SSC IMD SA ਭਰਤੀ 2022: ਸਰਕਾਰੀ ਨੌਕਰੀਆਂ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਭਾਰਤ ਦੇ ਮੌਸਮ ਵਿਭਾਗ ਵਿੱਚ ਵਿਗਿਆਨਕ ਸਹਾਇਕ ਦੇ ਅਹੁਦੇ ਲਈ ਬੰਪਰ ਖਾਲੀ ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 990 ਅਸਾਮੀਆਂ ਦੀ ਭਰਤੀ ਕੀਤੀ ਗਈ ਹੈ। ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ssc.nic.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 18 ਅਕਤੂਬਰ 2022 ਹੈ।
ਵਿਦਿਅਕ ਯੋਗਤਾ:
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਉੱਚ ਸਿੱਖਿਆ ਦੇ ਸੰਸਥਾਨ ਤੋਂ ਵਿਗਿਆਨ ਵਿਸ਼ਿਆਂ (ਵਿਸ਼ੇ ਵਜੋਂ ਭੌਤਿਕ ਵਿਗਿਆਨ) / ਕੰਪਿਊਟਰ ਵਿਗਿਆਨ / ਸੂਚਨਾ ਤਕਨਾਲੋਜੀ / ਕੰਪਿਊਟਰ ਐਪਲੀਕੇਸ਼ਨ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜਰੂਰੀ ਹੈ। ਇਸ ਤੋਂ ਇਲਾਵਾ ਇਲੈਕਟ੍ਰਾਨਿਕਸ ਅਤੇ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਚ ਡਿਪਲੋਮਾ ਕਰਨ ਵਾਲੇ ਉਮੀਦਵਾਰ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ:
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਖਵੀਂ ਸ਼੍ਰੇਣੀ ਨੂੰ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲੇਗੀ। SSC ਨੇ ਕੇਂਦਰ ਸਰਕਾਰ ਦੇ ਧਰਤੀ ਵਿਗਿਆਨ ਮੰਤਰਾਲੇ ਦੇ ਭਾਰਤ ਮੌਸਮ ਵਿਭਾਗ ਵਿੱਚ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਅਨੁਸਾਰ ਐਸਐਸਸੀ ਵੱਲੋਂ ਕੁੱਲ 990 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਹਨਾਂ ਅਹੁਦਿਆਂ ‘ਤੇ ਉਮੀਦਵਾਰਾਂ ਦੀ ਚੋਣ ਲਈ ਕਰਵਾਈ ਗਈ ਇਸ ਭਰਤੀ ਪ੍ਰਕਿਰਿਆ ਦੇ ਤਹਿਤ ਕੰਪਿਊਟਰ ਅਧਾਰਤ ਪ੍ਰੀਖਿਆ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਬਾਅਦ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।
ਪ੍ਰੀਖਿਆ 2 ਘੰਟੇ ਦੀ ਹੋਵੇਗੀ।
ਇਸ ਦੇ ਦੋ ਹਿੱਸੇ ਹੋਣਗੇ। ਭਾਗ 1 ਜਨਰਲ ਇੰਟੈਲੀਜੈਂਸ ਅਤੇ ਤਰਕ, ਮਾਤਰਾਤਮਕ ਯੋਗਤਾ, ਅੰਗਰੇਜ਼ੀ ਭਾਸ਼ਾ ਅਤੇ ਸਮਝ
ਭਾਗ 2 ਵਿੱਚ ਜਨਰਲ ਅਵੇਅਰਨੈਸ ਤੋਂ 25-25 ਸਵਾਲ ਅਤੇ ਸਬੰਧਤ ਵਿਸ਼ੇ ਤੋਂ 100 ਸਵਾਲ ਹੋਣਗੇ।
ਹਰੇਕ ਪ੍ਰਸ਼ਨ ਲਈ 1 ਅੰਕ ਨਿਰਧਾਰਤ ਕੀਤਾ ਗਿਆ ਹੈ। ਪ੍ਰੀਖਿਆ ਵਿੱਚ 0.25 ਅੰਕਾਂ ਦੀ ਨਕਾਰਾਤਮਕ ਮਾਰਕਿੰਗ ਹੋਵੇਗੀ।