ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ | ਇਸ ਦੇ ਵਿਚਾਲੇ ਹੁਣ ਇਸ ਪੌਰਨ ਵੀਡੀਓਜ਼ ਮਾਮਲੇ ‘ਚ ਰਾਜ ਕੁੰਦਰਾ ਨੂੰ 14 ਦਿਨ ਦੀ ਪੁਲਿਸ ਹਿਰਾਸਤ ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜ ਕੁੰਦਰਾ ਦੇ ਸਿਟੀ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਦੇ ਡੇਬਿਟ ਅਕਾਊਂਟ ਫਰੀਜ਼ ਕਰ ਦਿੱਤੇ ਗਏ ਹਨ। ਕੋਟਕ ਮਹਿੰਦਰਾ ਬੈਂਕ ‘ਚ ਇਕ ਕਰੋੜ 13 ਲੱਖ ਰੁਪਏ ਜਮ੍ਹਾ ਹਨ।
ਕ੍ਰਾਇਮ ਬ੍ਰਾਂਚ ਨੇ ਇਸ ਕੇਸ ਨਾਲ ਜੁੜੇ ਤਮਾਮ ਉਨ੍ਹਾਂ ਵਿਕਟਿਮਸ ਨੂੰ ਅਪੀਲ ਕੀਤੀ ਹੈ ਜੋ ਅਜੇ ਤਕ ਸਾਹਮਣੇ ਨਹੀਂ ਆਏ। ਇਕ ਵਿਕਟਿਮ 26 ਜੁਲਾਈ ਨੂੰ ਕ੍ਰਾਇਮ ਬਰਾਂਚ ਦੇ ਸਾਹਮਣੇ ਆਈ ਹੈ ਤੇ ਉਸ ਨੇ ਆਪਣੀ ਸਟੇਟਮੈਂਟ ਵੀ ਕ੍ਰਾਇਮ ਬਰਾਂਚ ਨੂੰ ਦਿੱਤੀ ਹੈ।
ਪੁਲਿਸ ਨੇ ਐਪਲ ਸਟੋਰ ਤੋਂ ਹੌਟਸ਼ੌਟਸ ਦੀ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਇਸ ਤੋਂ 1.64 ਕਰੋੜ ਰੁਪਏ ਮਿਲੇ ਹਨ। ਗੂਗਲ ਤੋਂ ਅਜੇ ਪੇਮੈਂਟ ਦੀ ਜਾਣਕਾਰੀ ਆਉਣੀ ਬਾਕੀ ਹੈ। 24 ਜੁਲਾਈ ਨੂੰ ਜੋ ਰੇਟ ਕੁੰਦਰਾ ਦੇ ਦਫਤਰ ਤੇ ਕੀਤੀ ਗਈ ਉਸ ‘ਚ ਫੌਰੇਨ ਟ੍ਰਾਂਜ਼ੈਕਸ਼ਨਜ਼ ਨਾਲ ਜੁੜੀਆਂ ਫਾਇਲਾਂ ਮਿਲੀਆਂ ਹਨ।
ਰਾਜ ਕੁੰਦਰਾ ਦੇ ਮੋਬਾਇਲ ਤੇ ਰਾਇਨ ਦੇ Mac Book ਤੋਂ HotShots ਦੇ ਰੇਵੇਨਿਊ ਤੇ ਪੇਮੈਂਟਸ ਨਾਲ ਜੁੜੇ ਚੈਟਸ ਮਿਲੇ ਹਨ।