ਬੁੱਧਵਾਰ, ਜੁਲਾਈ 9, 2025 07:22 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਸੁਨੀਲ ਜਾਖੜ ਨੇ ਕੈਪਟਨ ਨੂੰ ਚਿੱਠੀ ਲਿਖੀ ਰਾਣਾ ਸੋਢੀ ਵਿਰੁੱਧ ਕਾਰਵਾਈ ਦੀ ਕੀਤੀ ਮੰਗੀ

by propunjabtv
ਜੁਲਾਈ 27, 2021
in ਦੇਸ਼, ਪੰਜਾਬ, ਰਾਜਨੀਤੀ
0

ਕਾਂਗਰਸ ਅੰਦਰ ਕਲੇਸ਼ ਅਜੇ ਸ਼ਾਂਤ ਨਹੀਂ ਹੋਇਆ ਹੈ, ਬਲਕਿ ਅੰਦਰੋਂ-ਅੰਦਰ ਲਾਟਾਂ ਸੁਲਗ ਰਹੀਆਂ ਹਨ। ਸਾਬਕਾ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਏਆਈਸੀਸੀ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਕਥਿਤ ‘ਦੋਹਰਾ ਮੁਆਵਜ਼ਾ’ ਮਾਮਲੇ ‘ਚ ਅਪਰਾਧਿਕ ਕਾਰਵਾਈ ਦੀ ਮੰਗ ਕੀਤੀ ਹੈ। ਇਸ ਚਿੱਠੀ ‘ਚ ਜਾਖੜ ਨੇ ਰਾਣਾ ਗੁਰਮੀਤ ਸੋਢੀ ਦੀ ਸ਼ਰਾਬ ਫੈਕਟਰੀ ਲਾਇਸੈਂਸ ਤੋਂ ਇਲਾਵਾ ਇੱਕ ਮਾਮਲੇ ‘ਚ ਆਪਣੀ ਜ਼ਮੀਨ ਦਾ ਦੋਹਰਾ ਮੁਆਵਜ਼ਾ ਲੈਣ ਦਾ ਜ਼ਿਕਰ ਵੀ ਕੀਤਾ ਹੈ।

ਸੋਢੀ ਨੇ ਇਸ ਸ਼ਰਾਬ ਫੈਕਟਰੀ ਦਾ ਲਾਇਸੈਂਸ ਅਕਾਲੀ-ਭਾਜਪਾ ਸਰਕਾਰ ਸਮੇਂ ਲਿਆ ਸੀ। ਇਹ ਸਵਾਲ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੁੱਕਿਆ ਹੈ। ਅਜਿਹੀ ਸਥਿਤੀ ‘ਚ ਇਹ ਮਾਮਲਾ ਰਾਣਾ ਸੋਢੀ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਤਕਨੀਕੀ ਤੌਰ ‘ਤੇ ਸ਼ਰਾਬ ਪ੍ਰਾਜੈਕਟ ਸਥਾਪਤ ਕਰਨ ਲਈ ਲਾਇਸੈਂਸ ਲੈਣਾ ਗਲਤ ਨਹੀਂ, ਪਰ ਕਾਂਗਰਸ ਦੇ ਹਲਕਿਆਂ ‘ਚ ਚਰਚਾ ਹੈ ਕਿ ਰਾਣਾ ਸੋਢੀ ਨੂੰ ਲਾਇਸੈਂਸ ਕਿਵੇਂ ਮਿਲਿਆ?

