ ਦੇ ਨਾਲ ਆਟੋ ਏਸੀ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਸਪੋਰਟ, 7-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵੈਂਟੀਲੇਡੇਡ ਫਰੰਟ ਸੀਟਾਂ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਰੇਨ-ਸੈਂਸਿੰਗ ਵਾਈਪਰ ਵਰਗੇ ਫੀਚਰਸ ਮਿਲਦੇ ਹਨ।