ਲੰਡਨ: ਮਾਨਚੈਸਟਰ ‘ਚ 62 ਸਾਲਾ ਸਿੱਖ ਵਿਅਕਤੀ ਨੂੰ ਮੁੱਕਾ ਮਾਰ ਕੇ ਮਾਰਨ ਵਾਲੇ ਵਿਅਕਤੀ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਵਤਾਰ ਸਿੰਘ 23 ਜੂਨ ਨੂੰ ਆਪਣਾ ਕੰਮ ਖ਼ਤਮ ਕਰਕੇ ਘਰ ਨੂੰ ਜਾ ਰਿਹਾ ਸੀ। ਜਦੋਂ 28 ਸਾਲਾ ਕਲਾਉਡੀਓ ਕੈਂਪੋਸ ਨੇ ਸ਼ਹਿਰ ਦੇ ਕੇਂਦਰ ਦੇ ਟਿਬੇ ਸਟਰੀਟ ਇਲਾਕੇ ‘ਚ ਬਗੈਰ ਕਿਸੇ ਕਾਰਨ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਿਰ ‘ਤੇ ਮੁੱਕਾ ਲੱਗਣ ਕਾਰਨ ਅਵਤਾਰ ਸਿੰਘ ਉਸੇ ਸੜਕ ‘ਤੇ ਬੇਹੋਸ਼ ਹੋ ਗਿਆ। ਹਮਲਾਵਰ ਉਨ੍ਹਾਂ ਨੂੰ ਉੱਥੇ ਹੀ ਛੱਡ ਕੇ ਚਲਾ ਗਿਆ। ਕਿਸੇ ਰਾਹਗੀਰ ਨੇ ਐਂਬੂਲੈਂਸ ਬੁਲਾਈ।
ਹਮਲੇ ‘ਚ ਅਵਤਾਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਬ੍ਰੇਨ ਹੈਮਰੇਜ ਦੇ ਨਾਲ-ਨਾਲ ਗੱਲ੍ਹ, ਜਬਾੜੇ ਵਿਚ ਕਈ ਫਰੈਕਚਰ ਆਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹਮਲਾਵਰ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਕਲਾਉਡੀਓ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।