ਇਹ ਪਤਾ ਲੱਗਿਆ ਹੈ ਕਿ ਰਾਣਾ ਸੋਢੀ ਨੇ ਪੰਜਾਬ ਸਰਕਾਰ ਨੂੰ ਇਸ ਪ੍ਰਾਜੈਕਟ ਨੂੰ ਫਾਜ਼ਿਲਕਾ ਦੇ ਪਿੰਡ ਹੀਰਾਂਵਾਲੀ ਤੋਂ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਲਈ ਲਿਖਿਆ ਹੈ, ਕਿਉਂਕਿ ਇਸ ਪਿੰਡ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਪ੍ਰਾਜੈਕਟ ਇੱਥੇ ਸਥਾਪਤ ਕੀਤਾ ਜਾਵੇ। ਸਥਾਨਕ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਇਸ ਪ੍ਰਾਜੈਕਟ ਦੇ ਵਿਰੁੱਧ ਹਨ।

ਖੇਡ ਮੰਤਰੀ ਰਾਣਾ ਸੋਢੀ ਪਹਿਲਾਂ ਹੀ ਆਪਣੀ ਜ਼ਮੀਨ ਦਾ ਦੁਗਣਾ ਮੁਆਵਜ਼ਾ ਮਿਲਣ ਦੇ ਮੁੱਦੇ ਦਾ ਸਾਹਮਣਾ ਕਰ ਰਹੇ ਹਨ। ਸਾਬਕਾ ਪਾਰਟੀ ਮੁਖੀ ਸੁਨੀਲ ਜਾਖੜ ਨੇ ਸੋਢੀ ਨੂੰ ਅਕਾਲੀ-ਭਾਜਪਾ ਵਿੱਚ ਲਾਇਸੈਂਸ ਮਿਲਣ ਦਾ ਮੁੱਦਾ ਵੀ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਉਨ੍ਹਾਂ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਪੱਤਰ ਵੀ ਲਿਖਿਆ ਸੀ।

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਸੋਢੀ ਨੂੰ ਜ਼ਮੀਨ ਦੇ ਦੋਹਰੇ ਮੁਆਵਜ਼ੇ ਅਤੇ ਪਿਛਲੀ ਅਕਾਲੀ ਸਰਕਾਰ ਤੋਂ ਸ਼ਰਾਬ ਫੈਕਟਰੀ ਦਾ ਲਾਇਸੈਂਸ ਲੈਣ ਲਈ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਚੁੱਕੀ ਸੀ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੂੰ ਲਿਖੇ ਇੱਕ ਪੱਤਰ ‘ਚ ਉਨ੍ਹਾਂ ਨੇ ਸੋਢੀ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਬਾਰੇ ਲਿਖਿਆ ਹੈ। ਹਾਲਾਂਕਿ ਸਾਬਕਾ ਪ੍ਰਧਾਨ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਪੱਤਰਾਂ ਨੇ ਪਾਰਟੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਪਾਰਟੀ ਦੇ ਇੱਕ ਸੀਨੀਅਰ ਮੰਤਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਜਦੋਂ ਜਾਖੜ ਨੂੰ ਗ਼ੈਰ-ਰਸਮੀ ਤੌਰ ‘ਤੇ ਕੈਬਨਿਟ ਦੀ ਬੈਠਕ ਵਿੱਚ ਬੁਲਾਇਆ ਗਿਆ ਸੀ ਤਾਂ ਜਾਖੜ ਨੇ ਰਾਣਾ ਸੋਢੀ ਨਾਲ ਮੁਲਾਕਾਤ ‘ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਜਦੋਂ ਹੀਰਾਂਵਾਲੀ ਪਿੰਡ ਦੇ ਲੋਕਾਂ ਨੇ ਇਸ ਪ੍ਰਾਜੈਕਟ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੀ ਤਾਂ ਉਹ ਸਥਾਨਕ ਸੰਸਦ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੂੰ ਵੀ ਮਿਲੇ ਸਨ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਖ਼ੁਦ ਉਨ੍ਹਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ ਤੇ ਇਸ ਪ੍ਰਾਜੈਕਟ ਨੂੰ ਇੱਥੇ ਨਹੀਂ ਲੱਗਣ ਦੇਣਗੇ, ਪਰ ਜਦੋਂ ਸੁਖਬੀਰ ਬਾਦਲ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਖ਼ੁਦ ਆਪਣਾ ਟੈਕਸ ਤੇ ਆਬਕਾਰੀ ਮੰਤਰੀ ਹੁੰਦਿਆਂ ਇਹ ਪ੍ਰਾਜੈਕਟ ਕੀਤਾ ਸੀ ਤਾਂ ਉਨ੍ਹਾਂ ਨੇ ਇਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਫਾਜ਼ਿਲਕਾ ਦੇ ਇਸ ਪਿੰਡ ‘ਚ ਧਰਨਿਆਂ ਦੇ ਮੱਦੇਨਜ਼ਰ ਸਰਕਾਰ ਨੇ ਇੱਥੇ ਪ੍ਰਾਜੈਕਟ ਸਥਾਪਤ ਨਾ ਕਰਨ ਦਾ ਭਰੋਸਾ ਦਿੱਤਾ। ਇਸ ਲਈ ਪਤਾ ਲੱਗਿਆ ਹੈ ਕਿ ਰਾਣਾ ਸੋਢੀ ਹੁਣ ਇਸ ਨੂੰ ਹੋਰ ਕਿਤੇ ਸ਼ਿਫਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਨਾਜ ਅਧਾਰਤ ਸ਼ਰਾਬ ਬਣਾਉਣ ਦੇ ਇਸ ਪ੍ਰਾਜੈਕਟ ਨੂੰ 28 ਅਗਸਤ 2015 ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਪ੍ਰੋਜੈਕਟ ਰਿਪੋਰਟ ਅਨੁਸਾਰ 17 ਅਕਤੂਬਰ 2017 ਤੱਕ ਤਿਆਰ ਹੋਣਾ ਸੀ। ਇਸ ਵਿੱਚ 100 ਕਿੱਲੋਟਰ ਸ਼ਰਾਬ ਪ੍ਰਤੀ ਦਿਨ ਤਿਆਰ ਕੀਤੀ ਜਾਣੀ ਸੀ ਤੇ ਪੰਜ ਮੈਗਾਵਾਟ ਦਾ ਸਹਿ-ਉਤਪਾਦਨ ਪਲਾਂਟ ਲਗਾਇਆ ਜਾਣਾ ਸੀ। ਇਸ ਪ੍ਰਾਜੈਕਟ ‘ਤੇ 122.75 ਕਰੋੜ ਰੁਪਏ ਖਰਚ ਆਉਣੇ ਸਨ।

