ਤੁਸੀਂ ਅਕਸਰ ਸੜਕ ’ਤੇ ਪਿੱਛਿਓਂ ਆ ਰਹੇ ਕੁਝ ਵਾਹਨਾਂ ਦੇ ਉੱਚੇ ਹਾਰਨਾਂ ਦੀ ਆਵਾਜ਼ ਸੁਣੀ ਹੋਵੇਗੀ। ਉੱਚੇ ਹਾਰਨ ਸੁਣਨ ਤੋਂ ਬਾਅਦ ਤੁਸੀਂ ਵੀ ਪਰੇਸ਼ਾਨ ਹੁੰਦੇ ਹੋਵੋਗੇ। ਲੋਕ ਅਕਸਰ ਸੜਕਾਂ ’ਤੇ ਧਿਆਨ ਦਿਵਾਉਣ ਲਈ ਅਜਿਹੀ ਗ਼ਲਤੀ ਕਰਦੇ ਹਨ, ਜਿਸ ਦਾ ਭੁਗਤਾਨ ਉਨ੍ਹਾਂ ਨੂੰ ਭਾਰੀ ਚਲਾਨ ਭਰ ਕੇ ਭੁਗਤਨਾ ਪੈਂਦਾ ਹੈ। ਇਸ ਮਾਮਲੇ ’ਚ ਟ੍ਰੈਫਿਕ ਪੁਲਿਸ ਵੀ ਕਾਫ਼ੀ ਸਰਗਰਮ ਹੈ। ਉਹ ਅਜਿਹੇ ਵਾਹਨਾਂ ਦੀ ਸ਼ਨਾਖ਼ਤ ਕਰ ਕੇ ਤੁਰੰਤ ਚਲਾਨ ਕੱਟ ਰਹੀ ਹੈ।
ਕਿੰਨੇ ਦਾ ਕੱਟਿਆ ਜਾਵੇਗਾ ਚਲਾਨ?
ਲੋਕ ਮੋਟਰਸਾਈਕਲ ਨੂੰ ਜ਼ਿਆਦਾ ਸਟਾਈਲਿਸ਼ ਬਣਾਉਣ ਦੇ ਚੱਕਰ ’ਚ ਅਜਿਹਾ ਕੰਮ ਕਰਦੇ ਹਨ। ਇਨ੍ਹਾਂ ਦੀ ਉੱਚੀ ਆਵਾਜ਼ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੱਧ ਤਕਲੀਫ਼ ਹੁੰਦੀ ਹੈ ਅਤੇ ਇਸ ਨਾਲ ਆਵਾਜ਼ ਪ੍ਰਦੂਸ਼ਣ ਵੀ ਫੈਲਦਾ ਹੈ। ਜੇ ਤੁਸੀਂ ਵੀ ਆਪਣੀ ਬਾਈਕ ਨੂੰ ਸਟਾਈਲਿਸ਼ ਬਣਾਉਣ ਲਈ ਪ੍ਰੈਸ਼ਰ ਹਾਰਨ ਅਤੇ ਮੋਡੀਫਾਈਡ ਸਾਈਲੈਂਸਰ ਲਗਵਾ ਰਹੇ ਹੋ, ਤਾਂ ਤੁਹਾਨੂੰ ਇਸ ਲਈ 1,000 ਹਜਾਰ ਰੁਪਏ ਦਾ ਚਲਾਨ ਭਰਨਾ ਪੈ ਸਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ’ਤੇ ਟ੍ਰੈਫਿਕ ਪੁਲਿਸ ਤੁਹਾਡਾ ਡੀਐੱਲ ਰੱਦ ਵੀ ਕਰ ਸਕਦੀ ਹੈ। ਇਸ ਲਈ ਅਜਿਹਾ ਕੰਮ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
ਹਾਰਨ ਨਾਲ ਫੈਲਦਾ ਹੈ ਆਵਾਜ਼ ਪ੍ਰਦੂਸ਼ਣ
ਦਰਅਸਲ ਸ਼ਹਿਰਾਂ ’ਚ ਕੁਝ ਥਾਵਾਂ ਅਜਿਹੀਆਂ ਹਨ, ਜਿੱਥੇ ਹਾਰਨ ਵਜਾਉਣ ਦੀ ਮਨਾਹੀ ਹੰੁਦੀ ਹੈ। ਅਜਿਹੀਆਂ ਥਾਵਾਂ ਨੂੰ ‘ਨੋ ਹਾਰਨ ਪਲੇਸ’ ਜਾਂ ‘ਨੋ ਹਾਰਨ ਜ਼ੋਨ’ ਕਿਹਾ ਜਾਂਦਾ ਹੈ ਜਿਵੇਂ ਸਕੂਲ, ਹਸਪਤਾਲ ਆਦਿ ਦੇ ਨੇੜੇ ‘ਨੋ ਹਾਰਨ ਜ਼ੋਨ’ ਹੁੰਦਾ ਹੈ। ਅਜਿਹੀਆਂ ਥਾਵਾਂ ’ਤੇ ਤੁਹਾਨੂੰ ਅਕਸਰ ਸੜਕ ’ਤੇ ‘ਨੋ ਹਾਰਨ ਜ਼ੋਨ’ ਦਾ ਚਿੰਨ੍ਹ ਦੇਖਣ ਨੂੰ ਮਿਲੇਗਾ। ਜੇ ਤੁਸੀਂ ‘ਨੋ ਹਾਰਨ’ ਦਾ ਚਿੰਨ੍ਹ ਦੇਖਦੇ ਹੋ ਤਾਂ ਸਾਵਧਾਨ ਰਹੋ ਅਤੇ ਹਾਰਨ ਨਾ ਵਜਾਓ ਕਿਉਂਕਿ ਜੇ ਤੁਸੀਂ ਹਾਰਨ ਵਜਾਉਂਦੇ ਹੋਏ ਫੜੇ ਗਏ ਤਾਂ ਹਜ਼ਾਰਾਂ ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।