Tags: captainletterRana Sodhisunil jakhar
Share201Tweet126Share50

Related Posts

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025

ਸ੍ਰੀ ਹਰਿਮੰਦਰ ਸਾਹਿਬ ‘ਚ ਬੱਚੇ ਨੂੰ ਇਕੱਲਾ ਛੱਡ ਚਲੇ ਗਏ ਮਾਪੇ, CCTV ‘ਚ ਤਸਵੀਰਾਂ ਕੈਦ

ਜੁਲਾਈ 7, 2025

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਜੁਲਾਈ 6, 2025

ਕਾਂਗਰਸ ਨੇ ਸਿਰਫ਼ ਨਹਿਰੂ ਦੀ ਕੁਰਸੀ ਲਈ ਪੰਜਾਬ ਦੀ ਜ਼ਮੀਨ, ਪਾਣੀ ਅਤੇ ਸ਼ਾਨ ਸੌਂਪ ਦਿੱਤੀ: ਤਲਵੰਡੀ

ਜੁਲਾਈ 6, 2025
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

Skin Care Tips: ਚਿਹਰੇ ਦੇ ਦਾਗ ਹੋ ਜਾਣਗੇ ਸਾਫ਼, ਅਪਣਾਓ ਇਹ ਘਰੇਲੂ ਨੁਸਖ਼ੇ

ਜੁਲਾਈ 7, 2025

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਇਜ਼ਰਾਈਲ PM ਕਰਨਗੇ ਅਮਰੀਕਾ ਦੌਰਾ, ਟਰੰਪ ਤੇ ਨੇਤਨਯਾਹੂ ਦੀ ਮੁਲਾਕਾਤ ਕੀ ਲੈ ਕੇ ਆਏਗੀ ਨਵਾਂ ਫ਼ੈਸਲਾ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.